ਮੋਦੀ ਦੇ ਇੰਟਰਵਿਊ ''ਯੋਜਨਾਬੱਧ ਪ੍ਰਚਾਰ ਮੁਹਿੰਮ'' ਦਾ ਹਿੱਸਾ ਹਨ : ਮਹਿਬੂਬਾ

04/27/2019 6:00:39 PM

ਸ਼੍ਰੀਨਗਰ— ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਚੇਅਰਪਰਸਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਚਾਰ ਚੈਨਲਾਂ 'ਤੇ ਦਿਖਾਏ ਜਾਣ ਵਾਲੇ ਇੰਟਰਵਿਊ ਨੂੰ 'ਯੋਜਨਾਬੱਧ ਪ੍ਰਚਾਰ ਮੁਹਿੰਮ' ਦਾ ਹਿੱਸਾ ਕਰਾਰ ਦਿੱਤਾ ਹੈ ਅਤੇ ਨਾਲ ਹੀ ਪ੍ਰਧਾਨ ਮੰਤਰੀ ਨੂੰ ਅਜਿਹੇ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਦੀ ਚੁਣੌਤੀ ਦਿੱਤੀ, ਜੋ ਉਨ੍ਹਾਂ ਦੇ 'ਪਹਿਲਾਂ ਤੋਂ ਲਿਖਤੀ' ਪ੍ਰਚਾਰ ਮੁਹਿੰਮ 'ਚ ਸ਼ਾਮਲ ਨਹੀਂ ਹਨ। ਮਹਿਬੂਬਾ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਅਚਾਨਕ ਪ੍ਰਧਾਨ ਮੰਤਰੀ ਇੰਟਰਵਿਊ ਦੇਣ ਲੱਗੇ ਹਨ। ਇਸ ਦਾ ਕੀ ਕਾਰਨ ਹੈ, ਇਹ ਸਾਰਿਆਂ ਨੂੰ ਪਤਾ ਹੈ। ਉਨ੍ਹਾਂ ਦੇ ਸਾਰੇ ਇੰਟਰਵਿਊ ਦੇ ਸਵਾਲ ਪਹਿਲਾਂ ਤੋਂ ਹੀ ਤਿਆਰ ਹੁੰਦੇ ਹਨ।ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਇਹ ਐਂਕਰਜ਼ ਮੋਦੀ ਤੋਂ ਅਸਲ ਸਵਾਲ ਕਿਉਂ ਨਹੀਂ ਪੁੱਛਦੇ ਹਨ? ਉਨ੍ਹਾਂ ਤੋਂ ਇਸ ਤਰ੍ਹਾਂ ਦੇ ਸਵਾਲ ਕਿਉਂ ਨਹੀਂ ਪੁੱਛੇ ਜਾਂਦੇ ਕਿ ਉਨ੍ਹਾਂ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਵਾਲਾ ਆਈ.ਏ.ਐੱਸ. ਅਧਿਕਾਰੀ ਮੁਅੱਤਲ ਕਿਉਂ ਕੀਤਾ ਗਿਆ?'' ਸਾਬਕਾ ਮੁੱਖ ਮੰਤਰੀ ਨੇ ਸ਼੍ਰੀ ਮੋਦੀ ਦੀ ਉਸ ਟਿੱਪਣੀ ਜਿਸ 'ਚ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸੰਵਿਧਾਨ ਦੀ ਧਾਰਾ 370 ਦਾ ਸਮਰਥਨ ਕਰਨ ਵਾਲਿਆਂ ਨੂੰ ਭਾਰਤੀ ਨਾਗਰਿਕਤਾ ਨੂੰ ਹੱਕ ਨਹੀਂ ਹੈ ਪਰ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਕੰਮਕਾਰ ਨਿਰਾਸ਼ਾਜਨਕ ਰਿਹਾ ਹੈ। ਗਠਜੋੜ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਇਸ ਲਈ ਭਾਜਪਾ ਨੂੰ ਨਾ ਤਾਂ ਜਿੱਤ ਮਿਲੇਗੀ ਅਤੇ ਨਾ ਹੀ ਉਹ ਧਾਰਾ 370 ਨੂੰ ਹਟਾ ਸਕੇਗੀ।

DIsha

This news is Content Editor DIsha