ਨੰਦਾ ਦੇਵੀ ਮੁਹਿੰਮ : ਟੀਮ ਲੀਡਰ ਦੀ ਨਹੀਂ ਮਿਲੀ ਲਾਸ਼

07/07/2019 8:38:38 AM

ਨੈਨੀਤਾਲ-ਨੰਦਾ ਦੇਵੀ ਦੀ ਚੋਟੀ ’ਤੇ ਚੜ੍ਹਾਈ ਕਰਨ ਵਾਲੀ 8 ਮੈਂਬਰੀ ਟੀਮ ਦੀ ਅਗਵਾਈ ਕਰਨ ਵਾਲੇ ਬਰਤਾਨੀਆ ਦੇ ਪ੍ਰਸਿੱਧ ਪਰਬਤਾਰੋਹੀ ਮਾਰਟਿਨ ਮੋਰਾਨ ਦੀ ਲਾਸ਼ ਸ਼ਨੀਵਾਰ ਰਾਤ ਤੱਕ ਵੀ ਨਹੀਂ ਲੱਭੀ। ਨੈਨੀਤਾਲ ਦੇ ਜ਼ਿਲਾ ਅਧਿਕਾਰੀ ਸਾਵਿਨ ਬਾਂਸਲ ਨੇ ਦੱਸਿਆ ਕਿ 7 ਲਾਸ਼ਾਂ ਦੀ ਪਛਾਣ ਤੋਂ ਬਾਅਦ ਪਤਾ ਲੱਗਾ ਕਿ ਮਾਰਟਿਨ ਦੀ ਲਾਸ਼ ਇਨ੍ਹਾਂ ਵਿਚ ਨਹੀਂ ਹੈ। ਉਕਤ 8 ਮੈਂਬਰੀ ਟੀਮ 25 ਮਈ ਨੂੰ ਲਾਪਤਾ ਹੋ ਗਈ ਸੀ। ਹੁਣ 8ਵੇਂ ਮੈਂਬਰ ਮਾਰਟਿਨ ਦੀ ਲਾਸ਼ ਲੱਭਣ ਲਈ ਨਵੇਂ ਸਿਰਿਓਂ ਯਤਨ ਕੀਤੇ ਜਾਣਗੇ।

Iqbalkaur

This news is Content Editor Iqbalkaur