ਮੋਦੀ ਵਿਰੁੱਧ ਚੋਣ ਕਮਿਸ਼ਨ ਪੁੱਜੀ ਤ੍ਰਿਣਮੂਲ ਕਾਂਗਰਸ, ਕਿਹਾ ਰੱਦ ਕਰੋ ਨਾਮਜ਼ਦਗੀ

04/30/2019 3:03:10 PM

ਕੋਲਕਾਤਾ— ਪੱਛਮੀ ਬੰਗਾਲ ਦੇ ਸੇਰਮਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਕ ਜਨ ਸਭਾ ਦੌਰਾਨ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਕਈ ਵਿਧਾਇਕ ਪਾਰਟੀ ਛੱਡਣ ਵਾਲੇ ਹਨ। ਇਸ ਬਿਆਨ ਤੋਂ ਬਾਅਦ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਟੀ.ਐੱਮ.ਸੀ. ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮਜ਼ਦਗੀ ਵਾਰਾਣਸੀ ਤੋਂ ਰੱੱਦ ਕਰ ਦਿੱਤਾ ਜਾਵੇ। ਤ੍ਰਿਣਮੂਲ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਚੋਣ ਜ਼ਾਬਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਇਸ ਪੱਤਰ 'ਚ ਕਿਹਾ ਗਿਆ ਹੈ,''ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਭਾਜਪਾ 'ਚ ਜਾਣ ਵਾਲੇ ਹਨ, ਇਹ ਕਹਿ ਕੇ ਹਾਰਸ ਟਰੇਡਿੰਗ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਸ ਝੂਠ ਦਾ ਇਸਤੇਮਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਅਤੇ ਆਪਣੇ ਪੱਖ 'ਚ ਰਿਝਾਉਣ ਲਈ ਹੋ ਰਿਹਾ ਹੈ।'' 

ਇਸ ਖੱਤ 'ਚ ਇਹ ਵੀ ਕਿਹਾ ਗਿਆ ਹੈ,''ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਪੀ.ਐੱਮ. ਮੋਦੀ ਤੋਂ ਉਨ੍ਹਾਂ ਦੇ ਬਿਆਨ ਦੇ ਸਮਰਥਨ 'ਚ ਸਬੂਤ ਮੰਗੇ ਜਾਣ ਅਤੇ ਨਾ ਉਪਲੱਬਧ ਕਰਵਾਉਣ 'ਤੇ ਉਨ੍ਹਾਂ ਦਾ ਨਾਮਜ਼ਦਗੀ ਚੋਣ ਜ਼ਾਬਤਾ ਦੀ ਉਲੰਘਣਾ ਦੇ ਅਧੀਨ ਰੱਦ ਕਰ ਦੇਣਾ ਚਾਹੀਦਾ।'' ਮੋਦੀ ਦੇ ਬਿਆਨ 'ਤੇ ਟੀ.ਐੱਮ.ਸੀ. ਦੇ ਨੇਤਾ ਡੇਰੇਕ ਓ. ਬ੍ਰਾਇਨ ਨੇ ਟਵੀਟ ਕਰ ਕੇ ਮੋਦੀ ਨੂੰ ਐਕਸਪਾਇਰੀ ਬਾਬੂ ਪੀ.ਐੱਮ. ਕਹਿੰਦੇ ਹੋਏ ਕਿਹਾ,''ਕੋਈ ਵੀ ਤੁਹਾਡੇ ਨਾਲ ਨਹੀਂ ਜਾਵੇਗਾ, ਇਕ ਕੌਂਸਲਰ ਵੀ ਨਹੀਂ।'' ਮੋਦੀ 'ਤੇ ਦੋਸ਼ ਲਗਾਉਂਦੇ ਹੋਏ ਟੀ.ਐੱਮ.ਸੀ. ਨੇਤਾ ਨੇ ਕਿਹਾ ਕਿ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋਵੋ ਜਾਂ ਹਾਰਸ ਟਰੇਡਿੰਗ? ਤੁਹਾਡੀ ਐਕਸਪਾਇਰੀ ਡੇਟ ਨੇੜੇ ਹੈ।

DIsha

This news is Content Editor DIsha