ਪੀ. ਐੱਮ. ਮੋਦੀ ਨੇ ਸ਼ੀ ਜਿਨਪਿੰਗ ਨੂੰ ਭੇਟ ਕੀਤਾ ਖਾਸ ਤੋਹਫਾ

10/12/2019 1:55:55 PM

ਤਾਮਿਲਨਾਡੂ— ਤਾਮਿਲਨਾਡੂ ਦੇ ਸ਼ਹਿਰ ਮਮਲਾਪੁਰਮ ਅੱਜ ਯਾਨੀ ਕਿ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 'ਚ ਵਿਚਾਲੇ ਵੱਖ-ਵੱਖ ਮੁੱਦਿਆਂ 'ਤੇ ਮੁਲਾਕਾਤ ਹੋਈ। ਤਾਜ ਫਿਸ਼ਰਮੈਨ ਹੋਟਲ ਵਿਚ ਮੋਦੀ ਅਤੇ ਜਿਨਪਿੰਗ ਹੈਂਡਲੂਮ ਅਤੇ ਕਲਾਕ੍ਰਿਤੀਆਂ ਦੀ ਇਕ ਪ੍ਰਦਰਸ਼ਨੀ 'ਚ ਸ਼ਾਮਲ ਹੋਏ। ਇਸ ਪ੍ਰਦਰਸ਼ਨੀ 'ਚ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਨੂੰ ਭਾਰਤ ਦੀ ਕਲਾਕ੍ਰਿਤੀ ਬਾਰੇ ਦੱਸਿਆ। ਇਸ ਤੋਂ ਇਲਾਵਾ ਮੋਦੀ ਨੇ ਜਿਨਪਿੰਗ ਨੂੰ ਇਕ ਖਾਸ ਤੋਹਫਾ ਭੇਟ ਕੀਤਾ।


ਮੋਦੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸ਼ਾਲ ਤੋਹਫੇ ਵਜੋਂ ਭੇਟ ਕੀਤੀ। ਇਸ ਸ਼ਾਲ 'ਤੇ ਸ਼ੀ ਜਿਨਪਿੰਗ ਦੀ ਤਸਵੀਰ ਬਣੀ ਹੈ। ਇਸ ਸ਼ਾਲ ਨੂੰ ਕੋਇੰਬਟੂਰ ਜ਼ਿਲੇ ਵਿਚ ਸ਼੍ਰੀਰਾਮਲਿੰਗ ਸੋਵਦੰਬੀਗਈ ਹੈਂਡਲੂਮ ਵੀਵਰਸ ਕੋ-ਆਪਰੇਟਿਵ ਸੋਸਾਇਟੀ ਦੇ ਕਾਰੀਗਰਾਂ ਨੇ ਤਿਆਰ ਕੀਤਾ ਹੈ। ਇੱਥੇ ਦੱਸ ਦੇਈਏ ਕਿ ਚੇਨਈ ਦਾ ਸਿਲਕ ਕੱੱਪੜਿਆਂ ਦਾ ਬਾਜ਼ਾਰ ਬੇਹੱਦ ਲੋਕਪ੍ਰਿਅ ਹੈ। ਇਸ ਸ਼ਾਲ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਸ 'ਤੇ ਰਾਸ਼ਟਰਪਤੀ ਦੀ ਤਸਵੀਰ ਜੀਵਤ ਹੋ ਉੱਠੀ ਹੈ।

Tanu

This news is Content Editor Tanu