ਮੇਰਠ ''ਚ ਮੋਦੀ ਦੀ ਰੈਲੀ, ਪ੍ਰੀਖਿਆ ਕਾਰਨ ਕਾਲਜ ਨੂੰ ਬਣਾਇਆ ਗਿਆ ਸਾਊਂਡ ਪਰੂਫ

03/28/2019 10:20:24 AM

ਮੇਰਠ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਵੀਰਵਾਰ ਨੂੰ ਮੇਰਠ 'ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਜਿਸ ਗਰਾਊਂਡ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਹੈ, ਉੱਥੇ ਨਾਲ ਲੱਗਦੇ ਭਗਵਤੀ ਕਾਲਜ 'ਚ ਸੈਂਕੜੇ ਵਿਦਿਆਰਥੀ ਅੱਜ ਸੀ.ਸੀ.ਐੱਸ. ਵੀ.ਵੀ. ਦੀ ਪ੍ਰੀਖਿਆ ਦੇਣਗੇ। ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਕਾਲਜ ਦੇ ਕਮਰਿਆਂ ਨੂੰ ਸਾਊਂਡ ਪਰੂਫ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਖਿੜਕੀਆਂ ਨੂੰ ਬਾਹਰੋਂ ਪਲਾਈ ਬੋਰਡ ਨਾਲ ਬੰਦ ਕੀਤਾ ਗਿਆ ਹੈ, ਜਦੋਂ ਕਿ ਅੰਦਰੋਂ ਥਰਮੋਕੋਲ ਦੀ ਸ਼ੀਟ ਲਗਾਈ ਗਈ ਹੈ। ਇਸ ਤੋਂ ਇਲਾਵਾ ਰੈਲੀ ਦੌਰਾਨ ਰੌਲਾ ਨਾ ਹੋਵੇ, ਇਸ ਲਈ 4-4 ਪਰਦੇ ਵੀ ਖਿੜਕੀਆਂ 'ਤੇ ਲਗਾਏ ਗਏ ਹਨ। ਇਸ ਤੋਂ ਇਲਾਵਾ ਰੋਸ਼ਨਦਾਨ, ਗੈਲਰੀ, ਸਟਾਫ ਰੂਮ, ਐੱਚ.ਓ.ਡੀ. ਰੂਮ ਨੂੰ ਵੀ ਸਾਊਂਡ ਪਰੂਫ ਬਣਾਇਆ ਗਿਆ ਹੈ। ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਖੁਦ ਰੈਲੀ ਗਰਾਊਂਡ ਦਾ ਮਾਈਕ ਚਾਲੂ ਕਰਵਾ ਕੇ ਅਧਿਕਾਰੀਆਂ ਨੇ ਟੈਸਟਿੰਗ ਵੀ ਕੀਤੀ ਹੈ।

ਭਾਜਪਾ ਨੇਤਾ ਨੇ ਕੀਤੀ ਸਾਊਂਡ ਪਰੂਫ ਬਣਾਉਣ 'ਚ ਮਦਦ
ਇਸ ਬਾਰੇ ਭਗਵਤੀ ਕਾਲਜ ਦੇ ਨਿਰਦੇਸ਼ਕ ਦੀਪਕ ਪਿਪਲਾਨੀ ਦਾ ਕਹਿਣਾ ਹੈ ਕਿ ਰੈਲੀ ਦੇ ਸਮੇਂ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਕਾਲਜ ਦੇ ਕਮਰਿਆਂ ਨੂੰ ਸਾਊਂਡ ਪਰੂਫ ਬਣਾ ਦਿੱਤਾ ਗਿਆ ਹੈ। ਭਾਜਪਾ ਨੇਤਾ ਅਤੇ ਪ੍ਰਸ਼ਾਸਨ ਵਲੋਂ ਵੀ ਸਕੂਲ ਨੂੰ ਸਾਊਂਡ ਪਰੂਫ ਬਣਾਉਣ 'ਚ ਮਦਦ ਕੀਤੀ ਗਈ।

DIsha

This news is Content Editor DIsha