JJP ਵਿਧਾਇਕ ਨੈਨਾ ਚੌਟਾਲਾ ਨੇ ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਨੂੰ ਕਿਹਾ ''ਬਰਸਾਤੀ ਡੱਡੂ''

04/26/2019 3:47:24 PM

ਸਿਰਸਾ (ਭਾਸ਼ਾ)— ਲੋਕ ਸਭਾ ਚੋਣਾਂ ਦਰਮਿਆਨ ਨੇਤਾਵਾਂ ਵਲੋਂ ਇਕ-ਦੂਜੇ 'ਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਨੇਤਾ ਇਕ-ਦੂਜੇ 'ਤੇ ਉਲਟੇ ਬਿਆਨ ਦੇ ਰਹੇ ਹਨ। ਹਿਸਾਰ ਦੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਦੀ ਮਾਂ ਅਤੇ ਜੇ. ਜੇ. ਪੀ. ਵਿਧਾਇਕ ਨੈਨਾ ਚੌਟਾਲਾ ਨੇ ਸਿਰਸਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੁਨੀਤਾ ਦੁੱਗਲ 'ਤੇ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੁਨੀਤਾ ਦੁੱਗਲ  'ਬਰਸਾਤੀ ਡੱਡੂ' ਹੈ, ਜੋ ਚੋਣਾਂ ਖਤਮ ਹੋਣ ਮਗਰੋਂ ਨਜ਼ਰ ਨਹੀਂ ਆਵੇਗੀ। ਸਿਰਸਾ ਜ਼ਿਲੇ ਵਿਚ ਡਬਵਾਲੀ ਤੋਂ 51 ਸਾਲਾ ਵਿਧਾਇਕ ਨੈਨਾ ਚੌਟਾਲਾ ਨੇ ਕਿਹਾ ਕਿ ਦੁੱਗਲ ਨੇ ਜ਼ਿਆਦਾਤਰ ਸਮਾਂ ਏਸੀ ਕਮਰਿਆਂ ਵਿਚ ਬਿਤਾਇਆ ਹੈ ਅਤੇ ਪਿੰਡਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਉਹ ਨਹੀਂ ਜਾਣਦੀ।

ਨੈਨਾ ਦੀ ਇਸ ਬਿਆਨਬਾਜ਼ੀ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸੁਨੀਤਾ ਦੁੱਗਲ ਨੇ ਕਿਹਾ, 'ਡੱਡੂ ਮੱਛਰਾਂ ਨੂੰ ਖਾਂਦੇ ਹਨ। ਘੱਟ ਤੋਂ ਘੱਟ ਉਹ ਕੁਝ ਤਾਂ ਚੰਗਾ ਕਰਦੇ ਹਨ ਪਰ ਮੈਂ ਨੈਨਾ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ (ਚੌਟਾਲਾ ਪਰਿਵਾਰ) ਮਗਰਮੱਛ ਹਨ, ਜਿਨ੍ਹਾਂ ਨੇ ਸਿਰਸਾ ਨੂੰ ਲੁੱਟਿਆ ਹੈ। ਦੱਸਣਯੋਗ ਹੈ ਕਿ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ 6ਵੇਂ ਪੜਾਅ 'ਚ 12 ਮਈ ਨੂੰ ਵੋਟਾਂ ਪੈਣਗੀਆਂ। ਨੈਨਾ ਚੌਟਾਲਾ ਇੱਥੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਉਮੀਦਵਾਰ ਨਿਰਮਲ ਸਿੰਘ ਮਲਹਾਦੀ ਲਈ ਪ੍ਰਚਾਰ ਕਰਨ ਆਈ ਸੀ, ਜਿਨ੍ਹਾਂ ਖਿਲਾਫ ਭਾਜਪਾ ਤੋਂ ਸੁਨੀਤਾ ਦੁੱਗਲ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਮੈਦਾਨ ਵਿਚ ਹਨ।


Tanu

Content Editor

Related News