ਮੋਦੀ ਨੇ ਭਾਜਪਾ ਲਈ ਮੰਗਿਆ ਚੰਦਾ, ਲੋਕਾਂ ਨੇ ਦਿੱਤਾ ਇਹ ਜਵਾਬ
Wednesday, Oct 24, 2018 - 06:13 PM (IST)

ਨਵੀਂ ਦਿੱਲੀ (ਏਜੰਸੀ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਪਣੇ ਐੱਪ 'ਨਰਿੰਦਰ ਮੋਦੀ ਮੋਬਾਈਲ ਐੱਪ' ਜ਼ਰੀਏ ਭਾਜਪਾ ਨੂੰ 1,000 ਰੁਪਏ ਦਾਨ ਦਿੱਤਾ। ਉਨ੍ਹਾਂ ਨੇ ਟਵੀਟ ਕੀਤਾ, ''ਨਰਿੰਦਰ ਮੋਦੀ ਐਪ ਜ਼ਰੀਏ ਮੈਂ ਭਾਜਪਾ ਨੂੰ ਦਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਐਪ ਜ਼ਰੀਏ ਪਾਰਟੀ 'ਚ ਯੋਗਦਾਨ ਪਾਓ ਅਤੇ ਜਨਤਕ ਜੀਵਨ 'ਚ ਪਾਰਦਰਸ਼ਿਤਾ ਦਾ ਸੰਦੇਸ਼ ਫੈਲਾਓ।''
ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਸਮੇਤ ਵੱਖ-ਵੱਖ ਪਾਰਟੀ ਨੇਤਾਵਾਂ ਨੇ ਪਾਰਦਰਸ਼ਿਤਾ ਅਤੇ ਜਨਤਕ ਜੀਵਨ 'ਚ ਸ਼ੁੱਧਤਾ ਨੂੰ ਹੱਲਾ-ਸ਼ੇਰੀ ਦੇਣ ਦੀਆਂ ਕੋਸ਼ਿਸ਼ਾਂ ਤਹਿਤ ਇਸ ਤਰ੍ਹਾਂ ਚੰਦਾ ਦਿੱਤਾ। ਉੱਥੇ ਹੀ ਮੋਦੀ ਦੇ ਟਵੀਟ 'ਤੇ ਲੋਕਾਂ ਨੇ ਦਿਲਚਸਪ ਟਵੀਟ ਵੀ ਕੀਤੇ।
ਕਈਆਂ ਨੇ ਭਾਜਪਾ ਦੇ ਪੱਖ 'ਚ ਤੇ ਕਈਆਂ ਨੇ ਪਾਰਟੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਟਿੱਪਣੀ ਕੀਤੀ ਕਿ ਸਰ ਉਨ੍ਹਾਂ 15 ਲੱਖ ਰੁਪਏ 'ਚੋਂ ਕੱਟ ਲਵੋ, ਜੋ ਸਾਡੇ ਖਾਤੇ ਵਿਚ ਆਉਣ ਵਾਲੇ ਸਨ।
ਕਈਆਂ ਨੇ ਰਾਮ ਮੰਦਰ ਨੂੰ ਲੈ ਕੇ ਤੰਜ਼ ਕੱਸਿਆ ਹੈ। ਯੂਜ਼ਰ ਨੇ ਲਿਖਿਆ, ''100 ਦਾ ਪੈਟਰੋਲ ਭਰਵਾਂਗੇ, ਮੰਦਰ ਉੱਥੇ ਬਣਵਾਂਗੇ।''