ਭਾਜਪਾ ਅਸਾਮ ਦੇ ਹਿੱਤਾਂ ਦੀ ਹਮੇਸ਼ਾ ਰੱਖਿਆ ਕਰੇਗੀ : ਪੀ. ਐੱਮ. ਮੋਦੀ

01/29/2019 11:01:33 AM

ਨਵੀਂ ਦਿੱਲੀ (ਭਾਸ਼ਾ)— ਪੂਰਬ-ਉੱਤਰ ਵਿਚ ਨਾਗਰਿਕਤਾ ਬਿੱਲ ਨੂੰ ਲੈ ਕੇ ਹੋ ਰਹੀ ਸਿਆਸਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਹਮੇਸ਼ਾ ਅਸਾਮ ਦੇ ਹਿੱਤਾਂ ਦੀ ਰੱਖਿਆ ਕਰੇਗੀ। ਉਨ੍ਹਾਂ ਨੇ ਤਿੰਨ ਜਨਜਾਤੀ ਖੁਦਮੁਖਤਿਆਰੀ ਪਰੀਸ਼ਦਾਂ ਦੀਆਂ ਚੋਣਾਂ ਵਿਚ ਭਾਜਪਾ ਪਾਰਟੀ ਦਾ ਸਮਰਥਨ ਦੇਣ ਲਈ ਟਵਿੱਟਰ ਜ਼ਰੀਏ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ''ਸੂਬੇ ਵਿਚ 3 ਜਨਜਾਤੀ ਖੁਦਮੁਖਤਿਆਰ ਪਰੀਸ਼ਦ ਦੀਆਂ ਚੋਣਾਂ ਵਿਚ ਭਾਜਪਾ ਨੂੰ ਮਜ਼ਬੂਤ ਸਮਰਥਨ ਦੇਣ ਲਈ ਮੈਂ ਅਸਾਮ ਦੇ ਮੇਰਾ ਭਰਾਵਾਂ ਅਤੇ ਮੇਰੀਆਂ ਭੈਣਾਂ ਦਾ ਧੰਨਵਾਦ ਜ਼ਾਹਰ ਕਰਦਾ ਹਾਂ। ਭਾਜਪਾ ਅਸਾਮ ਦੇ ਵਿਕਾਸ ਅਤੇ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।''

ਭਾਜਪਾ ਨੇ ਖੁਦਮੁਖਤਿਆਰ ਪਰੀਸ਼ਦ ਦੀਆਂ ਚੋਣਾਂ ਵਿਚ ਕਈ ਸੀਟਾਂ ਜਿੱਤੀਆਂ ਹਨ। ਮੋਦੀ ਨੇ ਕਿਹਾ ਕਿ ਸਰਕਾਰ ਸੂਬੇ ਦੇ ਹਿੱਤਾਂ ਦੀ ਹਮੇਸ਼ਾ ਰੱਖਿਆ ਕਰੇਗੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, ''ਕੇਂਦਰ ਅਤੇ ਅਸਾਮ ਸਰਕਾਰ ਦੀ ਪਹਿਲ ਨੇ ਅਸਾਮ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਵਿਚ ਯੋਗਦਾਨ ਦਿੱਤਾ ਹੈ।'' ਫਿਲਹਾਲ ਪੂਰਬ-ਉੱਤਰ ਵਿਚ ਭਾਜਪਾ ਦੇ ਕਈ ਸਹਿਯੋਗੀ ਦਲ ਨਾਗਰਿਕਤਾ (ਸੋਧ) ਬਿੱਲ 2019 ਵਿਰੁੱਧ ਮੰਗਲਵਾਰ ਨੂੰ ਗੁਹਾਟੀ ਵਿਚ ਬੈਠਕ ਕਰਨਗੇ।

Tanu

This news is Content Editor Tanu