ਕੋਰੋਨਾ ਪ੍ਰੀਖਣ ਵਧਾਉਣ ਦੀਆਂ ਰੁਕਾਵਟਾਂ ਨੂੰ ਪ੍ਰਧਾਨ ਮੰਤਰੀ ਜਲਦ ਦੂਰ ਕਰਨ : ਰਾਹੁਲ ਗਾਂਧੀ

04/26/2020 5:06:02 PM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ 'ਤੇ ਕੰਟਰੋਲ ਲਈ ਇਸ ਦੇ ਪ੍ਰੀਖਣ ਨੂੰ ਵਧਾਉਣ 'ਚ ਆ ਰਹੀਆਂ ਰੁਕਾਵਟਾਂ ਦੂਰ ਕਰਨ ਲਈ ਤੇਜ਼ ਗਤੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ। ਰਾਹੁਲ ਨੇ ਐਤਵਾਰ ਨੂੰ ਇਸ ਬਾਰੇ ਮਾਹਰਾਂ ਦੀ ਰਾਏ ਦਾ ਹਵਾਲਾ ਦਿੰਦੇ ਹੋਏ ਟਵੀਟ ਕਰ ਕੇ ਕਿਹਾ,''ਇਸ ਵਾਇਰਸ ਨਾਲ ਨਜਿੱਠਣ ਲਈ ਇਸ ਦੇ ਇਨਫੈਕਸ਼ਨ ਦੀ ਜਾਂਚ ਦਾ ਦਾਇਰਾ ਵਧਾਉਣਾ ਹੀ ਕਾਰਗਰ ਬਦਲ ਹੈ। ਭਾਰਤ ਨੂੰ ਹਾਲੇ ਇਕ ਲੱਖ ਲੋਕਾਂ 'ਚੋਂ 40 ਹਜ਼ਾਰ ਦਾ ਪ੍ਰੀਖਣ ਕਰਵਾਉਣ ਦੇ ਪੱਧਰ ਨੂੰ ਵਧਾਉਣਾ ਹੋਵੇਗਾ।''

ਉਨਾਂ ਨੇ ਕਿਹਾ ਕਿ ਮਾਹਰਾਂ ਅਨੁਸਾਰ ਵਿਆਪਕ ਪੈਮਾਨੇ 'ਤੇ ਪ੍ਰੀਖਣ ਕਰਨਾ ਕੋਰੋਨਾ ਵਾਇਰਸ ਨਾਲ ਨਜਿੱਠਣ ਦਾ ਕਾਰਗਰ ਤਰੀਕਾ ਹੈ। ਰਾਹੁਲ ਨੇ ਕਿਹਾ ਕਿ ਭਾਰਤ 'ਚ ਪ੍ਰੀਖਣ ਕਿਟ ਦੀ ਉਪਲੱਬਧਤਾ ਦੇ ਬਾਵਜੂਕ ਕੁਝ ਰੁਕਾਵਟਾਂ ਪ੍ਰੀਖਣ ਦੇ ਦਾਇਰ ਨੂੰ ਵਿਆਪਕ ਬਣਾਉਣ 'ਚ ਆੜੇ ਆ ਰਹੀਆਂ ਹਨ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਦਿਸ਼ਾ 'ਚ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਕਾਂਗਰਸ ਪ੍ਰੀਖਣ ਦਾਇਰਾ ਵਧਾਉਣ ਦੀ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੀ ਹੈ।

DIsha

This news is Content Editor DIsha