ਸ਼ਾਹੀਨ ਬਾਗ ਮਾਮਲੇ ''ਤੇ ਬੋਲੇ ਮੋਦੀ- ਇਹ ਪਬਲਿਕ ਹੈ ਸਭ ਜਾਣਦੀ ਹੈ

02/06/2020 2:20:54 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ 'ਚ ਭਾਸ਼ਣ ਦਿੱਤਾ। ਉਨ੍ਹਾਂ ਨੇ ਜਿੱਥੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਵਾਈਆਂ, ਉੱਥੇ ਹੀ ਦਿੱਲੀ ਦੇ ਸ਼ਾਹੀਨ ਬਾਗ 'ਚ ਅੰਦੋਲਨ ਕਰ ਰਹੇ ਲੋਕਾਂ ਬਾਰੇ ਖੁੱਲ੍ਹ ਕੇ ਬੋਲੇ। ਮੋਦੀ ਨੇ ਸ਼ਾਹੀਨ ਬਾਗ ਦਾ ਅਸਿੱਧੇ ਰੂਪ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਇਸ ਪ੍ਰਦਰਸ਼ਨ ਨੂੰ ਕਿਸ ਦਾ ਸਮਰਥਨ ਹਾਸਲ ਹੈ, ਇਹ ਉਨ੍ਹਾਂ ਨੂੰ ਪਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਬਲਿਕ ਹੈ ਸਭ ਜਾਣਦੀ ਹੈ। ਵਿਰੋਧੀ ਧਿਰ 'ਤੇ ਤੰਜ਼ ਕੱਸਦੇ ਹੋਏ ਮੋਦੀ ਨੇ ਇਕ ਸ਼ਾਇਰ ਦਾ ਜ਼ਿਕਰ ਕਰਦੇ ਹੋਏ ਕਿਹਾ- 
ਖੂਬ ਪਰਦਾ ਹੈ, ਕਿ ਚਿਲਮਨ (ਪਰਦਾ) ਨਾਲ ਲੱਗੇ ਬੈਠੇ ਹਨ।
ਸਾਫ ਛਿਪਦੇ ਵੀ ਨਹੀਂ, ਸਾਹਮਣੇ ਆਉਂਦੇ ਵੀ ਨਹੀਂ।
ਇਹ ਪਬਲਿਕ ਹੈ ਸਭ ਜਾਣਦੀ ਹੈ, ਸਮਝਦੀ ਹੈ।
ਦੱਸਣਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ 'ਚ ਇਕ ਮਹੀਨੇ ਤੋਂ ਵਧੇਰੇ ਸਮੇਂ ਤੋਂ ਲੋਕ ਨਾਗਰਿਕਤਾ ਸੋਧ ਕਾਨੂੰਨ (ਸੀ. ਏ.ਏ.) ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਠੰਡ ਦੇ ਬਾਵਜੂਦ ਲੋਕਾਂ ਪ੍ਰਦਰਸ਼ਨ ਵਾਲੀ ਥਾਂ 'ਤੇ ਡਟੇ ਹੋਏ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਅਸੀਂ ਡਟੇ ਰਹਾਂਗੇ। ਇਸ ਨੂੰ ਲੈ ਕੇ ਮੋਦੀ ਨੇ ਅੱਜ ਸੰਸਦ ਵਿਚ ਕਿਹਾ ਕਿ ਵਿਰੋਧੀ ਧਿਰ ਜਨਤਾ ਨੂੰ ਭੜਕਾ ਰਿਹਾ ਹੈ।

Tanu

This news is Content Editor Tanu