ਕਈ ਧਾਰਮਿਕ ਸਥਾਨਾਂ ਨੂੰ ਜੋੜੇਗੀ ''ਕਾਸ਼ੀ-ਮਹਾਕਾਲ ਐਕਸਪ੍ਰੈੱਸ'', ਜਾਣੋ ਖਾਸੀਅਤ

02/16/2020 5:51:28 PM

ਵਾਰਾਨਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਵਾਰਾਨਸੀ ਦੇ ਦੌਰੇ 'ਤੇ ਹਨ। ਉਨ੍ਹਾਂ ਨੇ ਵਾਰਾਨਸੀ ਤੋਂ 'ਕਾਸ਼ੀ ਮਹਾਕਾਲ ਐਕਸਪ੍ਰੈੱਸ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਵਾਰਾਨਸੀ ਤੋਂ ਇੰਦੌਰ ਲਈ ਇਹ ਟਰੇਨ 3 ਜਯੋਤੀਲਿੰਗਾਂ ਕਾਸ਼ੀ, ਮਹਾਕਾਲੇਸ਼ਵਰ ਅਤੇ ਓਂਕਾਰੇਸ਼ਵਰ ਨੂੰ ਜੋੜਦੀ ਹੈ। ਕਾਸ਼ੀ-ਮਹਾਕਾਲ ਐਕਸਪ੍ਰੈੱਸ ਯਾਤਰੀਆਂ ਨੂੰ ਅਧਿਆਤਮਿਕ ਅਹਿਸਾਸ ਵੀ ਕਰਵਾਏਗੀ। ਇਸ ਟਰੇਨ 'ਚ ਕੈਸਟ ਜ਼ਰੀਏ ਯਾਤਰੀਆਂ ਨੂੰ ਭਜਨ-ਕੀਰਤਨ ਸੁਣਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਭਰ 'ਚ ਆਸਥਾ ਨਾਲ ਜੁੜੇ ਸਥਾਨਾਂ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਕੜੀ 'ਚ ਬਾਬਾ ਵਿਸ਼ਵਨਾਥ ਨੂੰ ਓਂਕਾਰੇਸ਼ਵਰ ਅਤੇ ਮਹਾਕਾਲੇਸ਼ਵਰ ਨਾਲ ਜੋੜਨ ਵਾਲੀ ਟਰੇਨ ਨੂੰ ਹਰੀ ਝੰਡੀ ਦਿਖਾਈ ਗਈ। ਰੇਲਵੇ ਦੇ ਮੁੱਖ ਖੇਤਰੀ ਪ੍ਰਬੰਧਕ ਅਸ਼ਵਨੀ ਸ਼੍ਰੀਵਾਸਤਵ ਨੇ ਦੱਸਿਆ ਕਿ ਮਹਾਕਾਲ ਐਕਸਪ੍ਰੈੱਸ 'ਚ ਯਾਤਰੀਆਂ ਦਾ ਖਾਸ ਖਿਆਲ ਰੱਖਿਆ ਗਿਆ ਹੈ। 

PunjabKesari

ਵਾਰਾਨਸੀ ਤੋਂ ਇੰਦੌਰ ਵਿਚਾਲੇ 20 ਫਰਵਰੀ ਤੋਂ ਚਲਾਈ ਜਾਣ ਵਾਲੀ ਕਾਸ਼ੀ-ਮਹਾਕਾਲ ਐਕਸਪ੍ਰੈੱਸ 'ਚ 8 ਵੱਖ-ਵੱਖ ਤੀਰਥ ਸਥਾਨਾਂ ਦੀ ਸੈਰ ਦਾ ਪੈਕੇਜ ਵੀ ਹੋਵੇਗਾ। ਆਈ. ਆਰ. ਸੀ. ਟੀ. ਸੀ. ਨੇ ਵਾਰਾਨਸੀ, ਅਯੁੱਧਿਆ, ਪ੍ਰਯਾਗਰਾਜ, ਇੰਦੌਰ, ਉੱਜੈਨ, ਭੋਪਾਲ ਦੇ ਧਾਰਮਿਕ ਅਤੇ ਸੈਰ-ਸਪਾਟਾ ਵਾਲੇ ਸਥਾਨਾਂ ਲਈ ਪੈਕੇਜ ਤਿਆਰ ਕੀਤਾ ਹੈ। ਕਾਸ਼ੀ ਦਰਸ਼ਨ ਇਕ ਦਾ ਪੈਕੇਜ 6010 ਰੁਪਏ ਹੋਵੇਗਾ, ਜਿਸ 'ਚ ਵਾਰਾਨਸੀ ਦੇ ਘਾਟ, ਕਾਸ਼ੀ ਵਿਸ਼ਵਨਾਥ ਮੰਦਰ, ਸੰਕਟ ਮੋਚਨ ਮੰਦਰ, ਦਸ਼ਾਮਵਮੇਧ ਘਟਾ 'ਤੇ ਗੰਗਾ ਆਰਤੀ ਸ਼ਾਮਲ ਹੈ। ਕਾਸ਼ੀ ਦਰਸ਼ਨ ਦੋ ਦਾ ਪੈਕੇਜ 8110 ਰੁਪਏ ਦਾ ਹੋਵੇਗਾ। ਜਿਸ 'ਚ ਸਾਰਨਾਥ ਦੇ ਦਰਸ਼ਨ ਨੂੰ ਵੀ ਜੋੜਿਆ ਜਾਵੇਗਾ। ਕਾਸ਼ੀ-ਪ੍ਰਯਾਗ ਦਰਸ਼ਨ 10 ਹਜ਼ਾਰ 50 ਰੁਪਏ ਦਾ ਹੋਵੇਗਾ, ਜਿਸ 'ਚ ਕਾਸ਼ੀ ਦੋ ਦੇ ਸਥਾਨਾਂ ਨਾਲ ਪ੍ਰਯਾਗ ਦਾ ਸੰਗਮ ਤੱਟ ਵੀ ਰਹੇਗਾ। ਪੈਕੇਜ 'ਚ ਯਾਤਰੀਆਂ ਨੂੰ ਰੁੱਕਣ, ਖਾਣ-ਪੀਣ ਅਤੇ ਮੰਦਰਾਂ ਤੇ ਸੈਰ-ਸਪਾਟਾ ਸਥਾਨਾਂ 'ਤੇ ਸੈਰ ਦੀ ਵਿਵਸਥਾ ਰਹੇਗੀ। 

PunjabKesari

ਅਸ਼ਵਨੀ ਨੇ ਦੱਸਿਆ ਕਿ ਕਾਸ਼ੀ ਮਹਾਕਾਲ ਐਕਸਪ੍ਰੈੱਸ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਸੈਲਾਨੀਆਂ ਨੂੰ ਬਿਹਤਰ ਸਹੂਲਤ ਦੇਵੇਗੀ। ਇਸ ਨਾਲ ਦੋਹਾਂ ਹੀ ਪ੍ਰਦੇਸ਼ਾਂ ਦੇ ਸੈਰ-ਸਪਾਟੇ 'ਚ ਵਾਧਾ ਹੋਵੇਗਾ। ਟਰੇਨ ਹਫਤੇ 'ਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਵਾਰਾਨਸੀ ਤੋਂ ਚਲੇਗੀ। ਇਹ ਲਖਨਊ, ਕਾਨਪੁਰ, ਬੀਨਾ, ਭੋਪਾਲ, ਉੱਜੈਨ ਹੁੰਦੇ ਹੋਏ ਇੰਦੌਰ ਤੱਕ ਪਹੁੰਚੇਗੀ।


Tanu

Content Editor

Related News