ਮੋਦੀ ਨੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਬਾਲ਼ੀ ਗੋਲਡਨ ਵਿਕਟਰੀ ਮਸ਼ਾਲ

12/16/2020 10:39:20 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1971 ਦੀ ਲੜਾਈ 'ਚ ਪਾਕਿਸਤਾਨ 'ਤੇ ਇਤਿਹਾਸਕ ਜਿੱਤ ਦੇ 50 ਸਾਲ ਪੂਰੇ ਹੋਣ ਮੌਕੇ ਅੱਜ ਯਾਨੀ ਬੁੱਧਵਾਰ ਰਾਸ਼ਟਰੀ ਯੁੱਧ ਸਮਾਰਕ ਵਿਖੇ ਗੋਲਡਨ ਵਿਕਟਰੀ ਮਸ਼ਾਲ ਬਾਲ਼ੀ। ਦੇਸ਼ 'ਚ ਇਸ ਜਿੱਤ ਲਈ ਅੱਜ ਤੋਂ ਗੋਲਡਨ ਵਿਕਟਰੀ ਸਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪੂਰੇ ਦੇਸ਼ 'ਚ ਸਾਲ ਭਰ ਤੱਕ ਵੱਖ-ਵੱਖ ਥਾਂਵਾਂ 'ਤੇ ਵਿਜੇ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਸ਼੍ਰੀ ਮੋਦੀ ਨੇ ਬੁੱਧਵਾਰ ਨੂੰ ਯੁੱਧ ਸਮਾਰਕ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਯੁੱਧ ਸਮਾਰਕ ਦੀ ਅਮਰ ਜਵਾਨ ਜੋਤੀ ਤੋਂ ਚਾਰ ਗੋਲਡਨ ਵਿਕਟਰੀ ਮਸ਼ਾਲਾਂ ਬਾਲ਼ੀਆਂ। ਇਨ੍ਹਾਂ ਮਸ਼ਾਲਾਂ ਨੂੰ ਫ਼ੌਜ ਦੇ ਵਿਸ਼ੇਸ਼ ਵਾਹਨਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਸ਼ੇਸ਼ ਰੂਪ ਨਾਲ ਮਹਾਵੀਰ ਚੱਕਰ ਅਤੇ ਪਰਮਵੀਰ ਚੱਕਰ ਨਾਲ ਸਨਮਾਨਤ ਫ਼ੌਜ ਦੇ ਜਵਾਨਾਂ ਦੇ ਪਿੰਡ ਅਤੇ ਉਨ੍ਹਾਂ ਥਾਂਵਾਂ ਲਿਜਾਇਆ ਜਾਵੇਗਾ, ਜਿੱਥੇ ਪਾਕਿਸਤਾਨੀ ਫ਼ੌਜ ਨਾਲ ਲੜਾਈ ਹੋਈ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਹੋਇਆ ਰਾਜਨੀਤਕ, ਵਿਰੋਧੀ ਦਲ ਕਿਸਾਨਾਂ ਨੂੰ ਕਰ ਰਹੇ ਹਨ ਗੁੰਮਰਾਹ : ਗਡਕਰੀ

ਯੁੱਥ ਸਥਾਨਾਂ ਅਤੇ ਸ਼ਹੀਦਾਂ ਦੇ ਅਤੇ ਸ਼ੌਰਿਆ ਚੱਕਰ ਜੇਤੂਆਂ ਦੇ ਪਿੰਡ ਦੀ ਮਿੱਟੀ ਵੀ ਰਾਸ਼ਟਰੀ ਯੁੱਧ ਸਮਾਰਕ 'ਤੇ ਲਿਆਂਦੀ ਜਾਵੇਗੀ। ਯੁੱਧ ਸਮਾਰਕ 'ਤੇ ਇਸ ਆਯੋਜਨ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਸ਼੍ਰੀਪਦ ਯੇਸੋ ਨਾਇਕ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਤਿੰਨੋਂ ਸੈਨਾਵਾਂ ਦੇ ਮੁਖੀ ਅਤੇ ਕਈ ਹੋਰ ਪ੍ਰਸਿੱਧ ਵਿਅਕਤੀ ਵੀ ਮੌਜੂਦ ਸਨ। ਦੱਸਣਯੋਗ ਹੈ ਕਿ 1971 ਦੀ ਲੜਾਈ 'ਚ ਭਾਰਤੀ ਫ਼ੌਜ ਨੇ ਪਾਕਿਸਤਾਨੀ ਨੂੰ ਕਰਾਰੀ ਹਾਰ ਦਿੱਤੀ ਸੀ ਅਤੇ ਪਾਕਿਸਤਾਨ ਦੇ 90000 ਤੋਂ ਵੱਧ ਫ਼ੌਜੀਆਂ ਨੂੰ ਸਮਰਪਣ ਕਰਨਾ ਪਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਕਿਸੇ ਫ਼ੌਜ ਦਾ ਸਭ ਤੋਂ ਵੱਡਾ ਆਤਮਸਮਰਪਣ ਸੀ। ਇਸ ਜਿੱਤ ਤੋਂ ਬਾਅਦ ਹੀ ਬੰਗਲਾਦੇਸ਼ ਇਕ ਨਵੇਂ ਰਾਸ਼ਟਰ ਦੇ ਰੂਪ 'ਚ ਹੋਂਦ 'ਚ ਆਇਆ ਸੀ।

ਇਹ ਵੀ ਪੜ੍ਹੋ : ਕਿਸਾਨੀ ਘੋਲ : ਸਿੰਘੂ ਸਰਹੱਦ 'ਤੇ ਪ੍ਰਦਰਸ਼ਨ 'ਚ ਸ਼ਾਮਲ ਹੋ ਸਕਦੀਆਂ ਨੇ 2000 ਤੋਂ ਵਧੇਰੇ ਕਿਸਾਨ ਬੀਬੀਆਂ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣਾ ਜਵਾਬ

DIsha

This news is Content Editor DIsha