USA 'ਚ ਕਸ਼ਮੀਰੀ ਪੰਡਤ ਤੇ ਸਿੱਖ ਭਾਈਚਾਰੇ ਨੂੰ ਮਿਲੇ PM ਮੋਦੀ (ਵੀਡੀਓ)
09/22/2019 9:39:36 AM
ਹਿਊਸਟਨ— ਯੂ. ਐੱਸ. ਪੁੱਜੇ ਪੀ. ਐੱਮ. ਨਰਿੰਦਰ ਮੋਦੀ ਦਾ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। 'ਹਾਓਡੀ ਮੋਦੀ' ਇਵੈਂਟ 'ਤੇ ਪੁੱਜਣ ਤੋਂ ਪਹਿਲਾਂ ਸਿੱਖ ਭਾਈਚਾਰੇ, ਕਸ਼ਮੀਰੀ ਪੰਡਤਾਂ ਅਤੇ ਬੋਹਰਾ ਭਾਈਚਾਰੇ ਨਾਲ ਪੀ. ਐੱਮ. ਮੋਦੀ ਨੇ ਮੁਲਾਕਾਤ ਕੀਤੀ। ਸਿੱਖ ਭਾਈਚਾਰੇ ਨੇ ਇਕ ਪਾਸੇ ਕਸ਼ਮੀਰ ਤੋਂ ਧਾਰਾ 370 ਹਟਾਉਣ ਲਈ ਮੋਦੀ ਜੀ ਦੀ ਤਰੀਫ ਕੀਤੀ ਤਾਂ ਦੂਜੇ ਪਾਸੇ ਕਰਤਾਰਪੁਰ ਕਾਰੀਡੋਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
#WATCH: Prime Minister Narendra Modi interacts with members of Sikh community in Houston. During the interaction they congratulated PM Modi on some decisions taken by the Government of India. The community has also submitted a memorandum to the PM. #UnitedStates pic.twitter.com/uSBIgrEEfX
— ANI (@ANI) September 22, 2019
ਸਿੱਖ ਭਾਈਚਾਰੇ ਦੇ ਲੋਕਾਂ ਨੇ ਪੀ. ਐੱਮ. ਨਾਲ ਮੁਲਾਕਾਤ ਕਰਕੇ ਇਕ ਮੈਮੋਰੈਂਡਮ ਵੀ ਸੌਂਪਿਆ। ਇਸ 'ਚ ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ, ਭਾਰਤੀ ਸੰਵਿਧਾਨ ਦੇ ਧਾਰਾ 25, ਆਨੰਦ ਮੈਰਿਜ ਐਕਟ ਅਤੇ ਪਾਸਪੋਰਟ ਵਰਗੇ ਮੁੱਦਿਆਂ ਨੂੰ ਚੁੱਕਿਆ ਹੈ। ਇਸ ਦੇ ਇਲਾਵਾ 'ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ' ਦਾ ਨਾਂ ਬਦਲ ਕੇ 'ਗੁਰੂ ਨਾਨਕ ਦੇਵ ਇੰਟਰਨੈਸ਼ਨਲ ਏਅਰਪੋਰਟ' ਕਰਨ ਦੀ ਮੰਗ ਰੱਖੀ ਹੈ। ਕੈਲੀਫੋਰਨੀਆ, ਅਰਵਿਨ ਦੇ ਮੌਜੂਦਾ ਕਮਿਸ਼ਨਰ ਅਰਵਿੰਦ ਚਾਵਲਾ ਨੇ ਕਿਹਾ,''ਅਸੀਂ ਮੋਦੀ ਜੀ ਨੂੰ ਇਕ ਮੈਮੋਰੈਂਡਮ ਸੌਂਪਿਆ ਹੈ। ਮੋਦੀ ਜੀ ਨੇ ਸਿੱਖ ਭਾਈਚਾਰੇ ਲਈ ਜੋ ਕੁੱਝ ਕੀਤਾ ਹੈ, ਉਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਅਸੀਂ ਕਰਤਾਰਪੁਰ ਕੋਰੀਡੋਰ ਲਈ ਧੰਨਵਾਦ ਕੀਤਾ ਹੈ।''
#WATCH United States: Members of Bohra community meet and interact with Prime Minister Narendra Modi, in Houston. They also felicitated the Prime Minister. pic.twitter.com/KjKrgcSnRx
— ANI (@ANI) September 22, 2019
ਕਸ਼ਮੀਰੀ ਪੰਡਤਾਂ ਦੇ ਇਕ ਵਫਦ ਨੇ ਪੀ. ਐੱਮ. ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ 'ਤੇ ਪੀ. ਐੱਮ. ਦਾ ਧੰਨਵਾਦ ਕੀਤਾ ਅਤੇ ਇਕ ਮੈਂਬਰ ਨੇ ਉਨ੍ਹਾਂ ਦਾ ਹੱਥ ਚੁੰਮਿਆ। ਕਸ਼ਮੀਰੀ ਭਾਈਚਾਰੇ ਨੇ ਭਾਵੁਕ ਹੁੰਦਿਆਂ ਕਿਹਾ,''7 ਲੱਖ ਕਸ਼ਮੀਰੀ ਪੰਡਤਾਂ ਵਲੋਂ ਤੁਹਾਡਾ ਧੰਨਵਾਦ।'' ਪੀ. ਐੱਮ. ਨੇ ਉਨ੍ਹਾਂ ਦਾ ਹਾਲ ਚਾਲ ਪੁੱਛਣ ਮਗਰੋਂ ਕਿਹਾ,''ਤੁਸੀਂ ਲੋਕਾਂ ਨੇ ਜੋ ਦੁੱਖ ਝੱਲਿਆ ਹੈ, ਉਹ ਘੱਟ ਨਹੀਂ ਹੈ।'' ਜ਼ਿਕਰਯੋਗ ਹੈ ਕਿ ਹਾਓਡੀ ਮੋਦੀ ਪ੍ਰੋਗਰਾਮ 'ਚ ਡੋਨਾਲਡ ਟਰੰਪ ਵੀ ਆ ਰਹੇ ਹਨ।
#WATCH United States: A delegation of Kashmiri Pandits meets and interacts with Prime Minister Narendra Modi. A member kisses PM Modi's hands and says, "Thank you on behalf of 7 Lakh Kashmiri Pandits." pic.twitter.com/8xKBqNlOvM
— ANI (@ANI) September 22, 2019
PM ਮੋਦੀ ਦਾ ਟਵੀਟ
ਹੌਸਟਨ ਵਿਖੇ ਸਿੱਖ ਭਾਈਚਾਰੇ ਨਾਲ ਮੁਲਾਕਾਤ ਦੌਰਾਨ ਬਹੁਤ ਵਧੀਆ ਵਿਚਾਰ ਚਰਚਾ ਕੀਤੀ। ਭਾਰਤ ਦੇ ਵਿਕਾਸ ਪ੍ਰਤੀ ਉਨ੍ਹਾਂ ਦੇ ਅੰਦਰ ਦੇ ਜੁਨੂੰਨ ਨੂੰ ਵੇਖ ਕੇ ਤਸੱਲੀ ਤੇ ਖੁਸ਼ੀ ਹੋਈ। 🙏🏻
— Narendra Modi (@narendramodi) September 22, 2019
ਵਾਹਿਗੁਰੂ ਹਮੇਸ਼ਾ ਇਨ੍ਹਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ। pic.twitter.com/yvSOnSw0iR