JNU ਦੇ ਕੰਪਿਊਟਰ ਆਪ੍ਰੇਟਰ ਦੇ ਨਾਂ 9 ਗਿੰਨੀਜ਼ ਰਿਕਾਰਡ

06/20/2021 11:57:13 PM

ਨਵੀਂ ਦਿੱਲੀ– ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਕੰਪਿਊਟਰ ਆਪ੍ਰੇਟਰ ਵਿਨੋਦ ਕੁਮਾਰ ਚੌਧਰੀ ਦਾ ਕੰਮ ਅੰਕੜਿਆਂ ਨੂੰ ਦਰਜ ਕਰਨ ਦਾ ਹੈ ਤੇ ਉਹ ਇਸ ਲਈ ਕੀ-ਬੋਰਡ ’ਤੇ ਕੰਮ ਕਰਦੇ ਰਹਿੰਦੇ ਹਨ ਪਰ ਸਪੀਡ ਦੇ ਪ੍ਰਤੀ ਉਨ੍ਹਾਂ ਦੀ ਦੀਵਾਨਗੀ ਕੁਝ ਅਜਿਹੀ ਹੈ ਕਿ ਉਨ੍ਹਾਂ ਟਾਈਪਿੰਗ ’ਚ ਵੀ ਰਿਕਾਰਡ ਬਣਾਇਆ ਹੈ। ਉਨ੍ਹਾਂ ਦੇ ਨਾਂ ’ਤੇ 9 ਗਿੰਨੀਜ਼ ਵਰਲਡ ਰਿਕਾਰਡ ਦਰਜ ਹਨ। ਚੌਧਰੀ ਯੂਨੀਵਰਸਿਟੀ ਦੇ ਇਨਵਾਇਰਮੈਂਟ ਸਾਇੰਸ ਸਕੂਲ ’ਚ ਕੰਪਿਊਟਰ ਆਪ੍ਰੇਟਰ ਹਨ ਤੇ ਉਨ੍ਹਾਂ ਨੇ ਤਾਜ਼ਾ ਰਿਕਾਰਡ ਪਿਛਲੇ ਸਾਲ ਕੋਵਿਡ-19 ਲਾਕਡਾਊਨ ਦੌਰਾਨ ਬਣਾਇਆ ਹੈ।

ਇਹ ਖ਼ਬਰ ਪੜ੍ਹੋ-ਕੋਵਿਡ ਦੀ ਦੂਜੀ ਲਹਿਰ ਦੇ ਬਾਵਜੂਦ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹਾਸਲ ਕੀਤੀਆਂ ਕਈ ਉਪਲੱਬਧੀਆਂ


ਚੌਧਰੀ ਦੇ ਨਾਂ 2014 ’ਚ ਨੱਕ ਨਾਲ ਸਭ ਤੋਂ ਤੇਜ਼ ਗਤੀ ਨਾਲ ਟਾਈਪਿੰਗ ਕਰਨ ਦਾ ਰਿਕਾਰਡ ਦਰਜ ਹੈ। ਇਸ ਤੋਂ ਇਲਾਵਾ ਅੱਖਾਂ ਬੰਦ ਕਰਕੇ ਤੇਜ਼ ਗਤੀ ਨਾਲ ਟਾਈਪ ਕਰਨ ਦਾ ਰਿਕਾਰਡ ਵੀ ਉਸ ਦੇ ਨਾਂ ਹੈ। ਉਹ ਆਪਣੇ ਘਰ ਗਰੀਬ ਤੇ ਦਿਵਿਆਂਗ ਬੱਚਿਆਂ ਲਈ ਇਕ ਕੰਪਿਊਟਰ ਸੈਂਟਰ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਆਖਰੀ ਰਿਕਾਰਡ ਇਕ ਮਿੰਟ ’ਚ ਹੱਥ ਨਾਲ ਸਭ ਤੋਂ ਵੱਧ ਵਾਰ ਟੈਨਿਸ ਬਾਲ ਛੂਹਣ ਦਾ ਹੈ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ 298 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ ਕੀਤਾ 149 ਦੌੜਾਂ 'ਤੇ ਢੇਰ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh