ASSOCHAM 'ਚ ਬੋਲੇ PM ਮੋਦੀ- ਭਾਰਤ ਦੀ ਅਰਥ ਵਿਵਸਥਾ 'ਤੇ ਦੁਨੀਆ ਨੂੰ ਭਰੋਸਾ

12/19/2020 11:34:20 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸੋਚੈਮ ਸੰਮੇਲਨ 'ਚ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਲਗਾਤਾਰ ਸੁਧਾਰ ਕਰ ਰਹੇ ਹਾਂ ਅਤੇ ਜਲਦ ਇਨ੍ਹਾਂ ਸੁਧਾਰਾਂ ਦੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਮੋਦੀ ਨੇ ਕਿਹਾ ਕਿ ਪਿਛਲੇ 6 ਸਾਲਾਂ 'ਚ ਅਸੀਂ 1500 ਤੋਂ ਵੱਧ ਪੁਰਾਣੇ ਕਾਨੂੰਨਾਂ ਨੂੰ ਖਤਮ ਕੀਤਾ ਹੈ। ਹੁਣ ਦੇਸ਼ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕਾਨੂੰਨ ਬਣਾਉਣਾ ਜਾਰੀ ਰੱਖਾਂਗੇ। 6 ਮਹੀਨੇ ਪਹਿਲਾਂ ਜੋ ਖੇਤੀ ਸੁਧਾਰ ਕੀਤੇ ਗਏ, ਉਨ੍ਹਾਂ ਦਾ ਲਾਭ ਵੀ ਹੁਣ ਕਿਸਾਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਸਾਡੇ ਦੇਸ਼ ਦੇ ਕਿਸਾਨਾਂ ਕੋਲ ਵੱਡਾ ਭੰਡਾਰ ਹੈ। ਉਸ ਨੂੰ ਦੁਨੀਆ ਦੇ ਬਜ਼ਾਰ 'ਚ ਲਿਜਾਉਣ ਲਈ ਕੋਸ਼ਿਸ਼ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : PM ਮੋਦੀ ਦਾ ਕਿਸਾਨਾਂ ਨੂੰ ਸੰਦੇਸ਼- ਹਰ ਮੁੱਦੇ 'ਤੇ ਸਿਰ ਝੁਕਾ ਕੇ ਗੱਲ ਕਰਨ ਨੂੰ ਤਿਆਰ ਹੈ ਸਰਕਾਰ

ਪੀ.ਐੱਮ. ਮੋਦੀ ਨੇ ਕਿਹਾ ਕਿ ਦੁਨੀਆ ਨੂੰ ਅੱਜ ਭਾਰਤੀ ਅਰਥ ਵਿਵਸਥਾ 'ਤੇ ਭਰੋਸਾ ਹੈ, ਮਹਾਮਾਰੀ ਦੌਰਾਨ, ਜਦੋਂ ਪੂਰੀ ਦੁਨੀਆ ਨਿਵੇਸ਼ ਨੂੰ ਲੈ ਕੇ ਚਿੰਤਤ ਸੀ। ਭਾਰਤ 'ਚ ਰਿਕਾਰਡ ਐੱਫ.ਡੀ.ਆਈ. ਅਤੇ ਐੱਫ.ਪੀ.ਆਈ. ਨਿਵੇਸ਼ ਆਇਆ। ਭਾਰਤ 'ਚ ਹਰ ਖੇਤਰ 'ਚ ਨਿਵੇਸ਼ ਦੇ ਕਈ ਮੌਕੇ ਹਨ। ਦੇਸ਼ ਉੱਦਮੀਆਂ ਅਤੇ ਵੈਲਥ ਰਚਨਾ ਕਰਨ ਵਾਲਿਆਂ ਨਾਲ ਖੜ੍ਹਾ ਹੈ,ਜੋ ਕਿ ਦੇਸ਼ ਨੌਜਵਾਨਾਂ ਨੂੰ ਕਈ ਸਾਰੇ ਮੌਕੇ ਦੇਣਗੇ। ਭਾਰਤ ਦੇ ਨੌਜਵਾਨ ਨਵੀਨੀਕਰਨ ਅਤੇ ਸਟਾਰਟਅੱਪ ਖੇਤਰ 'ਚ ਆਪਣਾ ਨਾਂ ਬਣਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪਹਿਲੇ ਦੁਨੀਆ ਦੇ ਨਿਵੇਸ਼ਕ ਕਹਿੰਦੇ ਸਨ- Why ਇੰਡੀਆ? ਹੁਣ ਦੁਨੀਆ 'ਚ ਨਿਵੇਸ਼ ਕਹਿੰਦੇ ਹਨ- ਵਾਇ ਨੌਟ ਇੰਡੀਆ? ਨਵਾਂ ਭਾਰਤ.. ਅੱਜ ਆਤਮ ਨਿਰਭਰ ਭਾਰਤ ਅੱਗੇ ਵੱਧ ਰਿਹਾ ਹੈ। ਸਾਡਾ ਸਭ ਤੋਂ ਵੱਧ ਧਿਆਨ ਨਿਰਮਾਣ 'ਤੇ ਹੈ। ਅਸੀਂ ਲਗਾਤਾਰ ਸੁਧਾਰ ਕਰ ਰਹੇ ਹਾਂ। ਪਹਿਲੀ ਵਾਰ 10 ਸੈਕਟਰਾਂ ਨੂੰ ਉਤਸ਼ਾਹ ਸੰਬੰਧ ਯੋਜਨਾ (incentive Linked Scheme) ਦੇ ਦਾਇਰੇ 'ਚ ਲਿਆਂਦਾ ਗਿਆ ਹੈ। ਉਮੀਦ ਹੈ ਬਹੁਤ ਘੱਟ ਸਮੇਂ 'ਚ ਇਸ ਦੇ ਚੰਗੇ ਨਤੀਜੇ ਮਿਲਣਗੇ।

ਇਹ ਵੀ ਪੜ੍ਹੋ : ਰਾਤੋ-ਰਾਤ ਨਹੀਂ ਆਏ ਹਨ ਖੇਤੀ ਕਾਨੂੰਨ, 20-25 ਸਾਲਾਂ ਤੋਂ ਹੋ ਰਹੀ ਹੈ ਚਰਚਾ : PM ਮੋਦੀ
 

DIsha

This news is Content Editor DIsha