ਤਾਮਿਲਨਾਡੂ ਬੋਰਡ ਪ੍ਰੀਖਿਆ : ਮੁਸੀਬਤ ''ਚ ਲੰਬੇ ਨਾਂ ਵਾਲੇ ਵਿਦਿਆਰਥੀ

11/24/2019 12:02:19 PM

ਚੇਨਈ— ਤਾਮਿਲਨਾਡੂ 'ਚ 10ਵੀਂ ਜਮਾਤ ਦੀ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਬੇਨਤੀ ਕਰਨ ਵਾਲੇ ਵਿਦਿਆਰਥੀਆਂ ਲਈ ਇਕ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ, ਜਿਨ੍ਹਾਂ ਦੇ ਨਾਂ ਦੀ ਲੰਬਾਈ ਤਾਮਿਲ 'ਚ ਲਿਖਣ 'ਤੇ 54 ਅੱਖਰ ਤੋਂ ਜ਼ਿਆਦਾ ਹੈ। ਦਰਅਸਲ ਤਾਮਿਲਨਾਡੂ ਸਰਕਾਰ ਨੇ ਇਕ ਐਡਵਾਇਜਰੀ ਜਾਰੀ ਕੀਤੀ ਹੈ, ਜਿਸ ਦੇ ਤਹਿਤ ਐਜੂਕੇਸ਼ਨ ਮੈਨੇਜਮੈਂਟ ਇਨਫਾਰਮੇਸ਼ਨ ਸਿਸਟਮ ਦੇ ਪੋਰਟਲ 'ਤੇ ਕਿਸੇ ਵੀ ਵਿਦਿਆਰਥੀ ਦੇ ਨਾਂ ਦਾ ਤਮਿਲ ਵਰਜ਼ਨ 54 ਅੱਖਰਾਂ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ।

ਉੱਥੇ ਹੀ ਅੰਗਰੇਜ਼ੀ 'ਚ ਨਾਂ ਲਿਖਣ ਲਈ ਇਹ ਲਿਮਟ 34 ਅੱਖਰਾਂ ਦੀ ਹੈ। ਜ਼ਿਕਰਯੋਗ ਹੈ ਕਿ 10ਵੀਂ ਦੇ ਵਿਦਿਆਰਥੀਆਂ ਲਈ ਆਯੋਜਿਤ ਹੋਣ ਵਾਲੀ ਐੱਸ. ਐੱਸ. ਐੱਲ. ਸੀ. ਪ੍ਰੀਖਿਆ 'ਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਨੂੰ ਐਜੂਕੇਸ਼ਨ ਮੈਨੇਜਮੈਂਟ ਇਨਫਾਰਮੇਸ਼ਨ ਸਿਸਟਮ ਦੇ ਪੋਰਟਲ 'ਤੇ ਆਪਣਾ ਵੇਰਵਾ ਦਰਜ ਕਰਵਾਉਣਾ ਜ਼ਰੂਰੀ ਹੈ। ਇਹ ਵੇਰਵਾ ਅਪਲੋਡ ਕਰਨ ਦੀ ਆਖਰੀ ਤਰੀਕ 29 ਨਵੰਬਰ ਹੈ। ਜਾਣਕਾਰੀ ਮੁਤਾਬਕ ਐਜੂਕੇਸ਼ਨ ਮੈਨੇਜਮੈਂਟ ਇਨਫਾਰਮੇਸ਼ਨ ਸਿਸਟਮ 'ਤੇ ਵਿਦਿਆਰਥੀਆਂ ਦਾ ਆਧਾਰ ਕਾਰਡ ਅਪਲੋਡ ਕਰਨਾ ਵੀ ਜ਼ਰੂਰੀ ਹੈ। ਅਜਿਹੇ ਵਿਚ ਵਿਦਿਆਰਥੀਆਂ ਦੇ ਨਾਂ ਲੰਬੇ ਹਨ ਜਾਂ ਦੋ ਸ਼ੁਰੂਆਤੀ ਨਾਂ ਵਾਲੇ ਵਿਦਿਆਰਥੀ ਹਨ, ਉਨ੍ਹਾਂ ਲਈ ਮੁਸੀਬਤ ਖੜ੍ਹੀ ਹੋ ਗਈ ਹੈ।

ਕੁਝ ਲੋਕ ਅਜਿਹੇ ਵੀ ਹਨ ਜੋ ਆਪਣੇ ਨਾਂ ਨਾਲ ਪਿਤਾ ਦਾ ਨਾਂ ਵੀ ਜੋੜਦੇ ਹਨ। ਸਕੂਲ ਪ੍ਰਸ਼ਾਸਨ ਨੇ ਜਦੋਂ ਅਜਿਹੇ ਵਿਦਿਆਰਥੀਆਂ ਦੇ ਆਧਾਰ ਕਾਰਡ ਨੂੰ ਐਜੂਕੇਸ਼ਨ ਮੈਨੇਜਮੈਂਟ ਇਨਫਾਰਮੇਸ਼ਨ ਸਿਸਟਮ ਪੋਰਟਲ ਨਾਲ ਲਿੰਕ ਕੀਤਾ ਤਾਂ ਇਨ੍ਹਾਂ ਦੇ ਨਾਂ ਠੀਕ ਨਾਲ ਦਰਜ ਨਹੀਂ ਹੋਏ। ਇਸ ਦੇ ਪਿਛੇ ਨਾਵਾਂ ਦੇ ਤਮਿਲ ਵਰਜ਼ਨ ਲਈ ਸਰਕਾਰ ਵਲੋਂ ਤੈਅ ਕੀਤੀ ਗਈ ਅੱਖਰ ਸੀਮਾ ਹੈ, ਜਿਸ ਦੇ ਤਹਿਤ ਕਿਸੇ ਵੀ ਵਿਦਿਆਰਥੀ ਦਾ ਨਾਂ ਲਿਖਣ ਲਈ 54 ਤੋਂ ਜ਼ਿਆਦਾ ਅੱਖਰ ਇਸਤੇਮਾਲ ਨਹੀਂ ਕੀਤੇ ਜਾ ਸਕਦੇ ਹਨ।


Tanu

Content Editor

Related News