''ਹੁਨਰ ਹਾਟ'' ਪਹੁੰਚੇ ਮੋਦੀ, ਲਿੱਟੀ-ਚੋਖਾ ਦਾ ਮਾਣਿਆ ਆਨੰਦ (ਤਸਵੀਰਾਂ)

02/19/2020 4:36:49 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘੱਟ ਗਿਣਤੀ ਕੰਮ ਮੰਤਰਾਲੇ ਵਲੋਂ ਆਯੋਜਿਤ 'ਹੁਨਰ ਹਾਟ' ਵਿਚ ਬੁੱਧਵਾਰ ਨੂੰ ਅਚਾਨਕ ਪੁੱਜੇ, ਉੱਥੇ ਉਨ੍ਹਾਂ ਨੇ ਲਿੱਟੀ-ਚੋਖਾ ਅਤੇ ਕੁਲਹੜ ਦੀ ਚਾਹ ਦਾ ਆਨੰਦ ਮਾਣਿਆ। ਖਾਸ ਗੱਲ ਇਹ ਰਹੀ ਕਿ ਮੋਦੀ ਨੇ ਦੋਹਾਂ ਚੀਜ਼ਾਂ ਦਾ ਭੁਗਤਾਨ ਖੁਦ ਕੀਤਾ। ਸੂਤਰਾਂ ਮੁਤਾਬਕ ਮੋਦੀ ਦਿਨ ਵਿਚ ਕਰੀਬ ਡੇਢ ਵਜੇ ਇੰਡੀਆ ਗੇਟ ਦੇ ਨੇੜੇ ਰਾਜਪਥ 'ਤੇ ਲੱਗੇ 'ਹੁਨਰ ਹਾਟ' 'ਚ ਤਕਰੀਬਨ 50 ਮਿੰਟ ਤਕ ਰਹੇ। ਮੋਦੀ ਨੇ ਵੱਖ-ਵੱਖ ਸਟਾਲ 'ਤੇ ਜਾ ਕੇ ਉਤਪਾਦਾਂ ਨੂੰ ਦੇਖਿਆ ਅਤੇ ਉਨ੍ਹਾਂ ਬਾਰੇ ਜਾਣਕਾਰੀ ਲਈ।


ਪ੍ਰਧਾਨ ਮੰਤਰੀ ਪਹਿਲੀ ਵਾਰ ਹੁਨਰ ਹਾਟ ਪਹੁੰਚੇ ਹਨ। ਇਕ ਸੂਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਇਹ ਦੌਰਾ ਤੈਅ ਨਹੀਂ ਸੀ। ਉਹ ਬੁੱਧਵਾਰ ਦੀ ਦੁਪਹਿਰ ਨੂੰ ਅਚਾਨਕ ਹੀ ਹੁਨਰ ਹਾਟ ਪਹੁੰਚੇ। ਇਸ ਤੋਂ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਉਨ੍ਹਾਂ ਦੇ ਪਹੁੰਚਣ ਦੀ ਜਾਣਕਾਰੀ ਮਿਲਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁੱਖਤਾਰ ਅੱਬਾਸ ਨਕਵੀ ਤਰੁੰਤ ਉੱਥੇ ਪਹੁੰਚੇ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਹੁਨਰ ਹਾਟ ਵਿਚ ਮੌਜੂਦ ਇਕ ਸਟਾਲ 'ਤੇ ਰੁੱਕ ਕੇ ਲਿੱਟੀ-ਚੋਖਾ ਖਾਂਦਾ, ਜਿਸ ਲਈ ਉਨ੍ਹਾਂ ਨੇ 120 ਰੁਪਏ ਦਾ ਭੁਗਤਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਲਹੜ ਦੀ ਚਾਹ ਵੀ ਪੀਤੀ, ਜਿਸ 'ਚੋਂ ਉਨ੍ਹਾਂ ਨੇ ਖੁਦ ਪੀਤੀ ਅਤੇ ਨਕਵੀ ਨੂੰ ਵੀ ਪਿਲਾਈ। ਮੋਦੀ ਨੇ ਚਾਹ ਲਈ 40 ਰੁਪਏ ਦਾ ਭੁਗਤਾਨ ਕੀਤਾ। 


ਪ੍ਰਧਾਨ ਮੰਤਰੀ ਦੇ ਉੱਥੇ ਪਹੁੰਚਣ ਨਾਲ ਭਾਰੀ ਭੀੜ ਜਮ੍ਹਾ ਹੋ ਗਈ। ਲੋਕਾਂ ਨੇ 'ਮੋਦੀ-ਮੋਦੀ' ਦੇ ਨਾਅਰੇ ਲਾਏ ਅਤੇ ਕਈਆਂ ਨੇ ਤਾਂ ਉਨ੍ਹਾਂ ਨਾਲ ਸੈਲਫੀ ਵੀ ਖਿਚਵਾਈ। ਜ਼ਿਕਰਯੋਗ ਹੈ ਕਿ 'ਕੌਸ਼ਲ ਨੂੰ ਕੰਮ' ਥੀਮ 'ਤੇ ਆਧਾਰਿਤ ਇਹ 'ਹੁਨਰ ਹਾਟ' 13 ਫਰਵਰੀ ਤੋਂ 23 ਫਰਵਰੀ 2020 ਤਕ ਆਯੋਜਿਤ ਕੀਤਾ ਗਿਆ ਹੈ, ਜਿੱਥੇ ਦੇਸ਼ ਭਰ ਦੇ 'ਹੁਨਰ ਦੇ ਉਸਤਾਦ' ਦਸਤਕਾਰ, ਸ਼ਿਲਪਕਾਰ ਹਿੱਸਾ ਲੈ ਰਹੇ ਹਨ। ਇਨ੍ਹਾਂ 'ਚ ਵੱਡੀ ਗਿਣਤੀ ਵਿਚ ਮਹਿਲਾ ਦਸਤਕਾਰ ਸ਼ਾਮਲ ਹਨ।

Tanu

This news is Content Editor Tanu