PM ਮੋਦੀ ਦਾ NO VIP ਕਲਚਰ, ਆਮ ਜਨਤਾ ਵਾਂਗ ਲੰਘਿਆ ਕਾਫਲਾ

11/12/2018 7:33:46 PM

ਨੈਸ਼ਨਲ ਡੈਸਕ— ਛੱਤੀਸਗੜ 'ਚ ਅੱਜ ਪਹਿਲੇ ਪੜਾਅ ਲਈ 18 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਦੂਜੇ ਪੜਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ ਦੇ ਬਿਲਾਸਪੁਰ 'ਚ ਇਕ ਵੱਡੀ ਰੈਲੀ ਨੂੰ ਸੰਬੋਧਿਤ ਕੀਤਾ ਹੈ। ਉਥੇ ਹੀ ਇਕ ਵਾਰ ਫਿਰ ਤੋਂ ਨਰਿੰਦਰ ਮੋਦੀ ਦੇ ਕਾਫਲੇ ਦਾ 'NO VIP ਕਲਚਰ' ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਦਿੱਲੀ ਤੋਂ ਨਿਕਲਦੇ ਸਮੇਂ ਮੋਦੀ ਦਾ ਕਾਫਲਾ ਇਕ ਆਮ ਆਦਮੀ ਦੇ ਕਾਫਲੇ ਵਾਂਗ ਸੜਕ ਤੋਂ ਨਿਕਲ ਗਿਆ ਅਤੇ ਕਿਸੇ ਨੂੰ ਪਤਾ ਵੀ ਨਹੀਂ ਲਗਾ। ਦਿੱਲੀ ਦੀਆਂ ਭੀੜ-ਭਾੜ ਵਾਲੀਆਂ ਸੜਕਾਂ 'ਤੇ ਪੀ. ਐੱਮ. ਦੇ ਲੰਘਣ ਨਾਲ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਇਹ ਕਾਫਲਾ ਸਾਰਿਆਂ ਰੈਡ ਲਾਈਟਾਂ 'ਤੇ ਵੀ ਰੁਕਿਆ। ਸੜਕਾਂ 'ਤੇ ਕਾਲੀਆਂ ਗੱਡੀਆਂ ਦੇ ਕਾਫਲੇ ਨੂੰ ਦੇਖ ਲੋਕ ਹੈਰਾਨ ਵੀ ਸਨ। 
ਆਮ ਤੌਰ 'ਤੇ ਜਿਹੜੀ ਵੀ ਸੜਕ ਤੋਂ ਪੀ. ਐੱਮ. ਜਾਂ ਕਿਸੇ ਹੋਰ ਖਾਸ ਵਿਅਕਤੀ ਨੇ ਲੰਘਣਾ ਹੋਵੇ, ਉਥੇ ਟਰੈਫਿਕ ਰੋਕ ਦਿੱਤਾ ਜਾਂਦਾ ਹੈ। ਸੜਕਾਂ ਨੂੰ ਖਾਲੀ ਕਰਵਾ ਦਿੱਤਾ ਜਾਂਦਾ ਹੈ ਅਤੇ ਸੁਰੱਖਿਆ ਨੂੰ ਲੈ ਕੇ ਖਾਸ ਪ੍ਰਬੰਧ ਵੀ ਕੀਤੇ ਜਾਂਦੇ ਹਨ ਪਰ ਪੀ. ਐੱਮ. ਮੋਦੀ ਦੇ ਕਾਫਲੇ 'ਚ ਇਸ ਤਰ੍ਹਾਂ ਦਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਮੋਦੀ ਦਾ ਕਾਫਲਾ ਆਮ ਜਨਤਾ ਵਾਂਗ ਲੰਘਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਮੋਦੀ ਇਸ ਤਰ੍ਹਾਂ ਹੀ ਲੰਘ ਚੁੱਕੇ ਹਨ।