ਮੋਦੀ ਤੇ ਸ਼ਾਹ ਨੇ ਐਮਰਜੈਂਸੀ ਦਾ ਵਿਰੋਧ ਕਰਨ ਵਾਲਿਆਂ ਨੂੰ ਕੀਤਾ ਸਲਾਮ

06/26/2019 12:40:39 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 25 ਜੂਨ 1975 ਨੂੰ ਲਾਈ ਗਈ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਸਭ ਮਹਾਨ ਵਿਅਕਤੀਆਂ ਨੂੰ ਮੰਗਲਵਾਰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਅਧਿਕਾਰਤਵਾਦ 'ਤੇ ਲੋਕ ਰਾਜ ਦੀ ਜਿੱਤ ਹੋਈ ਸੀ। ਮੋਦੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਭਾਰਤ ਨਿਡਰ ਹੋ ਕੇ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਸਭ ਲੋਕਾਂ ਨੂੰ ਨਮਨ ਕਰਦਾ ਹੈ। ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਨੇ ਟਵੀਟ ਕਰ ਕੇ ਕਿਹਾ ਕਿ ਐਮਰਜੈਂਸੀ ਦਾ ਸਮਾਂ ਭਾਰਤ ਦੇ ਲੋਕ ਰਾਜ 'ਤੇ ਇਕ ਕਾਲਾ ਧੱਬਾ ਹੈ। 1975 'ਚ 25 ਜੂਨ ਵਾਲੇ ਦਿਨ ਕਾਂਗਰਸ ਨੇ ਸੱਤਾ 'ਚ ਟਿਕੇ ਰਹਿਣ ਲਈ ਲੋਕ ਰਾਜ ਨੂੰ ਕਤਲ ਕਰ ਦਿੱਤਾ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯਾਦ ਕੀਤਾ ਕਿ ਉਦੋਂ ਕਿਸ ਤਰ੍ਹਾਂ ਅਖਬਾਰਾਂ ਦਾ ਮੂੰਹ ਬੰਦ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਕੋਲੋਂ ਸਭ ਮੌਲਿਕ ਅਧਿਕਾਰ ਖੋਹ ਲਏ ਗਏ ਸਨ। ਲੱਖਾਂ ਦੇਸ਼ ਭਗਤਾਂ ਨੇ ਦੇਸ਼ 'ਚ ਲੋਕ ਰਾਜ ਦੀ ਬਹਾਲੀ ਲਈ ਦੁੱਖ ਝੱਲੇ। ਮੈਂ ਅਜਿਹੇ ਸਭ ਲੋਕਾਂ ਨੂੰ ਸਲਾਮ ਕਰਦਾ ਹਾਂ।