ਅਯੁੱਧਿਆ ਦੀ ਧਰਤੀ ਤੋਂ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ, ਇਹ ਹੈ ਕਾਰਜਕ੍ਰਮ ਦਾ ਵੇਰਵਾ

08/04/2020 2:29:41 PM

ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦੇ ਭੂਮੀ ਪੂਜਨ ਅਤੇ ਨੀਂਹ ਪੱਥਰ ਪ੍ਰੋਗਰਾਮ 'ਚ ਹਿੱਸਾ ਲੈਣ ਸਵੇਰੇ 11.30 ਵਜੇ ਰਘੁਕੁਲ ਦੀ ਨਗਰੀ ਅਯੁੱਧਿਆ ਪਹੁੰਚਣਗੇ। ਰਾਮ ਮੰਦਰ ਭੂਮੀ ਪੂਜਨ ਦੇ ਠੀਕ ਬਾਅਦ ਉਹ ਦੇਸ਼ ਨੂੰ ਸੰਬੋਧਨ ਕਰਨਗੇ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਕਰੀਬ 3 ਘੰਟੇ ਦੇ ਅਯੁੱਧਿਆ ਦੌਰੇ ਦੌਰਾਨ ਸ਼੍ਰੀ ਮੋਦੀ ਹਨੂੰਮਾਨਗੜ੍ਹੀ ਜਾਣਗੇ, ਜਿਸ ਤੋਂ ਬਾਅਦ ਉਹ ਰਾਮ ਜਨਮਭੂਮੀ 'ਤੇ ਵਿਰਾਜਮਾਨ ਰਾਮਲਲਾ ਦਾ ਦਰਸ਼ਨ ਕਰਨਗੇ। ਕਾਸ਼ੀ ਦੇ ਪੁਜਾਰੀ ਵੈਦਿਕ ਮੰਤਰਾਂ ਦਰਮਿਆਨ ਪ੍ਰਧਾਨ ਮੰਤਰੀ ਤੋਂ ਭੂਮੀ ਪੂਜਨ ਅਤੇ ਨੀਂਹ ਪੱਥਰ ਰੱਖਵਾਉਣਗੇ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਮੋਦੀ ਸਵੇਰੇ 9.35 ਵਜੇ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਲਖਨਊ ਲਈ ਰਵਾਨਾ ਹੋਣਗੇ, ਜਿੱਥੇ 10.35 ਵਜੇ ਉਨ੍ਹਾਂ ਦਾ ਜਹਾਜ਼ ਚੌਧਰੀ ਚਰਨ ਸਿੰਘ ਹਵਾਈ ਅੱਡੇ 'ਤੇ ਉਤਰੇਗਾ। 5 ਮਿੰਟਾ ਬਾਅਦ ਹੈਲੀਕਾਪਟਰ ਤੋਂ ਅਯੁੱਧਿਆ ਲਈ ਜਾਣਗੇ। ਅਯੁੱਧਿਆ ਦੇ ਸਾਕੇਤ ਡਿਗਰੀ ਕਾਲੇਜ ਮੈਦਾਨ 'ਤੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ 11.30 ਵਜੇ ਲੈਂਡ ਕਰੇਗਾ।

ਸੂਤਰਾਂ ਨੇ ਦੱਸਿਆ ਕਿ ਸਾਕੇਤ ਡਿਗਰੀ ਕਾਲਜ ਤੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ 10 ਮਿੰਟ 'ਚ ਹਨੂੰਮਾਨਗੜ੍ਹੀ 'ਚ ਪਹੁੰਚ ਜਾਵੇਗਾ, ਜਿੱਥੇ 11.40 ਵਜੇ ਸ਼੍ਰੀ ਮੋਦੀ ਰਾਮ ਭਗਤ ਹਨੂੰਮਾਨ ਦਾ ਦਰਸ਼ਨ ਪੂਜਨ ਕਰ ਕੇ ਉਨ੍ਹਾਂ ਤੋਂ ਭੂਮੀ ਪੂਜਨ ਦੀ ਮਨਜ਼ੂਰੀ ਮੰਗਣਗੇ। 10 ਮਿੰਟ ਪ੍ਰਸਿੱਧ ਹਨੂੰਮਾਨਗੜ੍ਹੀ 'ਚ ਬਿਤਾਉਣ ਤੋਂ ਬਾਅਦ ਉਹ ਕਰੀਬ 12 ਵਜੇ ਰਾਮ ਜਨਮ ਭੂਮੀ ਕੈਂਪਸ ਪਹੁੰਚ ਜਾਣਗੇ, ਜਿੱਥੇ ਉਹ ਵਿਧੀ ਅਨੁਸਾਰ ਰਾਮਲਲਾ ਵਿਰਾਜਮਾਨ ਦਾ ਦਰਸ਼ਨ ਪੂਜਨ ਕਰਨਗੇ। ਭੂਮੀ ਪੂਜਨ ਦੇ ਪ੍ਰੋਗਰਾਮ ਤੋਂ ਪਹਿਲਾਂ ਮੋਦੀ 12.15 ਵਜੇ ਰਾਮਲਲਾ ਕੰਪਲੈਕਸ 'ਚ ਰੁਖ ਲਗਾਉਣਗੇ। ਇਸ ਤੋਂ ਬਾਅਦ 12.30 ਵਜੇ ਭੂਮੀ ਪੂਜਨ ਪ੍ਰੋਗਰਾਮ ਦਾ ਸ਼ੁੱਭ ਆਰੰਭ ਹੋ ਜਾਵੇਗਾ। ਕਾਸ਼ੀ 'ਚ ਜੋਤੀਲਿੰਗ ਬਾਬਾ ਵਿਸ਼ਵਨਾਥ ਨੂੰ ਅਰਪਿਤ ਕਰਨ ਤੋਂ ਬਾਅਦ ਨੀਂਹ ਪੱਥ ਲਈ ਵਿਸ਼ੇਸ਼ ਰੂਪ ਨਾਲ ਲਿਆਂਦਾ ਗਿਆ ਚਾਂਦੀ ਦਾ ਕੱਛੂਕੰਮਾ, ਰਾਮਨਾਮ ਅੰਕਿਤ ਚਾਂਦੀ ਦੇ 5 ਬੇਲ ਪੱਤਰ, ਚੰਦਨ, ਪੰਚਰਤਨ ਮੰਦਰ ਦੀ ਨੀਂਹ 'ਚ ਪਾਏ ਜਾਣਗੇ। 12.40 ਵਜੇ ਰਾਮ ਮੰਦਰ ਦਾ ਨੀਂਹ ਪੱਥਰ ਦੀ ਸਥਾਪਨਾ ਕੀਤੀ ਜਾਵੇਗੀ। ਕਰੀਬ ਸਵਾ ਘੰਟੇ ਦੇ ਇਸ ਪ੍ਰੋਗਰਾਮ ਨੂੰ ਸੰਪਨ ਕਰਵਾਉਣ ਤੋਂ ਬਾਅਦ ਮੋਦੀ ਦੁਪਹਿਰ 2.05 ਵਜੇ ਸਾਕੇਤ ਡਿਗਰੀ ਕਾਲਜ ਦੇ ਹੈਲੀਪੈਡ ਜਾਣਗੇ, ਜਿੱਥੋਂ 2.20 ਵਜੇ ਉਨ੍ਹਾਂ ਦਾ ਹੈਲੀਕਾਪਟਰ ਲਖਨਊ ਲਈ ਉੱਡ ਜਾਵੇਗਾ।


DIsha

Content Editor

Related News