ਸੂਚਨਾ ਯੁੱਗ ''ਚ ਕਾਫ਼ੀ ਅੱਗੇ ਜਾ ਸਕਦਾ ਹੈ ਭਾਰਤ : ਨਰਿੰਦਰ ਮੋਦੀ

11/19/2020 6:00:23 PM

ਬੈਂਗਲੁਰੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ 'ਚ ਵਿਕਸਿਤ ਤਕਨਾਲੋਜੀ ਨੂੰ ਪੂਰੀ ਦੁਨੀਆ ਲਈ ਮਹੱਤਵਪੂਰਨ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ 'ਚ ਵਿਕਸਿਤ ਤਕਨੀਕੀ ਹੱਲ ਵਿਸ਼ਵ 'ਚ ਲਾਗੂ ਕੀਤੇ ਜਾਣ। ਮੋਦੀ ਨੇ ਵੀਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਤਿੰਨ ਦਿਨਾ ਬੈਂਗਲੁਰੂ ਟੇਕ ਸਮਿਟ (ਬੀਟੀਐੱਸ2020) ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਇਕ ਦੇਸ਼ ਦੇ ਤੌਰ 'ਤੇ ਸਥਿਤੀ ਅਜਿਹੀ ਹੈ ਕਿ ਉਹ ਸੂਚਨਾ ਯੁੱਗ 'ਚ ਕਾਫ਼ੀ ਅੱਗੇ ਜਾ ਸਕਦਾ ਹੈ। ਮੋਦੀ ਨੇ ਕਿਹਾ,''ਸਾਡੇ ਕੋਲ ਸਭ ਤੋਂ ਵਧੀਆ ਪ੍ਰਤਿਭਾਵਾਂ ਹਨ ਅਤੇ ਨਾਲ ਹੀ ਇਕ ਬਹੁਤ ਵੱਡਾ ਬਜ਼ਾਰ ਵੀ ਹੈ। ਸਾਡੇ ਸਥਾਨਕ ਤਕਨੀਕੀ ਹੱਲਾਂ 'ਚ ਵਿਸ਼ਵਵਿਆਪੀ ਹੋਣ ਦੀਆਂ ਸੰਭਾਵਨਾਵਾਂ ਹਨ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਨੀਤੀਗਤ ਫੈਸਲੇ ਹਮੇਸ਼ਾ ਤਕਨੀਕੀ ਅਤੇ ਨਵੀਨਤਾ ਉਦਯੋਗ ਨੂੰ ਉਦਾਰ ਬਣਾਉਣ 'ਤੇ ਮਿੱਥੇ ਹੁੰਦੇ ਹਨ।

ਇਹ ਵੀ ਪੜ੍ਹੋ : 76 ਲਾਪਤਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਨੂੰ ਸਮੇਂ ਤੋਂ ਪਹਿਲਾਂ ਮਿਲੀ ਤਰੱਕੀ

ਉਨ੍ਹਾਂ ਨੇ ਕਿਹਾ,''ਅਸੀਂ ਸੂਚਨਾ ਤਕਨਾਲੋਜੀ ਉਦਯੋਗ 'ਤੇ ਪੈਣ ਵਾਲੇ ਪਾਲਣ ਦੇ ਬੋਝ ਨੂੰ ਕਈ ਤਰ੍ਹਾਂ ਨਾਲ ਘੱਟ ਕੀਤਾ ਹੈ ਅਤੇ ਭਾਰਤ ਲਈ ਇਕ ਅਗਾਂਹਵਧੂ ਨੀਤੀਗਤ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ। ਤੁਸੀਂ ਸਾਰੇ ਇਸ ਉਦਯੋਗ ਦੇ ਵਾਹਕ ਹੋ। ਅਸੀਂ ਪੂਰੀ ਤਰ੍ਹਾਂ ਚੌਕਸ ਹੋ ਕੇ ਆਪਣੇ ਉਤਪਾਦ ਸੰਬੰਧੀ ਨਵਾਚਾਰ ਨੂੰ ਉੱਚ ਪੱਧਰ ਤੱਕ ਲਿਜਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।'' ਮੋਦੀ ਨੇ ਡਿਜ਼ੀਟਲ ਇੰਡੀਆ ਦੀ ਸਫ਼ਲਤਾ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਕਰਦੇ ਹੋਏ ਕਿਹਾ,''ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਡਿਜ਼ੀਟਲ ਇੰਡੀਆ ਨੂੰ ਹੁਣ ਕਿਸੇ ਨਿਯਮਿਤ ਸਰਕਾਰੀ ਪਹਿਲ ਦੇ ਤੌਰ 'ਤੇ ਨਹੀਂ ਦੇਖਿਆ ਜਾ ਰਿਹਾ ਹੈ। ਡਿਜ਼ੀਟਲ ਇੰਡੀਆ ਹੁਣ ਜੀਵਨ ਜਿਊਂਣ ਦਾ ਇਕ ਤਰੀਕ ਗਿਆ ਹੈ, ਵਿਸ਼ੇਸ਼ ਰੂਪ ਨਾਲ ਗਰੀਬਾਂ, ਅਧਿਕਾਰਹੀਣ ਲੋਕਾਂ ਅਤੇ ਸਰਕਾਰ 'ਚ ਕੰਮ ਕਰ ਰਹੇ ਲੋਕਾਂ ਲਈ। ਇੰਨੇ ਵੱਡੇ ਪੈਮਾਨੇ 'ਤੇ ਤਕਨਾਲੋਜੀ ਦੀ ਵਰਤੋਂ ਨਾਲ ਸਾਡੇ ਨਾਗਰਿਕਾਂ ਦੇ ਜੀਵਨ 'ਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ। ਇਸ ਦੇ ਲਾਭ ਸਪੱਸ਼ਟ ਦਿੱਸ ਰਹੇ ਹਨ।''

ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ : ਮੂੰਹ 'ਚ ਮਿੱਟੀ ਭਰ 70 ਸਾਲਾ ਬਜ਼ੁਰਗ ਬੀਬੀ ਨਾਲ ਜਬਰ ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ

DIsha

This news is Content Editor DIsha