''ਅਟਲ ਸੁਰੰਗ'' ਨੂੰ ਲੈ ਕੇ ਰਾਹੁਲ ਨੇ PM ਮੋਦੀ ''ਤੇ ਸਾਧਿਆ ਨਿਸ਼ਾਨਾ, ਬੋਲੇ- ਦੇਸ਼ ਬਹੁਤ ਕੁਝ ਪੁੱਛ ਰਿਹੈ, ਚੁੱਪੀ ਤੋੜੋ

10/07/2020 10:33:02 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਗਾਤਾਰ ਹਮਲਾਵਰ ਬਣੇ ਹੋਏ ਹਨ ਅਤੇ ਬੁੱਧਵਾਰ ਨੂੰ 'ਅਟਲ ਸੁਰੰਗ' ਨੂੰ ਲੈ ਕੇ ਨਿਸ਼ਾਨਾ ਸਾਧਿਆ। ਰਾਹੁਲ ਨੇ ਟਵੀਟ ਕੀਤਾ,''ਪੀ.ਐੱਮ.ਜੀ, ਇਕੱਲੇ ਸੁਰੰਗ 'ਚ ਹੱਥ ਹਿਲਾਉਣਾ ਛੱਡੋ, ਆਪਣੀ ਚੁੱਪੀ ਤੋੜੋ। ਸਵਾਲਾਂ ਦਾ ਸਾਹਮਣਾ ਕਰੋ, ਦੇਸ਼ ਤੁਹਾਡੇ ਤੋਂ ਬਹੁਤ ਕੁਝ ਪੁੱਛ ਰਿਹਾ ਹੈ।'' ਉਨ੍ਹਾਂ ਨੇ ਇਸ ਦੇ ਨਾਲ ਹੀ ਟਵਿੱਟਰ 'ਤੇ ਆਪਣਾ ਇਕ ਵੀਡੀਓ ਵੀ ਸਾਂਝਾ ਕੀਤਾ ਹੈ। 

ਦੱਸਣਯੋਗ ਹੈ ਕਿ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ 'ਚ ਵਿਸ਼ਵ ਦੀ ਸਭ ਤੋਂ ਵੱਡੀ 'ਅਟਲ ਸੁਰੰਗ' ਦਾ ਉਦਘਾਟਨ ਕੀਤਾ ਸੀ। ਇਹ ਸੁਰੰਗ 9.02 ਕਿਲੋਮੀਟਰ ਲੰਬੀ ਹੈ, ਜੋ ਮਨਾਲੀ ਨੂੰ ਲਾਹੌਲ ਸਪੀਤੀ ਨਾਲ ਜੋੜਦੀ ਹੈ। ਇਸ ਸੁਰੰਗ ਕਾਰਨ ਮਨਾਲੀ ਅਤੇ ਲਾਹੌਲ ਸਪੀਤੀ ਘਾਟੀ ਪੂਰੀ ਸਾਲ ਇਕ-ਦੂਜੇ ਨਾਲ ਜੁੜੇ ਰਹਿਣਗੇ। ਕਾਂਗਰਸ ਮੋਦੀ ਸਰਕਾਰ ਦੇ ਹਾਲ 'ਚ ਖੇਤੀਬਾੜੀ ਨਾਲ ਜੁੜੇ ਤਿੰਨ ਕਾਨੂੰਨਾਂ ਨੂੰ ਲੈ ਕੇ ਹਮਲਾਵਰ ਰੁਖ ਅਪਣਾਏ ਹੋਏ ਹੈ। ਇਨ੍ਹਾਂ ਕਾਨੂੰਨਾਂ ਦੇ ਵਿਰੋਧ 'ਚ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਤਿੰਨ ਦਿਨ ਪੰਜਾਬ 'ਚ ਟਰੈਕਟਰ ਰੈਲੀ ਕੱਢੀ, ਉਸ ਤੋਂ ਬਾਅਦ ਮੰਗਲਵਾਰ ਨੂੰ ਹਰਿਆਣਾ ਪਹੁੰਚੇ। ਰਾਹੁਲ ਦੀ ਇਹ ਯਾਤਰਾ ਦਿੱਲੀ 'ਚ ਸੰਪੰਨ ਹੋਣੀ ਹੈ।

DIsha

This news is Content Editor DIsha