ਮੋਦੀ ਦਾ ਟਵੀਟ, ਚੰਦਰਯਾਨ-2 ਦੇ ਹੈਸ਼ਟੈੱਗ ਸਮੇਤ 2019 ''ਚ ਟਵਿੱਟਰ ''ਤੇ ਲੋਕਪ੍ਰਿਅ ਹੋਏ ਇਹ ਟਵੀਟਸ

12/10/2019 4:38:43 PM

ਨਵੀਂ ਦਿੱਲੀ— ਸਾਲ 2019 ਖਤਮ ਹੋ ਰਿਹਾ ਹੈ ਅਤੇ ਟਵਿੱਟਰ ਨੇ 2019 ਦੇ ਅੰਤ 'ਚ ਐਂਡ ਆਫ ਈਅਰ (end-of-year) ਡਾਟਾ ਜਾਰੀ ਕੀਤਾ ਹੈ। ਇਸ 'ਚ ਕੰਪਨੀ ਨੇ ਦੱਸਿਆ ਕਿ ਇਸ ਸਾਲ ਭਾਰਤ 'ਚ ਟਵਿੱਟਰ 'ਤੇ ਟਾਪ ਟਰੈਂਡਸ ਕੀ ਰਹੇ ਹਨ। ਇਸ ਡਾਟਾ 'ਚ ਟਾਪ ਟਵੀਟਸ, ਟਰੈਂਡਸ ਅਤੇ ਟਵਿੱਟਰ ਹੈਂਡਲਜ਼ ਬਾਰੇ ਦੱਸਿਆ ਹੈ। ਦੇਸ਼ ਦੀ 17ਵੀਂ ਲੋਕ ਸਭਾ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ #VijayiBharat ਨਾਲ ਕੀਤਾ ਗਿਆ ਟਵੀਟ ਇਸ ਸਾਲ ਦੇ ਸਭ ਤੋਂ ਲੋਕਪ੍ਰਿਯ ਟਵੀਟਸ 'ਚੋਂ ਇਕ ਰਿਹਾ। ਉੱਥੇ ਹੀ ਕਈ ਹੈਸ਼ਟੈਗਜ਼ ਵੀ ਯੂਜ਼ਰਸ ਦਰਮਿਆਨ ਲੋਕਪ੍ਰਿਯ ਰਹੇ। ਜਿਵੇਂ- #cwc19, #chandrayaan2, #loksabhaelection2019 #article370,  #bigil #ayodhyaverdict। ਇਨ੍ਹਾਂ ਟਵੀਟਸ 'ਚ ਯੂਜ਼ਰਸ ਦਰਮਿਆਨ ਕਨਵਰਸੇਸ਼ਨ (ਗੱਲਬਾਤ) ਪਾਰਟੀਸੀਪੇਸ਼ਨ (ਭਾਗੀਦਾਰੀ) ਸਭ ਤੋਂ ਵਧ ਰਿਹਾ। ਟਵਿੱਟਰ 'ਤੇ ਐਂਟਰਟੇਨਮੈਂਟ ਤੋਂ ਇਲਾਵਾ ਖੇਡ ਦੀ ਦੁਨੀਆ ਦੀ ਵੀ ਚੰਗੀ ਧਮਕ ਰਹਿੰਦੀ ਹੈ। ਨਤੀਜਾ- ਵਿਰਾਟ ਕੋਹਲੀ ਨੇ ਜਦੋਂ ਮਹੇਂਦਰ ਸਿੰਘ ਧੋਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤਾਂ ਉਹ ਟਵੀਟ ਸਾਲ ਦਾ ਸਭ ਤੋਂ ਵਧ ਰੀਟਵੀਟ (45 ਹਜ਼ਾਰ ਤੋਂ ਵਧ) ਕੀਤਾ ਸਪੋਰਟਸ ਟਵੀਟ ਬਣ ਗਿਆ।

ਗੋਲਡਨ ਟਵੀਟ 2019, ਇਹ ਟਵੀਟ ਪੀ.ਐੱਮ. ਮੋਦੀ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੀਤਾ ਸੀ। ਇਸ ਨੂੰ ਸਭ ਤੋਂ ਵਧ ਲਾਈਕ ਅਤੇ ਰੀਟਵੀਟ ਕੀਤਾ ਗਿਆ ਹੈ।
ਇਸ ਸਾਲ ਟਾਪ 'ਤੇ ਰਹੇ 10 ਹੈਸ਼ਟੈੱਗ
ਐਂਟਰਟੇਨਮੈਂਟ ਕੈਟੇਗਰੀ 'ਚ ਟਾਪ ਟਵਿੱਟਰ ਹੈਂਡਲਜ਼ 'ਚ ਨੰਬਰ-1 'ਤੇ ਅਮਿਤਾਭ ਬਚਨ ਰਹੇ ਹਨ। ਦੂਜੇ ਨੰਬਰ 'ਤੇ ਅਕਸ਼ੈ ਕੁਮਾਰ। ਤੀਜੇ 'ਤੇ ਸਲਮਾਨ ਖਾਨ, ਜਦਕਿ ਚੌਥੇ ਨੰਬਰ 'ਤੇ ਸ਼ਾਹਰੁਖ ਖਾਨ ਹਨ।ਇਸੇ ਕੈਟੇਗਰੀ 'ਚ ਫੀਮੇਲ ਟਾਪ ਟਵਿੱਟਰ ਹੈਂਡਲਜ਼ ਦੀ ਗੱਲ ਕਰੀਏ ਤਾਂ ਇੱਥੇ ਨੰਬਰ ਇਕ 'ਤੇ ਸੀਆ ਸਿਨਹਾ ਦਾ ਟਵਿੱਟਰ ਹੈਂਡਲ ਸੀ, ਜਦਕਿ ਦੂਜੇ ਨੰਬਰ 'ਤੇ ਅਨੁਸ਼ਕਾ ਸ਼ਰਮਾ ਹੈ।ਸਪੋਰਟਸ ਕੈਟੇਗਰੀ ਦੇ ਟਾਪ ਟਵਿੱਟਰ ਹੈਂਡਲ 'ਚ ਇਸ ਸਾਲ ਵਿਰਾਟ ਕੋਹਲੀ ਨੰਬਰ-1 ਰਹੇ ਹਨ।ਫੀਮੇਲ ਕੈਟੇਗਰੀ 'ਚ ਪੀ.ਵੀ. ਸਿੰਧੂ ਨੰਬਰ-1 ਹੈ।ਵਿਰਾਟ ਦਾ ਟਾਪ ਟਵੀਟਇਸ ਸਾਲ ਦੇ ਟਾਪ ਰਾਜਨੇਤਾ ਜੋ ਚਰਚਾ 'ਚ ਰਹੇਇਸ ਸਾਲ ਦੀਆਂ ਟਾਪ ਮਹਿਲਾ ਰਾਜਨੇਤਾਵਾਂ ਜੋ ਚਰਚਾ 'ਚ ਰਹੀਆਂਇਮੋਜ਼ੀ : ਇਨ੍ਹਾਂ ਦੀ ਵਰਤੋਂ ਜ਼ਿਆਦਾ

DIsha

This news is Content Editor DIsha