PM ਮੋਦੀ ਨੇ ਮੁੰਬਈ ਨੂੰ ਮੈਟਰੋ ਦੀ ਦਿੱਤੀ ਸੌਗਾਤ, ਉਦਘਾਟਨ ਤੋਂ ਪਹਿਲਾਂ ਕੀਤੀ ਬੱਪਾ ਦੀ ਪੂਜਾ

09/07/2019 12:05:37 PM

ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੁੰਬਈ 'ਚ ਕਈ ਮੈਟਰੋ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗਣਪਤੀ ਦੀ ਪੂਜਾ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਏਅਰਪੋਰਟ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਆਉਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਇੱਥੇ ਲਗਭਗ 19 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਹੋਰ ਮੈਟਰੋ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਪਰ ਇਸ ਤੋਂ ਪਹਿਲਾਂ ਮੋਦੀ ਨੇ ਵਿਲੇ ਪਾਰਲੇ 'ਚ ਲੋਕਮਾਨਯ ਸੇਵਾ ਸੰਘ ਤਿਲਕ ਮੰਦਰ 'ਚ ਗਣਪਤੀ ਦੀ ਪੂਜਾ ਕੀਤੀ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਅਕਤੂਬਰ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਮੋਦੀ ਅਤੇ ਕਾਲੋਨੀ ਖੇਤਰ 'ਚ ਮੈਟਰੋ ਭਵਨ ਲਈ ਭੂਮੀ ਪੂਜਨ ਵੀ ਕਰਨਗੇ। ਹਾਲਾਂਕਿ ਵਾਤਾਵਰਣ ਵਰਕਰਾਂ ਨੇ ਆਰੇ ਕਾਲੋਨੀ 'ਚ ਮੈਟਰੋ ਪ੍ਰਾਜੈਕਟ ਦਾ ਮੁੱਖ ਕਾਰਸ਼ੈੱਡ ਬਣਾਏ ਜਾਣ ਸੰਬੰਧੀ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਇਸ ਕੰਮ ਲਈ ਵੱਡੀ ਗਿਣਤੀ 'ਚ ਦਰੱਖਤਾਂ ਦੇ ਕੱਟੇ ਜਾਣ ਦੀ ਲੋੜ ਹੋਵੇਗੀ।
ਪੀ.ਐੱਮ. ਮੋਦੀ ਨੇ ਜਿਨ੍ਹਾਂ ਤਿੰਨ ਮੈਟਰੋ ਕੋਰੀਡੋਰਾਂ ਦਾ ਨੀਂਹ ਪੱਥਰ ਰੱਖਿਆ, ਉਨ੍ਹਾਂ 'ਚ 9.2 ਕਿਲੋਮੀਟਰ ਲੰਬਾਈ ਵਾਲਾ ਗੌਮੁੱਖ-ਸ਼ਿਵਾਜੀ ਚੌਕ (ਮੀਰਾ ਰੋਡ) ਮੈਟਰੋ-10 ਕੋਰੀਡੋਰ, 12.8 ਕਿਲੋਮੀਟਰ ਵਾਲਾ ਵਡਾਲਾ-ਸੀ.ਐੱਸ.ਟੀ. ਮੈਟਰੋ-11 ਕੋਰੀਡੋਰ ਅਤੇ 20.7 ਕਿਲੋਮੀਟਰ ਕਲਿਆਣ-ਤਲੋਜਾ ਮੈਟਰੋ-12 ਕੋਰੀਡੋਰ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਰਥ ਮੂਵਰਸ ਵਲੋਂ ਬਣਾਏ ਪਹਿਲੇ ਮੈਟਰੋ ਕੋਚ ਦਾ ਵੀ ਉਦਘਾਟਨ ਕੀਤਾ। 32 ਮੰਜ਼ਲਾਂ ਮੈਟਰੋ ਭਵਨ ਮੁੰਬਈ ਅਤੇ ਇਸ ਦੇ ਨੇੜੇ-ਤੇੜੇ ਦੇ ਪ੍ਰਸਤਾਵਿਤ 14 ਮੈਟਰੋ ਲਾਈਨਾਂ ਲਈ ਇਕਜੁਟ ਸੰਚਾਲਨ ਅਤੇ ਕੰਟਰੋਲ ਕੇਂਦਰ ਹੋਵੇਗਾ, ਜਿਸ ਨੂੰ ਆਰੇ ਕਾਲੋਨੀ 'ਚ 20,387 ਵਰਗ ਮੀਟਰ ਪਲਾਟ 'ਤੇ ਬਣਾਇਆ ਜਾਣਾ ਪ੍ਰਸਤਾਵਿਤ ਹੈ। ਮੈਟਰੋ ਭਵਨ ਦੇ 36 ਮਹੀਨਿਆਂ 'ਚ ਪੂਰਾ ਹੋਣ ਦੀ ਉਮੀਦ ਹੈ, ਜਦੋਂ ਕਿ 3 ਮੈਟਰੋ ਲਾਈਨਾਂ ਦਾ ਕੰਮ 2026 ਤੱਕ ਪੂਰਾ ਕਰਨਾ ਤੈਅ ਕੀਤਾ ਗਿਆ ਹੈ।​​​​​​​​​​​​​​

DIsha

This news is Content Editor DIsha