ਇਸ ਹਸਪਤਾਲ ''ਚ ਹਰ ਦੂਜੇ ਬੱਚੇ ਦਾ ਨਾਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ''ਤੇ

09/24/2017 10:03:24 AM

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਸਭ ਤੋਂ ਵੱਡੇ ਮਹਿਲਾ ਹਸਪਤਾਲ 'ਚ ਹਰ ਦੂਜੇ ਨਵਜੰਮੇ ਬੱਚੇ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਰੱਖਿਆ ਜਾ ਰਿਹਾ ਹੈ। ਭੋਪਾਲ ਦੇ ਸੁਲਤਾਨੀਆ ਜਨਾਨਾ ਹਸਪਤਾਲ ਦੇ ਡਾ. ਕਰਨ ਪੀਪਰੇ ਦਾ ਮੰਨਣਾ ਹੈ ਕਿ ਬੱਚਿਆਂ ਦਾ ਨਾਂ ਉਨ੍ਹਾਂ ਨੂੰ ਸੰਸਕਾਰੀ ਅਤੇ ਮਹਾਨ ਬਣਾਉਣ 'ਚ ਅਹਿਮ ਯੋਗਦਾਨ ਦਿੰਦਾ ਹੈ ਅਤੇ ਇਸ ਲਈ ਉਹ ਹਰ ਔਰਤ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਆਪਣੇ ਬੱਚੇ ਦਾ ਨਾਂ 'ਨਰੇਂਦਰ' ਰੱਖਣ ਦੀ ਸਲਾਹ ਦੇ ਰਹੇ ਹਨ। ਬਹੁਤ ਸਾਰੇ ਪਰਿਵਾਰ ਵਾਲੇ ਹੁਣ ਤੱਕ ਉਨ੍ਹਾਂ ਦੇ ਸੁਝਾਅ 'ਤੇ ਆਪਣੇ ਬੱਚੇ ਦਾ ਨਾਂ ਨਰੇਂਦਰ ਰੱਖ ਵੀ ਚੁਕੇ ਹਨ। ਆਪਣੇ ਬੱਚੇ ਦਾ ਨਾਂ ਨਰੇਂਦਰ ਰੱਖਣ ਵਾਲੀ ਓਬੇਦੁੱਲਾਗੰਜ ਵਾਸੀ ਸਵਿਤਾ ਪਰਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਚਾਰੇ ਪਾਸੇ ਨਾਂ ਕਮਾਏ, ਇਸ ਲਈ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ਕਾਰਡ 'ਚ ਨਰੇਂਦਰ ਹੀ ਦਰਜ ਕਰਵਾਇਆ ਹੈ। ਸਵਿਤਾ ਦੇ ਪਰਿਵਾਰ ਵਾਲੇ ਵੀ ਇਸ ਨਾਂ 'ਤੇ ਆਪਣੀ ਸਹਿਮਤੀ ਜ਼ਾਹਰ ਕਰ ਚੁਕੇ ਹਨ। ਡਾ. ਪੀਪਰੇ ਨੇ ਕਿਹਾ,''ਚੰਗੇ ਨਾਂ ਨਾਲ ਚੰਗੇ ਸੰਸਕਾਰ ਬਣਦੇ ਹਨ। ਨਰੇਂਦਰ ਦਾ ਅਰਥ ਹੈ 'ਨਰਾਂ 'ਚ ਇੰਦਰ' ਹਨ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਾਂ ਨੂੰ ਸਾਰਥਕ ਕਰਦੇ ਹੋਏ ਦੁਨੀਆ ਭਰ 'ਚ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ, ਲੋਕ ਨਾਸਮਝੀ 'ਚ ਬੱਚੇ ਦਾ ਨਾਂ ਕੁਝ ਵੀ ਰੱਖ ਲੈਂਦੇ ਹਨ, ਜੋ ਬਾਅਦ 'ਚ ਉਸ ਲਈ ਹੱਸਣਯੋਗ ਹੋ ਜਾਂਦਾ ਹੈ।
ਪਿੰਡ ਵਾਲੇ ਬੱਚੇ ਦਾ ਨਾਂ ਰੱਖਣ ਬਾਰੇ ਪੁੱਛਦੇ ਹਨ, ਜੇਕਰ ਅਸੀਂ ਕਿਸੇ ਨੂੰ ਆਪਣੇ ਬੱਚੇ ਦਾ ਨਾਂ ਨਰੇਂਦਰ ਰੱਖਣ ਦਾ ਸੁਝਾਅ ਦੇ ਰਹੇ ਹਾਂ, ਤਾਂ ਇਸ 'ਚ ਕੁਝ ਗਲਤ ਨਹੀਂ। ਪਰਿਵਾਰ ਵਾਲਿਆਂ ਨੂੰ ਵੀ ਇਹ ਨਾਂ ਪਸੰਦ ਆ ਰਿਹਾ ਹੈ, ਹੁਣ ਤੱਕ ਕਰੀਬ 30 ਬੱਚਿਆਂ ਦਾ ਨਾਂ ਪਰਿਵਾਰ ਵਾਲੇ ਨਰੇਂਦਰ ਰੱਖ ਚੁਕੇ ਹਨ। ਡਾ. ਪੀਪਰੇ ਨੇ ਆਜ਼ਾਦੀ ਦਿਵਸ ਤੋਂ ਬੱਚਿਆਂ ਦਾ ਨਾਂ ਸੁਝਾਉਣਅਤੇ ਰੱਖਵਾਉਣ ਦੀ ਇਹ ਮੁਹਿੰਮ ਸ਼ੁਰੂ ਕੀਤੀ, ਉਨ੍ਹਾਂ ਦਾ ਦਾਅਵਾ ਹੈ ਕਿ ਉਹ ਕਈ ਬੱਚਿਆਂ ਨੂੰ ਹੁਣ ਤੱਕ ਭਗਤ ਸਿੰਘ, ਸੁਖਦੇਵ ਅਤੇ ਸ਼ਿਵਰਾਜ ਨਾਂ ਵੀ ਦੇ ਚੁਕੇ ਹਨ। ਇਸ ਤੋਂ ਇਲਾਵਾ ਬੱਚੀਆਂ ਨੂੰ ਦੁਰਗਾ, ਲਕਸ਼ਮੀ ਅਤੇ ਇੰਦਰਾ ਵਰਗੇ ਨਾਂ ਵੀ ਦੇ ਰਹੇ ਹਨ ਪਰ ਹਮੇਸ਼ਾ ਆਪਣੀਆਂ ਅਵਿਵਸਥਾਵਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਇਸ ਹਸਪਤਾਲ ਦੇ ਡਾਕਟਰ ਵੱਲੋਂ ਬੱਚਿਆਂ ਲਈ ਨਰੇਂਦਰ ਨਾਂ 'ਤੇ ਜ਼ਿਆਦਾ ਜ਼ੋਰ ਦੇਣ ਦੇ ਕਦਮ ਨੇ ਇਕ ਨਵੀਂ ਸਿਆਸੀ ਬਹਿਸ ਨੂੰ ਵੀ ਜਨਮ ਦੇ ਦਿੱਤਾ ਹੈ।