ਡਾਲਫਿਨ, ਸ਼ੇਰਾਂ ਦੀ ਸੁਰੱਖਿਆ ਅਤੇ ਆਬਾਦੀ ਵਧਾਉਣ ਲਈ ਵਿਸ਼ੇਸ਼ ਪ੍ਰਾਜੈਕਟ : ਨਰਿੰਦਰ ਮੋਦੀ

08/15/2020 1:53:22 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਕਿਹਾ ਕਿ ਦੇਸ਼ 'ਚ ਡਾਲਫਿਨ ਅਤੇ ਸ਼ੇਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਆਬਾਦੀ ਵਧਾਉਣ ਲਈ ਸਰਕਾਰ 2 ਵੱਖ-ਵੱਖ ਪ੍ਰਾਜੈਕਟ ਸ਼ੁਰੂ ਕਰੇਗੀ। ਲਾਲ ਕਿਲੇ ਤੋਂ 74ਵੇਂ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਇਹ ਗੱਲ ਕਹੀ। ਡਾਲਫਿਨ ਲਈ ਜਿੱਥੇ ਪਹਿਲੀ ਵਾਰ ਕੋਈ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ, ਉੱਥੇ ਹੀ ਏਸ਼ੀਆਈ ਸ਼ੇਰਾਂ ਲਈ ਪਿਛਲੇ ਸਾਲ ਸ਼ੁਰੂ ਕੀਤੇ ਗਏ ਪ੍ਰਾਜੈਕਟ ਦਾ ਵਿਸਥਾਰ ਕਰ ਕੇ ਉਸ ਨੂੰ ਪੂਰਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਪਹਿਲਾਂ ਸ਼ੇਰਾਂ ਅਤੇ ਹਾਥੀਆਂ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਦੀ ਸਫ਼ਲਤਾ ਦਾ ਵੀ ਜ਼ਿਕਰ ਕੀਤਾ। 

ਪ੍ਰਧਾਨ ਮੰਤਰੀ ਨੇ ਕਿਹਾ,''ਆਉਣ ਵਾਲੇ ਦਿਨਾਂ 'ਚ ਏਸ਼ੀਆਈ ਸ਼ੇਰਾਂ ਲਈ ਪ੍ਰਾਜੈਕਟ ਲਾਇਨ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦੇ ਅਧੀਨ ਭਾਰਤੀ ਸ਼ੇਰਾਂ ਦੀ ਰੱਖਿਆ, ਸੁਰੱਖਿਆ ਅਤੇ ਜ਼ਰੂਰੀ ਬੁਨਿਆਦੀ ਢਾਂਚੇ 'ਤੇ ਕੰਮ ਕੀਤਾ ਜਾਵੇਗਾ, ਵਿਸ਼ੇਸ਼ ਰੂਪ ਨਾਲ ਉਨ੍ਹਾਂ ਦੀ ਸਿਹਤ ਲਈ ਜ਼ਰੂਰੀ ਬੁਨਿਆਦੀ ਢਾਂਚੇ 'ਤੇ। ਇਸ ਤੋਂ ਇਲਾਵਾ ਇਕ ਹੋਰ ਕੰਮ ਅਸੀਂ ਕਰ ਰਹੇ ਹਾਂ। ਪ੍ਰਾਜੈਕਟ ਡਾਲਫਿਨ ਚਲਾਇਆ ਜਾਵੇਗਾ। ਨਦੀਆਂ ਅਤੇ ਸਮੁੰਦਰ ਦੋਹਾਂ 'ਚ ਰਹਿਣ ਵਾਲੀ ਡਾਲਫਿਨ 'ਤੇ ਅਸੀਂ ਫੋਕਸ ਕਰਾਂਗੇ। ਇਸ ਨਾਲ ਜੈਵ ਵਿਭਿੰਨਤਾ ਨੂੰ ਜ਼ੋਰ ਮਿਲੇਗਾ ਅਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ। ਵਾਤਾਵਰਣ ਮੰਤਰਾਲੇ ਨੇ ਦੱਸਿਆ ਕਿ ਪ੍ਰਾਜੈਕਟ ਡਾਲਫਿਨ ਦੇ ਅਧੀਨ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਡਾਲਫਿਨ ਅਤੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਕੀਤੀ ਜਾਵੇਗੀ। ਇਸ 'ਚ ਸਥਾਨਕ ਮਛੇਰਿਆਂ ਅਤੇ ਨਦੀ ਤੇ ਸਮੁੰਦਰ 'ਤੇ ਨਿਰਭਰ ਭਾਈਚਾਰਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

DIsha

This news is Content Editor DIsha