ਦਿੱਲੀ ਚੋਣਾਂ 21ਵੀਂ ਸਦੀ ਦੇ ਭਾਰਤ ਅਤੇ ਦੇਸ਼ ਦੀ ਰਾਜਧਾਨੀ ਦਾ ਭਵਿੱਖ ਤੈਅ ਕਰਨ ਵਾਲੀਆਂ : ਮੋਦੀ

02/03/2020 5:54:34 PM

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦਿੱਲੀ 'ਚ ਚੋਣ ਰੈਲੀ ਕੀਤੀ। ਇਹ ਰੈਲੀ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਗਈ। ਮੋਦੀ ਨੇ ਕਿਹਾ ਕਿ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਇਕ ਅਜਿਹੇ ਦਹਾਕੇ ਦੀਆਂ ਪਹਿਲੀਆਂ ਚੋਣਾਂ ਹਨ, ਜੋ 21 ਸਦੀ ਦੇ ਭਾਰਤ ਅਤੇ ਦੇਸ਼ ਦੀ ਰਾਜਧਾਨੀ ਦਾ ਭਵਿੱਖ ਤੈਅ ਕਰਨ ਵਾਲੀਆਂ ਹਨ। ਮੋਦੀ ਨੇ ਭਾਜਪਾ ਪਾਰਟੀ ਦੇ ਉਮੀਦਵਾਰਾਂ ਦੇ ਪੱਖ 'ਚ ਪਹਿਲੀ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦਿੱਲੀ ਸਿਰਫ ਇਕ ਸ਼ਹਿਰ ਨਹੀਂ ਹੈ, ਸਗੋਂ ਇਹ ਸਾਡੇ ਹਿੰਦੁਸਤਾਨ ਦੀ ਵਿਰਾਸਤ ਹੈ। ਦਿੱਲੀ ਭਾਰਤ ਦੇ ਵੱਖ-ਵੱਖ ਰੰਗਾਂ ਦਾ ਇਕ ਥਾਂ ਸਮੇਟੇ ਹੋਏ ਇਕ ਜਿਊਂਦੀ ਪਰੰਪਰਾ ਹੈ। ਇਹ ਦਿੱਲੀ ਸਭ ਦਾ ਸਵਾਗਤ ਕਰਦੀ ਹੈ, ਸਤਿਕਾਰ ਕਰਦੀ ਹੈ। 

ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 21ਵੀਂ ਸਦੀ ਦੀ ਪਛਾਣ ਅਤੇ ਸ਼ਾਨ ਦੇਣ ਦਾ ਸੰਕਲਪ ਹੈ। ਇਸ ਮੌਕੇ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਸਮੇਤ ਕਈ ਹੋਰ ਨੇਤਾ ਅਤੇ ਭਾਜਪਾ ਉਮੀਦਵਾਰ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਦਿੱਲੀ ਦੇ ਲੋਕਾਂ ਨੇ ਇਕ-ਇਕ ਵੋਟ ਨਾਲ ਭਾਜਪਾ ਦੀ ਤਾਕਤ ਵਧਾਈ ਅਤੇ 7 ਸੀਟਾਂ ਭਾਜਪਾ ਦੀ ਝੋਲੀ 'ਚ ਪਾ ਕੇ ਇਹ ਦੱਸ ਦਿੱਤਾ ਸੀ ਕਿ ਦਿੱਲੀ ਦੀ ਜਨਤਾ ਕਿਸ ਦਿਸ਼ਾ 'ਚ ਸੋਚ ਰਹੀ ਹੈ। ਦੇਸ਼ ਬਦਲਣ 'ਚ ਦਿੱਲੀ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਹੈ ਅਤੇ ਹੁਣ ਉਨ੍ਹਾਂ ਦੀ ਵੋਟ ਆਪਣੀ ਦਿੱਲੀ ਨੂੰ ਵੀ ਬਦਲੇਗਾ। ਉਨ੍ਹਾਂ ਨੇ ਰੈਲੀ 'ਚ ਮੌਜੂਦ ਭੀੜ ਵੱਲ ਹੱਥ ਚੁੱਕਦੇ ਹੋਏ ਕਿਹਾ ਕਿ ਦਿੱਲੀ ਦੇ ਲੋਕਾਂ ਦੇ ਮਨ ਵਿਚ ਕੀ ਹੈ, ਇਹ ਦੱਸਣ ਦੀ ਲੋੜ ਨਹੀਂ, ਇਹ ਅੱਜ ਸਾਫ-ਸਾਫ ਨਜ਼ਰ ਆ ਰਿਹਾ ਹੈ।

Tanu

This news is Content Editor Tanu