ਇਮਿਊਨਿਟੀ ਵਧਾਉਣ ਲਈ ਏਸ਼ੀਆ-ਅਮਰੀਕਾ 'ਚ ਵਧੀ ਭਾਰਤੀ ਮਸਾਲਿਆਂ ਦੀ ਮੰਗ : PM ਮੋਦੀ

06/28/2020 1:03:51 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਮਹਾਮਾਰੀ ਕੋਵਿਡ-19 ਦੀ ਚੁਣੌਤੀ ਨਾਲ ਨਜਿੱਠਣ ਲਈ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਸ ਲਈ ਅਦਰਕ, ਹਲਦੀ ਸਮੇਤ ਹੋਰ ਮਸਾਲਿਆਂ ਦੀ ਮੰਗ ਏਸ਼ੀਆ ਹੀ ਨਹੀਂ ਅਮਰੀਕਾ 'ਚ ਵੀ ਵਧ ਗਈ ਹੈ। ਮੋਦੀ ਨੇ ਆਕਾਸ਼ਵਾਣੀ ਤੋਂ ਪ੍ਰਸਾਰਿਤ ਆਪਣੇ ਮਹੀਨਾਵਾਰ ਪ੍ਰੋਗਰਾਮ 'ਚ ਇਸ ਦਾ ਜ਼ਿਕਰ ਕਰਦੇ ਹੋਏ ਕਿਹਾ,''ਮੈਂ, ਲੰਡਨ ਤੋਂ ਪ੍ਰਕਾਸ਼ਿਤ ਫਾਈਨੈਂਸ਼ੀਅਲ ਟਾਈਮਜ਼ 'ਚ ਇਕ ਬਹੁਤ ਹੀ ਦਿਲਚਸਪ ਲੇਖ ਪੜ੍ਹ ਰਿਹਾ ਸੀ। ਇਸ 'ਚ ਲਿਖਿਆ ਸੀ ਕਿ ਕੋਰੋਨਾ ਕਾਲ ਦੌਰਾਨ ਅਦਰਕ, ਹਲਦੀ ਸਮੇਤ ਦੂਜੇ ਮਸਾਲਿਆਂ ਦੀ ਮੰਗ, ਏਸ਼ੀਆ ਤੋਂ ਇਲਾਵਾ, ਅਮਰੀਕਾ ਤੱਕ 'ਚ ਵੀ ਵਧ ਗਈ ਹੈ।''

ਉਨ੍ਹਾਂ ਨੇ ਕਿਹਾ,''ਸਾਨੂੰ ਇਨ੍ਹਾਂ ਦੀ ਖਾਸੀਅਤ, ਵਿਸ਼ਵ ਦੇ ਲੋਕਾਂ ਨੂੰ ਅਜਿਹੀ ਸਹਿਜ ਅਤੇ ਸਰਲ ਭਾਸ਼ਾ 'ਚ ਦੱਸਣੀ ਚਾਹੀਦੀ, ਜਿਸ ਨਾਲ ਉਹ ਆਸਾਨੀ ਨਾਲ ਸਮਝ ਸਕਣ ਅਤੇ ਅਸੀਂ ਇਕ ਸਿਹਤਮੰਦ ਸੰਸਾਰ ਬਣਾਉਣ 'ਚ ਆਪਣਾ ਯੋਗਦਾਨ ਦੇ ਸਕਣ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਦਾ ਧਿਆਨ ਇਸ ਸਮੇਂ ਆਪਣੀ ਇਮਿਊਨਿਟੀ ਵਧਾਉਣ 'ਤੇ ਹੈ ਅਤੇ ਇਮਿਊਨਿਟੀ ਵਧਾਉਣ ਵਾਲੀਆਂ ਇਨ੍ਹਾਂ ਚੀਜ਼ਾਂ ਦਾ ਸੰਬੰਧ ਸਾਡੇ ਦੇਸ਼ ਨਾਲ ਹੈ।''

DIsha

This news is Content Editor DIsha