ਨਰੇਂਦਰ ਗਿਰੀ ਦਾ ਐਲਾਨ, ਕੁੰਭ ਤੋਂ ਬਾਅਦ ਹੋਵੇਗਾ ਰਾਮ ਮੰਦਰ ਦਾ ਨਿਰਮਾਣ

01/21/2019 2:03:45 PM

ਨਵੀਂ ਦਿੱਲੀ— ਇਕ ਪਾਸੇ 2019 ਦੀਆਂ ਲੋਕ ਸਭਾ ਚੋਣਾਂ ਹਨ ਤਾਂ ਦੂਜੇ ਪਾਸੇ ਹਰ ਸਾਧੂ, ਸੰਤ ਅਤੇ ਰਾਜਨੇਤਾ ਭਾਜਪਾ ਨੂੰ ਰਾਮ ਮੰਦਰ ਮੁੱਦੇ 'ਤੇ ਘੇਰਨ 'ਚ ਲੱਗੇ ਹੋਏ ਹਨ। ਕੁੰਭ 'ਚ ਰਾਮ ਮੰਦਰ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਖਾੜਾ ਪ੍ਰੀਸ਼ਦ ਦੇ ਚੇਅਰਮੈਨ ਨਰੇਂਦਰ ਗਿਰੀ ਨੇ ਕਿਹਾ ਕਿ ਭਾਜਪਾ ਦੀ ਮੰਸ਼ਾ ਰਾਮ ਮੰਦਰ ਬਣਾਉਣ ਦੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕੁੰਭ ਮੇਲੇ ਦੀ ਸਮਾਪਤੀ ਤੋਂ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਸਾਰੇ ਸੰਤ ਅਯੁੱਧਿਆ 'ਚ ਮਿਲਾਂਗੇ ਅਤੇ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਵੇਗਾ। ਨਰੇਂਦਰ ਗਿਰੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਰਾਮ ਮੰਦਰ ਦੇ ਨਿਰਮਾਣ 'ਚ ਦਿਲਚਸਪੀ ਇਸ ਲਈ ਨਹੀਂ ਲੈ ਰਹੀ ਹੈ, ਕਿਉਂਕਿ ਉਹ ਇਸ ਮੁੱਦੇ ਨੂੰ ਹਰ ਚੋਣਾਂ ਲਈ ਜਿਉਂਦੇ ਰੱਖਣਾ ਚਾਅ ਰਹੀ ਹੈ।

ਜ਼ਿਕਰਯੋਗ ਹੈ ਕਿ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਰਾਸ਼ਟਰੀ ਸੋਇਮ ਸੇਵਕ ਸੰਘ ਤੋਂ ਬਾਅਦ ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵੀ ਮੋਦੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਵੀ.ਐੱਚ.ਪੀ. ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਮੌਜੂਦਾ ਕਾਰਜਕਾਲ 'ਚ ਮੰਦਰ ਨਿਰਮਾਣ ਦਾ ਕੰਮ ਸ਼ੁਰੂ ਹੋਣ ਦੀ ਕੋਈ ਉਮੀਦ ਨਹੀਂ ਬਚੀ ਹੈ। ਉੱਥੇ ਹੀ ਇਸ ਮੁੱਦੇ 'ਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਹਿ-ਕਾਰਜਕਾਰੀ ਭੈਯਾਜੀ ਜੋਸ਼ੀ ਨੇ ਕਿਹਾ ਸੀ 2025 'ਚ ਅਗਲਾ ਕੁੰਭ ਹੋਣ ਦੇ ਸਮੇਂ ਤੱਕ ਰਾਮ ਮੰਦਰ ਦਾ ਨਿਰਮਾਣ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਸੀ ਕਿ 6 ਸਾਲ ਬਾਅਦ 2025 'ਚ ਜਦੋਂ ਫਿਰ ਤੋਂ ਕੁੰਭ ਲੱਗੇਗਾ, ਉਦੋਂ ਤੱਕ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ ਅਤੇ ਰਾਸ਼ਟਰ ਤਰੱਕੀ ਵੱਲ ਵਧੇਗਾ। ਉਨ੍ਹਾਂ ਨੇ ਰਾਮ ਮੰਦਰ ਨੂੰ ਭਾਰਤ ਦਾ ਰਾਸ਼ਟਰੀ ਮਾਣ ਵੀ ਦੱਸਿਆ।

DIsha

This news is Content Editor DIsha