ਦੇਸ਼ ਲਈ ਪੀ.ਐੱਮ. ਪਰ ਕਾਸ਼ੀ ਲਈ ਮੈਂ ਵਰਕਰ ਹਾਂ : ਨਰਿੰਦਰ ਮੋਦੀ

05/27/2019 5:13:51 PM

ਵਾਰਾਨਸੀ— ਲੋਕ ਸਭਾ ਚੋਣਾਂ 'ਚ ਬੰਪਰ ਜਿੱਤ ਤੋਂ ਬਾਅਦ ਮੋਦੀ ਪਹਿਲੀ ਵਾਰ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚੇ। ਏਅਰਪੋਰਟ 'ਤੇ ਰਾਜਪਾਲ ਰਾਮ ਨਾਇਕ ਤੋਂ ਇਲਾਵਾ ਭਾਜਪਾ ਪ੍ਰਾਧਾਨ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੀ.ਐੱਮ. ਮੋਦੀ ਨੇ ਬਾਬਾ ਵਿਸ਼ਵਨਾਥ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦੇ ਵਰਕਰਾਂ ਨੂੰ ਸੰਬੋਧਨ ਕੀਤਾ।
 

ਸਾਰਿਆਂ ਦਾ ਧੰਨਵਾਦ ਕਰਦਾ ਹਾਂ
ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਨਰਿੰਦਰ ਮੋਦੀ ਨੇ ਕਿਹਾ,''ਜੋ ਪਿਆਰ ਅਤੇ ਸ਼ਕਤੀ ਮੈਨੂੰ ਕਾਸ਼ੀ ਨੇ ਦਿੱਤੀ ਹੈ, ਅਜਿਹੀ ਕਿਸਮਤ ਸ਼ਾਇਦ ਹੀ ਕਿਸੇ ਨੂੰ ਮਿਲੀ ਹੋਵੇ। ਇੱਥੇ ਲੋਕਾਂ ਨੇ ਇਕ ਤਰ੍ਹਾਂ ਨਾਲ ਚੋਣਾਂ ਨੂੰ ਲੋਕ ਉਤਸਵ ਬਣਾ ਦਿੱਤਾ। ਇੱਥੇ ਆਪਣੇਪਨ ਦਾ ਭਾਵ ਬਹੁਤ ਜ਼ਿਆਦਾ ਸੀ। ਦੂਜੇ ਦਲਾਂ ਦੇ ਜੋ ਸਾਥੀ ਮੈਦਾਨ 'ਚ ਸਨ, ਉਨ੍ਹਾਂ ਦਾ ਵੀ ਆਭਾਰ ਜ਼ਾਹਰ ਕਰਦਾ ਹਾਂ। ਮੈਂ ਜਨਤਕ ਰੂਪ ਨਾਲ ਹੋਰ ਉਮੀਦਵਾਰਾਂ ਨੂੰ ਧੰਨਵਾਦ ਕਰਾਂਗਾ। ਮੈਂ ਮੀਡੀਆ ਜਗਤ ਦੇ ਸਾਥੀਆਂ ਦਾ ਵੀ ਦਿਲੋਂ ਸਵਾਗਤ ਕਰਦਾ ਹਾਂ। ਇੱਥੇ ਜਦੋਂ ਵਰਕਰਾਂ ਨੂੰ ਮਿਲਿਆ ਸੀ ਤਾਂ ਮੈਂ ਕਿਹਾ ਸੀ ਕਿ ਭਾਵੇਂ ਹੀ ਨਾਮਜ਼ਦਗੀ ਇਕ ਨਰਿੰਦਰ ਮੋਦੀ ਦੀ ਹੋਈ ਹੋਵੇਗੀ ਪਰ ਚੋਣਾਂ ਲੜਨ ਦਾ ਕੰਮ ਹਰ ਘਰ ਦੇ ਨਰਿੰਦਰ ਮੋਦੀ ਨੇ ਕੀਤਾ। ਇਸ ਪੂਰੀ ਚੋਣ ਮੁਹਿੰਮ ਨੂੰ ਤੁਸੀਂ ਬਿਹਤਰ ਢੰਗ ਨਾਲ ਚਲਾਇਆ। ਇਸ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਲੱਗਦਾ ਹੈ ਕਿ ਹੁਣ ਤਾਂ ਜਿੱਤਣ ਹੀ ਵਾਲੇ ਹਾਂ।''
 

ਸਾਡੇ ਵਰਕਰ ਸਿਆਸੀ ਵਿਚਾਰਧਾਰਾ ਕਾਰ ਮੌਤ ਦੇ ਘਾਟ ਉਤਾਰੇ
ਉਨ੍ਹਾਂ ਨੇ ਕਿਹਾ ਕਿ ਬੰਗਾਲ ਹੋਵੇ ਜਾਂ ਕੇਰਲ, ਤ੍ਰਿਪੁਰਾ ਹੋਵੇ ਜਾਂ ਕਸ਼ਮੀ। ਸਾਡੇ ਵਰਕਰਾਂ ਨੂੰ ਸਿਆਸੀ ਵਿਚਾਰਧਾਰਾ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਬੰਗਾਲ 'ਚ ਅਜੇ ਵੀ ਰੁਕਿਆ ਨਹੀਂ ਹੈ। ਸ਼ਾਇਦ ਹੀ ਕਿਸੇ ਸੰਗਠਨ 'ਤੇ ਇੰਨੀ ਹਿੰਸਾ ਹੋਈ ਹੋਵੇ। ਇਹ ਸਾਡੇ ਸਾਹਮਣੇ ਵੱਡਾ ਸੰਕਟ ਹੈ।
 

ਸਾਡੇ ਨਾਲ ਸਿਆਸੀ ਛੂਤ-ਛਾਤ ਕੀਤੀ ਜਾਂਦੀ ਹੈ
ਉਨ੍ਹਾਂ ਨੇ ਕਿਹਾ,''ਦੂਜਾ ਸੰਕਟ ਹੈ ਕਿ ਬਾਬਾ ਸਾਹਿਬ ਅਤੇ ਗਾਂਧੀ ਜੀ ਨੇ ਛੂਤ-ਛਾਤ ਨੂੰ ਖਤਮ ਕਰਨ 'ਚ ਆਪਣੀ ਜ਼ਿੰਦਗੀ ਲੱਗਾ ਦਿੱਤੀ ਪਰ ਸਾਡੇ ਨਾਲ ਸਿਆਸੀ ਛੂਤ-ਛਾਤ ਕੀਤੀ ਜਾਂਦੀ ਹੈ। ਜੋ ਲੋਕ ਖੁਦ ਨੂੰ ਏਕਤਾ ਦਾ ਠੇਕੇਦਾਰ ਦੱਸਦੇ ਹਨ, ਉਨ੍ਹਾਂ ਨੇ ਆਂਧਰਾ ਦੀ ਵੰਡ ਕੀਤੀ। ਉੱਥੇ ਅੱਜ ਵੀ ਸ਼ਾਂਤੀ ਦਾ ਮਾਹੌਲ ਨਹੀਂ ਬਣ ਸਕਿਆ ਹੈ। ਅਸੀਂ ਯੂ.ਪੀ. ਤੋਂ ਉਤਰਾਖੰਡ ਬਣਾਇਆ ਪਰ ਸ਼ਾਂਤੀ ਕਾਇਮ ਰਹੀ। ਛੱਤੀਸਗੜ੍ਹ ਤੋਂ ਝਾਰਖੰਡ ਬਣਿਆ ਪਰ ਸ਼ਾਂਤੀ ਭੰਗ ਨਹੀਂ ਹੋਈ ਪਰ ਸਾਨੂੰ ਛੂਤ-ਛਾਤ ਦਾ ਸ਼ਿਕਾਰ ਹੋਣਾ ਪਿਆ।'' ਪੀ.ਐੱਮ. ਨੇ ਕਿਹਾ,''ਅਜਿਹੀ ਸੋਚ ਵਲੇ ਲੋਕਾਂ ਤੋਂ ਮੈਂ ਫਿਰ ਤੋਂ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ। ਕਮੀਆਂ ਸਾਡੇ 'ਚ ਹੋਣਗੀਆਂ ਪਰ ਸਾਡੇ ਇਰਾਦੇ ਨੇਕ ਹਨ। ਕੋਈ ਕੁਝ ਵੀ ਕਹਿ ਲਵੇ, ਅੱਜ ਦੇਸ਼ ਦੇ ਸਿਆਸੀ ਤੱਤ 'ਚ ਈਮਾਨਦਾਰੀ ਨਾਲ ਲੋਕਤੰਤਰ ਦੇ ਨਾਲ ਜਿਉਂਣ ਵਾਲਾ ਦਲ ਹੈ ਤਾਂ ਉਹ ਭਾਜਪਾ ਹੈ। ਸਾਨੂੰ ਸੱਤਾ ਮਿਲਦੀ ਹੈ ਤਾਂ ਵਿਰੋਧੀਆਂ ਦੀ ਪਛਾਣ ਸ਼ੁਰੂ ਹੁੰਦੀ ਹੈ। ਮੈਂ ਚੁਣੌਤੀ ਦਿੰਦਾ ਹਾਂ ਕਿ ਕੋਈ ਮੈਨੂੰ ਦੱਸੇ ਕਿ ਤ੍ਰਿਪੁਰਾ 'ਚ 30 ਸਾਲ ਤੱਕ ਕਮਿਊਨਿਸਟ ਸਰਕਾਰ ਸੀ, ਕੀ ਉੱਥੇ ਕੋਈ ਵਿਰੋਧੀ ਸੀ? ਸਾਨੂੰ ਉੱਥੇ 2 ਸਾਲ ਹੀ ਹੋਏ ਹਨ, ਉੱਥੇ ਜਾਨਦਾਰ ਵਿਰੋਧੀ ਹਨ।''
 

ਦੇਸ਼ ਲਈ ਪੀ.ਐੱਮ. ਪਰ ਕਾਸ਼ੀ ਲਈ ਵਰਕਰ ਹਾਂ
ਪੀ.ਐੱਮ. ਨੇ ਕਿਹਾ,''ਪਾਰਟੀ ਅਤੇ ਵਰਕਰਾਂ ਦੇ ਆਦੇਸ਼ ਦੀ ਪਾਲਣਾ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ। ਇਕ ਮਹੀਨੇ ਪਹਿਲਾਂ (25 ਅਪ੍ਰੈਲ) ਜਦੋਂ ਕਾਸ਼ੀ ਨੇ ਵਿਸ਼ਵ ਰੂਪ ਦਿਖਾਇਆ ਸੀ, ਉਸ ਨੇ ਪੂਰੇ ਹਿੰਦੁਸਤਾਨ ਨੂੰ ਪ੍ਰਭਾਵਿਤ ਕੀਤਾ ਸੀ। ਦੇਸ਼ ਨੇ ਭਾਵੇਂ ਮੈਨੂੰ ਪੀ.ਐੱਮ. ਬਣਾਇਆ ਹੋਵੇ ਪਰ ਕਾਸ਼ੀ ਲਈ ਮੈਂ ਵਰਕਰ ਹਾਂ। ਮੇਰੇ ਲਈ ਤੁਹਾਡਾ ਆਦੇਸ਼ ਸਿਰ-ਅੱਖਾਂ 'ਤੇ ਹੈ। ਇੱਥੋਂ ਦੀਆਂ ਚੋਣਾਂ ਤੋਂ ਪਹਿਲਾਂ ਮਨ 'ਚ ਆਉਂਦਾ ਸੀ ਕਿ ਇਕ ਵਾਰ ਕਾਸ਼ੀ ਹੋ ਆਵਾਂ ਪਰ ਤੁਹਾਡਾ ਆਦੇਸ਼ ਸੀ ਕਿ ਕਾਸ਼ੀ ਤੋਂ ਮੈਂ ਬੇਫਿਕਰ ਹੋ ਜਾਵੇ ਤਾਂ ਮੈਂ ਇਸ ਬਾਬਾ ਦੀ ਜਗ੍ਹਾ ਦੂਜੇ ਬਾਬਾ ਦੇ ਪੈਰਾਂ 'ਚ ਪਹੁੰਚ ਗਿਆ।''
 

ਕੁੰਭ ਬਾਰੇ ਖਰਾਬ ਧਾਰਨਾ ਬਣਾਈ ਗਈ
ਪੀ.ਐੱਮ. ਨੇ ਕਿਹਾ,''ਰਿਸ਼ੀਆਂ, ਕਿਸਾਨ, ਮਜ਼ਦੂਰ, ਅਧਿਆਪਕ ਨੇ ਇਸ ਵਿਵਸਥਾ ਨੂੰ ਵਿਕਸਿਤ ਕੀਤਾ ਹੈ। ਅਸੀਂ 2 ਗੱਲਾਂ ਨੂੰ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਵਿਰਾਸਤ ਅਤੇ ਆਧੁਨਿਕਤਾ ਨੂੰ। ਅਯੁੱਧਿਆ 'ਚ ਦੀਵਾਲੀ ਮਨਾਉਣ ਤੋਂ ਕੌਣ ਰੋਕਦਾ ਸੀ। ਕੁੰਭ ਬਾਰੇ ਖਰਾਬ ਧਾਰਨਾ ਬਣਾਈ ਗਈ। 26 ਜਨਵਰੀ ਨੂੰ ਵਿਜੇ ਪੱਥ 'ਤੇ ਪਹਿਲੀ ਵਾਰ ਭਗਵਾਨ ਰਾਮ ਨੂੰ ਕਿਸ ਤਰ੍ਹਾਂ ਨਾਲ ਦੇਖਿਆ ਜਾਂਦਾ ਹੈ, ਉਹ ਲੋਕਾਂ ਨੇ ਦੇਖਿਆ। ਅਸੀਂ ਸੰਸਕ੍ਰਿਤੀ ਨੂੰ ਜਿੰਨਾ ਮਹੱਤਵ ਦਿੰਦੇ ਹਾਂ, ਉਸੇ ਤਰ੍ਹਾਂ ਆਧੁਨਿਕਤਾ ਦਾ ਵੀ ਮਹੱਤਵ ਹੈ। ਜ਼ਰੂਰੀ ਹੈ ਕਿ ਪੁਰਾਣਾ ਤੋੜ ਕੇ ਨਵਾਂ ਬਣਾਇਆ ਜਾ ਸਕਦਾ ਹੈ।''
 

ਹਰ ਰਾਜ 'ਚ ਵਧਿਆ ਸਾਡਾ ਵੋਟ ਫੀਸਦੀ
ਪੀ.ਐੱਮ. ਨੇ ਕਿਹਾ,''ਦੇਸ਼ ਦਾ ਕੋਈ ਅਜਿਹਾ ਇਲਾਕਾ ਨਹੀਂ ਹੈ, ਜਿੱਥੇ ਭਾਜਪਾ ਦਾ ਵੋਟ ਬੈਂਕ ਨਹੀਂ ਵਧਿਆ। ਕਰਨਾਟਕ 'ਚ ਸਾਡੀ ਸਭ ਤੋਂ ਵੱਡੀ ਪਾਰਟੀ ਪਰ ਸਾਨੂੰ ਸਿਰਫ਼ ਹਿੰਦੀ ਹਾਰਟਲੈਂਡ ਦੀ ਪਾਰਟੀ ਕਿਹਾ ਜਾਂਦਾ ਹੈ। ਦੇਸ਼ ਦਾ ਨਾਗਰਿਕ ਆਪਣੇ ਕਰਤੱਵਾਂ ਦੀ ਪਾਲਣਾ ਕਰੇ ਤਾਂ ਕਿਸੇ ਦੇ ਅਧਿਕਾਰਾਂ ਦਾ ਹਨਨ ਨਹੀਂ ਹੁੰਦਾ।
 

ਜਿਸ ਮਾਂ ਦੀ ਜੈ ਕਰ ਰਹੇ ਹੋ, ਉਸ ਨੂੰ ਗੰਦਾ ਨਾ ਕਰੋ 
ਮੋਦੀ ਨੇ ਕਿਹਾ ਕਿ ਅਸੀਂ ਇਹ ਭਾਵ ਪੈਦਾ ਕਰਨਾ ਹੈ ਕਿ ਜੋ ਵੀ ਸਰਕਾਰੀ ਹੈ, ਉਹ ਭਾਰਤ ਦੇ ਹਰ ਨਾਗਰਿਕ ਦਾ ਹੈ। ਆਪਣੇ ਸਕੂਟਰ ਨੂੰ ਚਮਕਾਉਂਦੇ ਹਾਂ ਪਰ ਸਰਕਾਰੀ ਬੱਸ 'ਚ ਸਫ਼ਾਈ ਦਾ ਧਿਆਨ ਨਹੀਂ ਰੱਖਦੇ ਹਾਂ। ਭਾਰਤ ਮਾਤਾ ਦੀ ਜੈ ਬੋਲੇ ਅਤੇ ਪਾਨ ਖਾ ਕੇ ਉੱਥੇ, ਜਿਸ ਮਾਂ ਦੀ ਜੈ ਕਰ ਰਹੇ ਹੋ, ਉਸ ਮਾਂ ਨੂੰ ਗੰਦਾ ਨਾ ਕਰੇ।''  
 

ਮੋਦੀ ਦੇਸ਼ ਦੇ ਸਫ਼ਲ ਮੁੱਖ ਮੰਤਰੀ : ਸ਼ਾਹ
ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਦੇਸ਼ ਦੇ ਸਭ ਤੋਂ ਸਫ਼ਲ ਮੁੱਖ ਮੰਤਰੀ ਰਹੇ ਹਨ। ਕਾਸ਼ੀ ਦੀ ਖ਼ੁਸ਼ਕਿਸਮਤੀ ਹੈ ਕਿ ਮੋਦੀ ਇੱਥੋ ਦੇ ਪ੍ਰਤੀਨਿਧੀ ਹਨ। ਅਗਲੇ ਪੰਜ ਸਾਲ 'ਚ ਕਾਸ਼ੀ ਦਾ ਹੋਰ ਵਿਕਾਸ ਹੋਵੇਗਾ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਨੇ ਕਾਸ਼ੀ ਦੀ ਜਨਤਾ 'ਤੇ ਭਰੋਸਾ ਕੀਤਾ ਅਤੇ ਲੋਕਾਂ ਨੇ ਵੀ ਉਨ੍ਹਾਂ ਦਾ ਭਰੋਸਾ ਕਾਇਮ ਰੱਖਿਆ। ਯੋਗੀ ਦੀ ਅਗਵਾਈ 'ਚ ਜਿੱਤ ਮਿਲੀ।
 

ਜਾਤੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਕੀਤੀ ਮੋਦੀ ਨੂੰ ਵੋਟਿੰਗ : ਯੋਗੀ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਹੀ ਨਤੀਜਾ ਸੀ ਕਿ ਜਾਤੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ 'ਚ ਵੋਟਿੰਗ ਕੀਤੀ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਨੂੰ ਇਕ ਨਵੀਂ ਗਤੀ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਵੱਡੀ ਜਿੱਤ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਮੋਦੀ ਹੈ ਤਾਂ ਮੁਮਕਿਨ ਹੈ। ਮੋਦੀ ਸਵੇਰੇ 10 ਵਜੇ ਕਾਸ਼ੀ ਪਹੁੰਚੇ ਸਨ, ਉਸ ਤੋਂ ਬਾਅਦ ਉਹ ਪੁਲਸ ਲਾਈਨ ਤੋਂ ਲੈ ਕੇ ਕਾਸ਼ੀ ਵਿਸ਼ਵਨਾਥ ਮੰਦਰ ਤਕ ਸੜਕ ਮਾਰਗ ਰਾਹੀਂ ਗਏ।

DIsha

This news is Content Editor DIsha