ਦਿੱਲੀ ਸਰਹੱਦ 'ਤੇ ਅੰਦੋਲਨ ਦਰਮਿਆਨ ਅੱਜ ਕਿਸਾਨਾਂ ਨੂੰ ਸੰਬੋਧਨ ਕਰਨਗੇ PM ਮੋਦੀ

12/18/2020 10:11:50 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਵਰਚੁਅਲੀ ਸੰਬੋਧਨ ਕਰਨਗੇ। ਪੀ.ਐੱਮ. ਮੋਦੀ ਅੱਜ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਵਰਚੁਅਲੀ ਜੁੜਨਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ 2 ਵਜੇ ਵੀਡੀਓ ਕਾਨਫਰੈਂਸਿੰਗ ਰਾਹੀਂ ਕਿਸਾਨਾਂ ਨਾਲ ਜੁੜਨਗੇ ਅਤੇ ਪ੍ਰਦੇਸ਼ ਦੀਆਂ ਲਗਭਗ 23 ਹਜ਼ਾਰ ਪਿੰਡ ਪੰਚਾਇਤਾਂ 'ਚ ਇਸ ਦਾ ਸਿੱਧਾ ਪ੍ਰਸਾਰਨ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਲਈ ਰਾਏਸੇਨ 'ਚ ਮੌਜੂਦ ਰਹਿਣਗੇ। ਨਾਲ ਹੀ ਜ਼ਿਲ੍ਹਾ ਹੈੱਡ ਕੁਆਰਟਰਾਂ 'ਚ ਸੂਬਾ ਸਰਕਾਰ ਦੇ ਮੰਤਰੀ ਅਤੇ ਭਾਜਪਾ ਦੇ ਵਿਧਾਇਕ ਮੌਜੂਦ ਰਹਿਣਗੇ। ਇਸ ਮੌਕੇ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਸੂਬੇ ਦੇ ਕਰੀਬ 35 ਲੱਖ ਕਿਸਾਨਾਂ ਦੇ ਖਾਤਿਆਂ 'ਚ ਵੰਡੀ ਜਾਵੇਗੀ। ਸਾਉਣੀ-2020 ਫ਼ਸਲ ਹਾਨੀ ਦੀ ਰਾਹਤ ਰਾਸ਼ੀ ਵੀ ਇਸ ਦੌਰਾਨ ਵੰਡੀ ਜਾਵੇਗੀ। ਲਗਭਗ 2 ਹਜ਼ਾਰ ਪਸ਼ੂ ਅਤੇ ਮੱਛੀ ਪਾਲਕ ਕਿਸਾਨਾਂ ਨੂੰ ਕਿਸਾਨ ਕ੍ਰੇਡਿਟ ਕਾਰਡ ਦੀ ਵੀ ਵੰਡ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਡੇਰੇ, ਜਾਣੋ ਕਿਉਂ ਸੁਰਖੀਆਂ ’ਚ ਬਣੀ ‘ਸਿੰਘੂ ਸਰਹੱਦ’

ਦੱਸਣਯੋਗ ਹੈ ਕਿ ਪਿਛਲੇ 23 ਦਿਨਾਂ ਤੋਂ ਦਿੱਲੀ ਨਾਲ ਲੱਗਦੀਆਂ ਸਰਹੱਦਾਂ 'ਤੇ ਹਜ਼ਾਰਾਂ ਕਿਸਾਨ ਡਟੇ ਹੋਏ ਹਨ। ਹੱਡ ਕੰਬਾਉਣ ਵਾਲੀ ਠੰਡ 'ਚ ਵੀ ਕਿਸਾਨ ਘਰਾਂ ਨੂੰ ਵਾਪਸ ਜਾਣ ਲਈ ਤਿਆਰ ਨਹੀਂ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨ ਵਾਪਸ ਲੈਣ। ਪੀ.ਐੱਮ. ਮੋਦੀ ਪਹਿਲਾਂ ਵੀ ਕਈ ਵਾਰ ਕਿਸਾਨਾਂ ਨੂੰ ਵੱਖ-ਵੱਖ ਪ੍ਰੋਗਰਾਮਾਂ 'ਚ ਸੰਬੋਧਨ ਕਰ ਚੁਕੇ ਹਨ। ਪੀ.ਐੱਮ. ਮੋਦੀ ਸਮੇਤ ਸਰਕਾਰ ਦੇ ਕਈ ਵੱਡੇ ਮੰਤਰੀ ਕਹਿ ਚੁਕੇ ਹਨ ਕਿ ਖੇਤੀਬਾੜੀ ਕਾਨੂੰਨ ਨਾਲ ਕਿਸਾਨਾਂ ਨੂੰ ਹੀ ਲਾਭ ਹੋਵੇਗਾ। ਉੱਥੇ ਹੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਇਸ ਅੰਦੋਲਨ ਦਾ ਫ਼ਾਇਦਾ ਚੁੱਕ ਰਿਹਾ ਹੈ ਅਤੇ ਕਿਸਾਨਾਂ ਨੂੰ ਭੜਕਾ ਰਿਹਾ ਹੈ।

ਇਹ ਵੀ ਪੜ੍ਹੋ : ਧੀਆਂ ਦੇ ਜਜ਼ਬੇ ਨੂੰ ਸਲਾਮ: ਚੁੱਲ੍ਹੇ-ਚੌਕੇ ਨਾਲ ਸੰਭਾਲ ਰਹੀਆਂ ਨੇ ਖੇਤਾਂ ਦੀ ‘ਕਮਾਨ’

ਨੋਟ : ਕੀ PM ਮੋਦੀ ਦੇ ਸੰਬੋਧਨ ਤੋਂ ਬਾਅਦ ਅੰਦੋਲਨ ਖ਼ਤਮ ਕਰਨਗੇ ਕਿਸਾਨ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha