PM ਮੋਦੀ ਨੇ 26,791 ਦਿਵਯਾਂਗਾਂ ਨੂੰ ਵੰਡੇ ਮਦਦ ਯੰਤਰ, ਬਣਾਇਆ ਵਰਲਡ ਰਿਕਾਰਡ

02/29/2020 12:36:07 PM

ਪ੍ਰਯਾਗਰਾਜ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੇ ਪ੍ਰੋਗਰਾਮ 'ਚ ਪਹੁੰਚੇ। ਇੱਥੇ ਉਨ੍ਹਾਂ ਨੇ 26,791 ਦਿਵਯਾਂਗਾਂ ਅਤੇ ਬਜ਼ੁਰਗਾਂ ਨੂੰ ਮਦਦ ਯੰਤਰ ਵੰਡੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪੀ.ਐੱਮ. ਮੋਦੀ ਨੇ ਰਾਜੇਸ਼ ਨਾਂ ਦੇ ਦਿਵਯਾਂਗ ਨੂੰ ਮੋਟਰਾਈਜ਼ਡ ਟਰਾਈ ਸਾਈਕਲ ਦੇ ਕੇ ਮਦਦ ਯੰਤਰ ਵੰਡਣ ਦੀ ਰਸਮੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਰਲਡ ਰਿਕਾਰਡ ਵੀ ਬਣਾਇਆ ਹੈ। ਇਹ ਇਕ ਹੀ ਦਿਨ 'ਚ ਕਿਸੇ ਸਰਕਾਰੀ ਪ੍ਰੋਗਰਾਮ 'ਚ ਇਕ ਥਾਂ ਤੋਂ ਇੰਨੀ ਵੱਡੀ ਗਿਣਤੀ 'ਚ ਯੰਤਰ ਵੰਡਣ ਦਾ ਅਨੋਖਾ ਵਰਲਡ ਰਿਕਾਰਡ ਹੈ।

ਪੀ.ਐੱਮ. ਮੋਦੀ ਨੂੰ ਦੇਖ ਦਿਵਯਾਂਗ ਅਤੇ ਬਜ਼ੁਰਗ ਕਾਫ਼ੀ ਖੁਸ਼ ਨਜ਼ਰ ਆਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ 10.30 ਵਜੇ ਪ੍ਰਯਾਗਰਾਜ ਦੇ ਬਮਰੌਲੀ ਏਅਰਪੋਰਟ ਪਹੁੰਚੇ। ਇੱਥੇ ਉਨ੍ਹਾਂ ਦਾ ਸਵਾਗਤ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਸਥਾਨ ਪਰੇਡ ਗਰਾਊਂਡ ਪਹੁੰਚ ਕੇ ਲੋਕਾਂ ਦਾ ਸਵਾਗਤ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਯੋਗੀ ਨਾਲ ਪਰੇਡ ਗਰਾਊਂਡ 'ਚ ਮੌਜੂਦ ਦਿਵਯਾਂਗਾਂ ਅਤੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ। ਪੀ.ਐੱਮ. ਮੋਦੀ ਨੂੰ ਆਪਣੇ ਦਰਮਿਆਨ ਦੇਖ ਕੇ ਦਿਵਯਾਂਗ ਅਤੇ ਬਜ਼ੁਰਗ ਕਾਫ਼ੀ ਖੁਸ਼ ਨਜ਼ਰ ਆਏ ਅਤੇ ਤਾੜੀਆਂ ਦੀ ਆਵਾਜ਼ ਦਰਮਿਆਨ ਉਨ੍ਹਾਂ ਦਾ ਸਵਾਗਤ ਕੀਤਾ।

ਅਪਾਹਜ ਸ਼ਬਦ ਦੀ ਜਗ੍ਹਾ ਦਿਵਯਾਂਗ ਨਾਂ ਦਿੱਤਾ
ਯੋਗੀ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਵਯਾਂਗਾਂ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਅਪਾਹਜ ਸ਼ਬਦ ਦੀ ਜਗ੍ਹਾ ਉਨ੍ਹਾਂ ਨੂੰ ਦਿਵਯਾਂਗ ਨਾਂ ਦਿੱਤਾ। ਇਹ ਪਹਿਲੀ ਵਾਰ ਹੈ ਜਦੋਂ ਇਕੱਠੇ ਇੰਨੇ ਹਜ਼ਾਰ ਦਿਵਯਾਂਗਾਂ ਨੂੰ ਮਦਦ ਯੰਤਰ ਵੰਡੇ ਜਾ ਰਹੇ ਹਨ।''

DIsha

This news is Content Editor DIsha