ਮੋਦੀ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ’ਚ ਸਹਿਯੋਗ ਦੀ ਕੀਤੀ ਸਮੀਖਿਆ

09/22/2021 2:51:18 PM

ਨਵੀਂ ਦਿੱਲੀ:  ਹਿੰਦ-ਪ੍ਰਸ਼ਾਂਤ ਖ਼ੇਤਰ ਨੂੰ ਸਥਿਕ,ਨਿਯਮ-ਆਧਾਰਿਤ ਅਤੇ ਕਿਸੇ ਪ੍ਰਕਾਰ ਦੇ ਪ੍ਰਭਾਵ ਤੋਂ ਸੁਤੰਤਰ ਰੱਖਣ ਲਈ ਭਾਰਤ ਅਤੇ ਫਰਾਂਸ ਮੰਗਲਵਾਰ ਨੂੰ ‘ਸੰਯੁਕਤ ਰੂਪ’ ਨਾਲ ਕੰਮ ਕਰਨ ’ਤੇ ਸਹਿਮਤ ਹੋ ਗਏ। ਫਰਾਂਸ ਦੇ ਰਾਸ਼ਟਰਪਤੀ ਦਫਤਰ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਚ ਫੋਨ ’ਤੇ ਗੱਲਬਾਤ ਦੇ ਬਾਅਦ ਇਹ ਜਾਣਕਾਰੀ ਦਿੱਤੀ। ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਫਰਾਂਸ ਨੇ ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਨੇ ਇਕ ਨਵੇਂ ਤਿੰਨ ਪੱਖੀ ਸੁਰੱਖਿਆ ਗਠਜੋੜ ‘ਆਕਸ’ ਦੀ ਘੋਸ਼ਣਾ ਕੀਤੀ ਹੈ। ਪ੍ਰਧਾਨ ਮੰਤਰੀ ਦਫਤਰ ਨੇ ਇਕ ਬਿਆਨ ’ਚ ਕਿਹਾ ਹੈ ਕਿ ਦੋਵੇਂ ਨੇਤਾਵਾਂ ਨੇ ਹਿੰਦ-ਪ੍ਰਸ਼ਾਤ ਖੇਤਰ ’ਚ ਵੱਧਦੇ ਦੋ-ਪੱਖੀ ਸਹਿਯੋਗ ਅਤੇ ਖ਼ੇਤਰ ’ਚ ਸਥਿਰਤਾ ਅਤੇ ਸੁਰੱਖਿਆ ਨੂੰ ਬੜਾਵਾ ਦੇਣ ’ਚ ਭਾਰਤ ਫਰਾਂਸ਼ ਸਾਂਝੇਦਾਰੀ ਦੀ ਮਹੱਤਵਪੂਰਨ ਭੂਮਿਕਾ ਦੀ ਸਮੀਖਿਆ ਕੀਤੀ। 

ਇਮੈਨੁਅਲ ਮੈਕਰੋਨ ਨਾਲ ਚਰਚਾ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ ’ਚ ਕਿਹਾ ਕਿ ‘ਆਪਣੇ ਮਿੱਤਰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਅਫ਼ਗਾਨਿਸਤਾਨ ਦੀ ਸਥਿਤੀ ’ਤੇ ਗੱਲਬਾਤ ਕੀਤੀ।ਹਿੰਦ-ਪ੍ਰਸ਼ਾਂਤ ’ਚ ਭਾਰਤ ਅਤੇ ਫਰਾਂਸ ਦੇ ’ਚ ਨੇੜਤਾ ਸਹਿਯੋਗ ਦੇ ਬਾਰੇ ’ਚ ਵੀ ਚਰਚਾ ਕੀਤੀ। ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਫਰਾਂਸ ਦੇ ਨਾਲ ਆਪਣੇ ਸਾਮਰਿਕ ਸਹਿਯੋਗ ਨੂੰ ਮਹੱਤਵਪੂਰਨ ਸਥਾਨ ਦਿੰਦੇ ਹਾਂ।ਫਰਾਂਸ ਦੇ ਰਾਸ਼ਟਰਪਤੀ ਦਫ਼ਤਰ ਨੇ ਵੀ ਦੋਵਾਂ ਨੇਤਾਵਾਂ ’ਚ ਵਾਰਤਾ ਦੇ ਬਾਅਦ ਇਕ ਬਿਆਨ ਜਾਰੀ ਕੀਤਾ,ਜਿਸ ਨਾਲ ਭਾਰਤ ਸਥਿਤ ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨਾਈਨ ਨੇ ਟਵੀਟ ਕਰਕੇ ਸਾਂਝਾ ਕੀਤਾ।  

Shyna

This news is Content Editor Shyna