AMU ''ਚ ਇਕ ਮਿੰਨੀ ਇੰਡੀਆ ਹੈ, ਇਸ ਦੀਆਂ ਕੰਧਾਂ ''ਚ ਹੈ ਦੇਸ਼ ਦਾ ਇਤਿਹਾਸ : PM ਮੋਦੀ

12/22/2020 11:45:58 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਦੇ ਸ਼ਤਾਬਦੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪੀ.ਐੱਮ. ਮੋਦੀ ਨੇ ਇਸ ਜਾਰੀ ਡਾਕ ਟਿਕਟ ਵੀ ਜਾਰੀ ਕੀਤਾ। ਏ.ਐੱਮ.ਯੂ. ਦੇ ਵਾਈਸ ਚਾਂਸਲਰ ਨੇ ਪੀ.ਐੱਮ.ਮੋਦੀ ਨੂੰ ਯੂਨੀਵਰਸਿਟੀ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ। ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਏ.ਐੱਮ.ਯੂ. ਦੀਆਂ ਕੰਧਾਂ 'ਚ ਦੇਸ਼ ਦਾ ਇਤਿਹਾਸ ਹੈ, ਇੱਥੋਂ ਪੜ੍ਹਨ ਵਾਲੇ ਵਿਦਿਆਰਥੀ ਦੁਨੀਆ 'ਚ ਦੇਸ਼ ਦਾ ਨਾਂ ਰੋਸ਼ ਕਰ ਰਹੇ ਹਨ। ਇੱਥੋਂ ਨਿਕਲੇ ਵਿਦਿਆਰਥੀਆਂ 'ਚੋਂ ਕਈ ਵਾਰ ਵਿਦੇਸ਼ 'ਚ ਉਨ੍ਹਾਂ ਦੀ ਮੁਲਾਕਾਤ ਹੋਈ, ਜੋ ਹਮੇਸ਼ਾ ਹਾਸਾ-ਮਜ਼ਾਕ ਅਤੇ ਸ਼ੇਰ-ਓ-ਸ਼ਾਇਰੀ ਦੇ ਅੰਦਾਜ਼ 'ਚ ਗਵਾਚੇ ਰਹਿੰਦੇ ਹਨ।

ਏ.ਐੱਮ.ਯੂ. 'ਚ ਇਕ ਮਿੰਨੀ ਇੰਡੀਆ ਹੈ
ਮੋਦੀ ਨੇ ਦੱਸਿਆ  ਕਿ ਏ.ਐੱਮ.ਯੂ. ਦੇ ਚਾਂਸਲਰ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਚਿੱਠੀ ਲਿੱਖ ਕੇ ਕੋਰੋਨਾ ਵੈਕਸੀਨ ਦੇ ਮਿਸ਼ਨ ਦੌਰਾਨ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਏ.ਐੱਮ.ਯੂ. 'ਚ ਇਕ ਮਿੰਨੀ ਇੰਡੀਆ ਹੈ, ਜੋ ਉਰਦੂ-ਹਿੰਦੀ-ਅਰਬੀ-ਸੰਸਕ੍ਰਿਤ ਪੜ੍ਹਾਈ ਜਾਂਦੀ ਹੈ। ਪੀ.ਐੱਮ. ਨੇ ਕਿਹਾ ਕਿ ਇੱਥੋਂ ਦੀ ਲਾਇਬਰੇਰੀ 'ਚ ਕੁਰਾਨ ਹੈ ਤਾਂ ਗੀਤਾ-ਰਾਮਾਇਣ ਦੇ ਅਨੁਵਾਦ ਵੀ ਹਨ। ਏ.ਐੱਮ.ਯੂ. 'ਚ ਇਕ ਭਾਰਤ-ਸ਼੍ਰੇਸ਼ਠ ਭਾਰਤ ਦੀ ਚੰਗੀ ਤਸਵੀਰ ਹੈ। ਇੱਥੇ ਇਸਲਾਮ ਨੂੰ ਲੈ ਕੇ ਜੋ ਰਿਸਰਚ ਹੁੰਦੀ ਹੈ, ਉਸ ਨਾਲ ਭਾਰਤ ਦਾ ਇਸਲਾਮਿਕ ਦੇਸ਼ਾਂ ਨਾਲ ਸੰਬੰਧ ਚੰਗਾ ਹੁੰਦਾ ਹੈ।
 

ਹਰ ਨਾਗਰਿਕ ਨੂੰ ਬਿਨਾਂ ਭੇਦਭਾਵ ਵਿਕਾਸ ਦਾ ਲਾਭ ਮਿਲ ਰਿਹਾ ਹੈ
ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਰ ਸਈਅਦ ਦਾ ਸੰਦੇਸ਼ ਕਹਿੰਦਾ ਹੈ ਕਿ ਹਰ ਕਿਸੇ ਦੀ ਸੇਵਾ ਕਰੋ, ਭਾਵੇਂ ਉਸ ਦਾ ਧਰਮ ਜਾਂ ਜਾਤੀ ਕੁਝ ਵੀ ਹੋਵੇ। ਇਸੇ ਤਰ੍ਹਾਂ ਹੀ ਦੇਸ਼ ਦੀ ਹਰ ਖੁਸ਼ਹਾਲੀ ਲਈ ਉਸ ਦਾ ਹਰ ਪੱਧਰ 'ਤੇ ਵਿਕਾਸ ਹੋਣਾ ਜ਼ਰੂਰੀ ਹੈ, ਅੱਜ ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਦਾ ਲਾਭ ਮਿਲ ਰਿਹਾ ਹੈ। ਮੋਦੀ ਨੇ ਕਿਹਾ ਕਿ ਨਾਗਰਿਕ ਸੰਵਿਧਾਨ ਤੋਂ ਮਿਲੇ ਅਧਿਕਾਰਾਂ ਨੂੰ ਲੈ ਕੇ ਬੇਫ਼ਿਕਰ ਰਹੋ, ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ ਸਭ ਤੋਂ ਵੱਡਾ ਮੰਤਰ ਹੈ। ਉਨ੍ਹਾਂ ਨੇ ਕਿਹਾ ਕਿ ਜੋ ਦੇਸ਼ ਦਾ ਹੈ, ਉਹ ਹਰ ਦੇਸ਼ਵਾਸੀ ਹੈ। 

PunjabKesari
ਸਵੱਛ ਭਾਰਤ ਨਾਲ ਮੁਸਲਿਮ ਧੀਆਂ ਨੂੰ ਮਿਲੀ ਮਦਦ
ਕੁਝ ਸਮੇਂ ਪਹਿਲਾਂ ਏ.ਐੱਮ.ਯੂ. ਦੇ ਇਕ ਸਾਬਕਾ ਵਿਦਿਆਰਥੀ ਨੇ ਉਨ੍ਹਾਂ ਨਾਲ ਗੱਲ ਕਰਦੇ ਹੋਏ ਦੱਸਿਆ, ਕਦੇ ਮੁਸਲਿਮ ਧੀਆਂ ਦਾ ਸਕੂਲ ਤੋਂ ਡਰਾਪ ਆਊਟ ਰੇਟ 70 ਫੀਸਦੀ ਤੋਂ ਵੱਧ ਸੀ। ਕਈ ਦਹਾਕਿਆਂ ਤੋਂ ਅਜਿਹੀ ਹੀ ਸਥਿਤੀ ਹੈ ਪਰ ਸਵੱਛ ਭਾਰਤ ਮਿਸ਼ਨ ਤੋਂ ਬਾਅਦ ਹੁਣ ਇਹ ਘੱਟ ਕੇ 30 ਫੀਸਦੀ ਤੱਕ ਰਹਿ ਗਈ ਹੈ। ਪੀ.ਐੱਮ. ਨੇ ਕਿਹਾ ਕਿ ਏ.ਐੱਮ.ਯੂ. 'ਚ ਵੀ ਹੁਣ 35  ਫੀਸਦੀ ਤੱਕ ਮੁਸਲਿਮ ਧੀਆਂ ਪੜ੍ਹ ਰਹੀਆਂ ਹਨ। ਇਸ ਦੀ ਫਾਊਂਡਰ ਚਾਂਸਲਰ ਦੀ ਜ਼ਿੰਮੇਵਾਰੀ ਬੇਗਮ ਸੁਲਤਾਨ ਨੇ ਸੰਭਾਲੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਜਨਾਨੀ ਸਿੱਖਿਅਤ ਹੁੰਦੀ ਹੈ ਤਾਂ ਪੂਰੀ ਪੀੜ੍ਹੀ ਸਿੱਖਿਅਤ ਹੋ ਜਾਂਦੀ ਹੈ। ਅੱਜ ਸਾਡੀ ਸਰਕਾਰ ਨੇ ਤਿੰਨ ਤਲਾਕ ਨਾਲ ਪੀੜਤ ਜਨਾਨੀਆਂ ਦੀ ਮਦਦ ਕਰਨ ਦਾ ਫੈਸਲਾ ਲਿਆ। 
 

ਮੋਦੀ ਨੇ ਗਿਣਾਈਆਂ ਸਰਕਾਰ ਦੀਆਂ ਯੋਜਨਾਵਾਂ
ਇਸ ਦੌਰਾਨ ਪੀ.ਐੱਮ. ਮੋਦੀ ਨੇ ਸਰਕਾਰ ਦੀਆਂ ਯੋਜਨਾਵਾਂ ਵੀ ਗਿਣਾਈਆਂ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਜੋ ਯੋਜਨਾਵਾਂ ਬਣਾ ਰਿਹਾ ਹੈ, ਉਹ ਬਿਨਾਂ ਕਿਸੇ ਮਜਹਬ ਦੇ ਭੇਦ ਦੇ ਹਰ ਵਰਗ ਤੱਕ ਪਹੁੰਚ ਰਹੀਆਂ ਹਨ। ਬਿਨਾਂ ਕਿਸੇ ਭੇਦਭਾਵ, 40 ਕਰੋੜ ਤੋਂ ਵੱਧ ਗਰੀਬਾਂ ਦੇ ਬੈਂਕ ਖਾਤੇ ਖੁੱਲ੍ਹੇ। ਬਿਨਾਂ ਕਿਸੇ ਭੇਦਭਾਵ 2 ਕਰੋੜ ਤੋਂ ਵੱਧ ਗਰੀਬਾਂ ਨੂੰ ਪੱਕੇ ਘਰ ਦਿੱਤੇ ਗਏ। ਬਿਨਾਂ ਕਿਸੇ ਭੇਦਭਾਵ 8 ਕਰੋੜ ਤੋਂ ਵੱਧ ਜਨਾਨੀਆਂ ਨੂੰ ਗੈਸ ਮਿਲਿਆ। 
 

ਮੋਦੀ ਨੇ ਵਿਦਿਆਰਥੀਆਂ ਨੂੰ ਸੁਤੰਤਰਤਾ ਸੈਨਾਨੀਆਂ 'ਤੇ ਰਿਸਰਚ ਕਰਨ ਲਈ ਕਿਹਾ
ਪੀ.ਐੱਮ.ਮੋਦੀ ਨੇ ਕਿਹਾ ਕਿ ਏ.ਐੱਮ.ਯੂ. ਦੇ 100 ਸਾਲ ਪੂਰੇ ਹੋ ਰਹੇ ਹਨ, ਅਜਿਹੇ 'ਚ 100 ਹੋਸਟਲ ਦੇ ਵਿਦਿਆਰਥੀ ਕੁਝ ਰਿਸਰਚ ਕਰਨ। ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਜਿਹੇ ਸੁਤੰਤਰਤਾ ਸੈਨਾਨੀਆਂ ਬਾਰੇ ਰਿਸਰਚ ਕਰਨ, ਜਿਨ੍ਹਾਂ ਬਾਰੇ ਹਾਲੇ ਤੱਕ ਕਾਫ਼ੀ ਘੱਟ ਲੋਕ ਜਾਣਦੇ ਹਨ। ਇਨ੍ਹਾਂ 'ਚੋਂ 75 ਆਦਿਵਾਸੀ ਸੁਤੰਤਰਤਾ ਸੈਨਾਨੀ, 25 ਸੁਤੰਤਰਤਾ ਸੈਨਾਨੀ ਬੀਬੀਆਂ ਬਾਰੇ ਜਾਣਕਾਰੀ ਇਕੱਠੀ ਕਰੋ। ਮੋਦੀ ਨੇ ਨਾਲ ਹੀ ਪੁਰਾਣੀ ਪਾਂਡੁਲਿਪੀ ਨੂੰ ਡਿਜ਼ੀਟਲ ਖੇਤਰ ਰਾਹੀਂ ਦੁਨੀਆ ਦੇ ਸਾਹਮਣੇ ਲਿਆਉਣ ਲਈ ਕਿਹਾ। 


DIsha

Content Editor

Related News