ਕੋਵਿਡ-19 'ਤੇ ਬੋਲੇ PM ਮੋਦੀ- ਭਾਰਤ ਦੀ ਸਥਿਤੀ ਹੋਰ ਦੇਸ਼ਾਂ ਦੀ ਤੁਲਨਾ 'ਚ ਕਾਫ਼ੀ ਬਿਹਤਰ

06/27/2020 12:17:36 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਕਈ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਨਾਲ ਚੰਗੀ ਤਰ੍ਹਾਂ ਨਿਪਟ ਰਿਹਾ ਹੈ ਅਤੇ ਇੱਥੇ ਰਿਕਵਰੀ ਰੇਟ ਵੀ ਚੰਗਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੇ ਕਿਹਾ ਸੀ ਕਿ ਭਾਰਤ 'ਚ ਕੋਰੋਨਾ ਦਾ ਖਤਰਨਾਕ ਰੂਪ ਦਿਖੇਗਾ ਪਰ ਅਜਿਹਾ ਨਹੀਂ ਹੋਇਆ। ਅਸੀਂ ਮਿਲ ਕੇ ਕੋਰੋਨਾ ਨੂੰ ਕੰਟਰੋਲ ਕੀਤਾ। ਪੀ.ਐੱਮ. ਮੋਦੀ ਨੇ ਇਹ ਗੱਲ ਡਾ. ਜੋਸਫ਼ ਮਾਰ ਥੋਮਾ ਦੀ 90ਵੀਂ ਜਯੰਤੀ ਮੌਕੇ ਕਹੀ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੇ ਪਿਛਲੇ ਸਾਲ ਦੇ ਅੰਤ 'ਚ ਹੀ ਕਹਿ ਦਿੱਤਾ ਸੀ ਕਿ ਭਾਰਤ 'ਤੇ ਕੋਰੋਨਾ ਵਾਇਰਸ ਦਾ ਬਹੁਤ ਬੁਰਾ ਅਸਰ ਹੋਵੇਗਾ ਪਰ ਲਾਕਡਾਊਨ ਅਤੇ ਅਜਿਹੇ ਹੀ ਦੂਜੇ ਕਦਮਾਂ ਕਾਰਨ ਭਾਰਤ ਨੇ ਇਸ ਨਾਲ ਚੰਗੀ ਤਰ੍ਹਾਂ ਨਿਪਟਿਆ। ਭਾਰਤ ਦੀ ਸਥਿਤੀ ਬਹੁਤ ਸਾਰੇ ਦੇਸ਼ਾਂ ਨਾਲੋਂ ਬਿਹਤਰ ਹੈ। ਦੇਸ਼ ਦਾ ਰਿਕਵਰੀ ਰੇਟ ਵੀ ਵਧ ਗਿਆ ਹੈ।
PunjabKesariਪੀ.ਐੱਮ. ਮੋਦੀ ਨੇ ਕਿਹਾ,''ਜਨ ਆਧਾਰਤ ਲੜਾਈ ਨੇ ਹੁਣ ਤੱਕ ਚੰਗੇ ਨਤੀਜੇ ਦਿੱਤੇ ਹਨ ਪਰ ਕੀ ਅਸੀਂ ਇਸ ਮੁੱਦੇ 'ਤੇ ਨਿਗਰਾਨੀ ਨੂੰ ਘੱਟ ਕਰ ਸਕਦੇ ਹਾਂ? ਬਿਲਕੁੱਲ ਵੀ ਨਹੀਂ। ਸਾਨੂੰ ਹੁਣ ਹੋਰ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਮਾਸਕ ਪਹਿਨਣਾ, ਸਮਾਜਿਕ ਦੂਰੀ, 2 ਗਜ ਦੀ ਦੂਰੀ, ਭੀੜ ਵਾਲੀਆਂ ਥਾਂਵਾਂ ਤੋਂ ਪਰਹੇਜ ਕਰਨਾ, ਹੁਣ ਵੀ ਜ਼ਰੂਰੀ ਹੈ। ਪਿਛਲੇ ਕੁਝ ਹਫ਼ਤਿਆਂ 'ਚ ਭਾਰਤ ਸਰਕਾਰ ਨੇ ਅਰਥ ਵਿਵਸਥਾ ਨਾਲ ਸੰਬੰਧਤ ਛੋਟੀ ਮਿਆਦ ਅਤੇ ਲੰਬੀ ਮਿਆਦ ਦੋਹਾਂ ਮੁੱਦਿਆਂ ਨੂੰ ਸੰਬੋਧਨ ਕੀਤਾ ਹੈ। ਸਮੁੰਦਰ ਤੋਂ ਪੁਲਾੜ ਤੱਕ, ਖੇਤਾਂ ਤੋਂ ਕਾਰਖਾਨਿਆਂ ਤੱਕ, ਲੋਕਾਂ ਦੇ ਅਨੁਕੂਲ ਅਤੇ ਵਿਕਾਸ ਦੇ ਅਨੁਕੂਲ ਫੈਸਲੇ ਲਏ ਗਏ ਹਨ।''


DIsha

Content Editor

Related News