ਆਪਣਾ ਨਾਂ ਹੀ ਇਸ ਸ਼ਖਸ ਲਈ ਬਣਿਆ ਸਮੱਸਿਆ ਦਾ ਕਾਰਨ, ਲੋਕ ਸਮਝਦੇ ਹਨ ਫਰਜ਼ੀ

07/31/2019 11:49:19 AM

ਇੰਦੌਰ—ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਰਹਿਣ ਵਾਲਾ 22 ਸਾਲਾ ਸ਼ਖਸ਼ ਨੇ ਦੱਸਿਆ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਾਂ ਵਰਗਾ ਮੇਰਾ ਨਾਂ ਹੋਣ ਕਾਰਨ ਮੈਨੂੰ ਆਪਣੀ ਪਹਿਚਾਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਖਸ ਦਾ ਕਹਿਣਾ ਹੈ ਕਿ ਇਸ ਕਾਰਨ ਉਹ ਆਪਣਾ ਨਾਂ ਬਦਲਾਉਣਾ ਚਾਹੁੰਦਾ ਹੈ। 

ਇਹ ਹੈ ਪੂਰਾ ਮਾਮਲਾ-
ਦਰਅਸਲ ਇੰਦੌਰ ਦੇ ਅਖੰਡ ਨਗਰ 'ਚ ਰਹਿਣ ਵਾਲੇ ਇਸ ਸ਼ਖਸ ਨੇ ਦੱਸਿਆ ਹੈ ਕਿ ਮੇਰੇ ਕੋਲ ਆਪਣੀ ਪਹਿਚਾਣ ਦੇ ਦਸਤਾਵੇਜ ਦੇ ਰੂਪ 'ਚ ਸਿਰਫ ਆਧਾਰ ਕਾਰਡ ਹੀ ਹੈ। ਮੈਂ ਜਦੋਂ ਮੋਬਾਇਲ ਸਿਮ ਖ੍ਰੀਦਣ ਜਾਂ ਹੋਰ ਕੰਮਾਂ ਲਈ ਇਸ ਦਸਤਾਵੇਜ ਦੀ ਪ੍ਰਤੀ ਕਿਸੇ ਦੇ ਸਾਹਮਣੇ ਪੇਸ਼ ਕਰਦਾ ਹਾਂ ਤਾਂ ਲੋਕ ਮੇਰੇ ਨਾਂ ਦੇ ਕਾਰਨ ਇਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹੋਏ ਫਰਜ਼ੀ ਸਮਝਦੇ ਹਨ। ਉਹ ਮੇਰੇ ਚਿਹਰੇ ਨੂੰ ਵੀ ਹੈਰਾਨੀਜਨਕ ਤਰੀਕੇ ਨਾਲ ਦੇਖਦੇ ਹਨ। ਸ਼ਖਸ ਦਾ ਕਹਿਣਾ ਹੈ ਕਿ ਜਦੋਂ ਮੈਂ ਕਿਸੇ ਕੰਮ ਲਈ ਅਣਜਾਣ ਲੋਕਾਂ ਨੂੰ ਫੋਨ ਕਰ ਕੇ ਆਪਣੀ ਜਾਣ-ਪਹਿਚਾਣ ਕਰਵਾਉਂਦਾ ਹਾਂ ਤਾਂ ਕਈ ਲੋਕ ਮੇਰੀ ਗੱਲ ਦਾ ਮਜ਼ਾਕ ਬਣਾ ਕੇ ਫੋਨ ਕੱਟ ਦਿੰਦੇ ਹਨ। ਇਸ ਤੋਂ ਇਲਾਵਾ ਮੇਰੀ ਕਾਲ ਨੂੰ ਫਰਜ਼ੀ ਦੱਸਦੇ ਹਨ। 

ਦੱਸ ਦੇਈਏ ਕਿ ਇਹ ਸ਼ਖਸ (ਰਾਹੁਲ ਗਾਂਧੀ) ਇੱਕ ਕੱਪੜਾ ਵਪਾਰੀ ਹੈ ਅਤੇ ਉਨ੍ਹਾਂ ਦੇ ਮੌਜੂਦਾ ਉਪਨਾਮ ਪਿੱਛੇ ਇੱਕ ਦਿਲਚਸਪ ਕਹਾਣੀ ਹੈ। ਉਨ੍ਹਾਂ ਦੇ ਮਰਹੂਮ ਪਿਤਾ ਰਾਜੇਸ਼ ਮਾਲਵੀਆ ਸਰਹੱਦ ਸੁਰੱਖਿਆ (ਬੀ. ਐੱਸ. ਐੱਫ) 'ਚ ਵਾਸ਼ਰਮੈਨ ਦੇ ਅਹੁਦੇ 'ਤੇ ਤਾਇਨਾਤ ਸੀ ਅਤੇ ਉਨ੍ਹਾਂ ਦੇ ਉੱਚ ਅਧਿਕਾਰੀ 'ਗਾਂਧੀ' ਕਹਿ ਕੇ ਬੁਲਾਉਂਦੇ ਸੀ। ਸ਼ਖਸ ਨੇ ਦੱਸਿਆ ਕਿ ਹੌਲੀ-ਹੌਲੀ ਮੇਰੇ ਪਿਤਾ ਨੂੰ ਵੀ ਗਾਂਧੀ ਸਰਨੇਮ ਨਾਲ ਕਾਫੀ ਲਗਾਵ ਹੋ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਨਾਂ ਨਾਲ ਜੋੜ ਲਿਆ। ਇਸ ਤੋਂ ਬਾਅਦ ਜਦੋਂ ਮੇਰੇ ਸਕੂਲ 'ਚ ਦਾਖਲਾ ਕਰਵਾਇਆ ਗਿਆ ਤਾਂ ਮੇਰਾ ਨਾਂ ਰਾਹੁਲ ਮਾਲਵੀਆ ਦੀ ਥਾਂ 'ਰਾਹੁਲ ਗਾਂਧੀ' ਲਿਖਵਾਇਆ ਗਿਆ।''

ਪੰਜਵੀਂ ਤੱਕ ਪੜ੍ਹੇ ਇਸ ਨੌਜਵਾਨ ਨੇ ਦੱਸਿਆ, ''ਮੇਰਾ ਰਾਜਨੀਤੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਪਰ ਮੇਰੇ ਮੌਜੂਦਾ ਉਪਨਾਮ ਨਾਲ ਮੈਨੂੰ ਆਪਣੀ ਪਹਿਚਾਣ ਨੂੰ ਲੈ ਕੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਮੈਂ ਕਾਨੂੰਨੀ ਪ੍ਰਕਿਰਿਆ ਤਹਿਤ ਆਪਣਾ ਉਪਨਾਮ 'ਗਾਂਧੀ' ਤੋਂ ਬਦਲਾ ਕੇ 'ਮਾਲਵੀਆ' ਕਰਨ ਦਾ ਵਿਚਾਰ ਕਰ ਰਿਹਾ ਹਾਂ।''

Iqbalkaur

This news is Content Editor Iqbalkaur