PM ਮੋਦੀ ਨੂੰ ਮਿਲੇ ਤੋਹਫਿਆਂ ਦੀ ਲੱਗੀ ਬੋਲੀ, ਇਨ੍ਹਾਂ ਚੀਜ਼ਾਂ 'ਚ ਹੈ ਲੋਕਾਂ ਦੀ ਦਿਲਚਸਪੀ

09/21/2019 11:24:56 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਹਨ। ਆਪਣੀ ਵੱਖਰੀ ਸ਼ਖਸੀਅਤ ਕਰ ਕੇ ਮੋਦੀ ਹਰ ਕਿਸੇ ਦੇ ਹਰਮਨ ਪਿਆਰੇ ਪੀ. ਐੱਮ. ਹਨ। ਰਹੀ ਗੱਲ ਉਨ੍ਹਾਂ ਨੂੰ ਮਿਲੇ ਤੋਹਫਿਆਂ ਦੀ ਤਾਂ ਇਸ ਦੇ ਮੁਰੀਦ ਵੀ ਘੱਟ ਨਹੀਂ ਹਨ। ਦੇਸ਼ ਭਰ 'ਚ ਹੋਈਆਂ ਰੈਲੀਆਂ ਅਤੇ ਸਮਾਰੋਹਾਂ ਵਿਚ ਪੀ. ਐੱਮ. ਮੋਦੀ ਨੂੰ ਮਿਲੇ ਤੋਹਫਿਆਂ ਦੀ ਪ੍ਰਦਰਸ਼ਨੀ ਇਨ੍ਹੀਂ ਦਿਨੀਂ ਦਿੱਲੀ ਦੀ ਨੈਸ਼ਨਲ ਮਾਰਡਨ ਆਰਟ ਗੈਲਰੀ ਵਿਚ ਚਲ ਰਹੀ ਹੈ। ਇਹ ਪ੍ਰਦਰਸ਼ਨੀ 3 ਅਕਤੂਬਰ ਤਕ ਚਲੇਗੀ। ਹੁਣ ਤਕ 52 ਹਜ਼ਾਰ ਲੋਕ ਬੋਲੀ ਵਿਚ ਸ਼ਾਮਲ ਹੋਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕਾਂ ਦੀ ਦਿਲਚਸਪੀ ਮਹਿੰਗੇ ਤੋਹਫਿਆਂ ਦੀ ਬਜਾਏ ਸਸਤੇ ਤੋਹਫਿਆਂ 'ਤੇ ਹੈ ਪਰ ਇਨ੍ਹਾਂ ਸਸਤੇ ਤੋਹਫਿਆਂ ਦੀ ਬੋਲੀ ਮਹਿੰਗੇ ਤੋਹਫਿਆਂ ਦੀ ਕੀਮਤ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ। ਜਿਵੇਂ ਕਿ 1,000 ਰੁਪਏ ਵਾਲੀ ਤਲਵਾਰ ਦੀ ਬੋਲੀ 2.81 ਲੱਖ ਰੁਪਏ ਤਕ ਪਹੁੰਚ ਗਈ ਹੈ। ਹੁਣ ਤਕ ਕਰੀਬ 2750 ਤੋਹਫਿਆਂ 'ਚੋਂ 1400 ਤੋਂ ਵਧ ਦੀ ਬੋਲੀ ਲੱਗ ਚੁੱਕੀ ਹੈ। 

ਇਹ ਚੀਜ਼ਾਂ ਤੋਹਫਿਆਂ 'ਚ ਸ਼ਾਮਲ—
ਤੋਹਫਿਆਂ ਵਿਚ ਪੇਂਟਿੰਗਜ਼, ਮੂਰਤੀਆਂ, ਕਿਤਾਬਾਂ, ਯਾਦਗਾਰੀ ਚਿੰਨ੍ਹ, ਪੱਗੜੀ, ਜੈਕੇਟ, ਤਲਵਾਰ, ਗੱਦਾ, ਰਿਵਾਇਤੀ ਵਾਦ ਯੰਤਰ ਅਤੇ ਸਜਾਵਟੀ ਸਾਮਾਨ ਸ਼ਾਮਲ ਹਨ। ਇਨ੍ਹਾਂ ਚੀਜ਼ਾਂ ਦੀ ਕੀਮਤ 200 ਤੋਂ ਲੈ ਕੇ 2.5 ਲੱਖ ਰੁਪਏ ਹੈ।

ਨਮਾਮਿ ਗੰਗੇ ਪ੍ਰਾਜੈਕਟ 'ਚ ਰਾਸ਼ੀ ਹੋਵੇਗੀ ਇਸਤੇਮਾਲ—
ਇੱਥੇ ਦੱਸ ਦੇਈਏ ਕਿ ਪ੍ਰਦਰਸ਼ਨੀ ਵਿਚ ਪੀ. ਐੱਮ. ਮੋਦੀ ਨੂੰ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਪੰਜਾਬ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡੀਸ਼ਾ, ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਛੱਤੀਸਗੜ੍ਹ, ਝਾਰਖੰਡ ਸਮੇਤ ਕਈ ਸੂਬਿਆਂ ਵਿਚ ਮਿਲੇ ਤੋਹਫੇ ਨੀਲਾਮੀ ਲਈ ਰੱਖੇ ਗਏ ਹਨ। ਇਨ੍ਹਾਂ ਤੋਹਫਿਆਂ ਦੀ ਨੀਲਾਮੀ ਤੋਂ ਮਿਲਣ ਵਾਲੀ ਰਾਸ਼ੀ ਦੀ ਇਸਤੇਮਾਲ ਨਮਾਮਿ ਗੰਗੇ ਪ੍ਰਾਜੈਕਟ ਵਿਚ ਹੋਵੇਗਾ।

Tanu

This news is Content Editor Tanu