ਹਰਿਆਣਾ ''ਚ ਉਪ-ਮੁੱਖ ਮੰਤਰੀ ਅਹੁਦੇ ਲਈ ਨੈਨਾ ਚੌਟਾਲਾ ਦੇ ਨਾਂ ''ਤੇ ਚਰਚਾ:JJP ਸੂਤਰ

10/26/2019 2:56:35 PM

ਚੰਡੀਗੜ੍ਹ—ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਹਰਿਆਣਾ 'ਚ ਉਪ ਮੁੱਖ ਮੰਤਰੀ ਅਹੁਦੇ ਲਈ ਨੈਨਾ ਚੌਟਾਲਾ ਦੇ ਨਾਂ 'ਤੇ ਵਿਚਾਰ ਕਰ ਰਹੀ ਹੈ। ਪਾਰਟੀ ਮਾਹਰਾਂ ਨੇ ਅੱਜ ਭਾਵ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਨੈਨਾ ਚੌਟਾਲਾ ਜੇ. ਜੇ. ਪੀ ਨੇਤਾ ਦੁਸ਼ਯੰਤ ਚੌਟਾਲਾ ਦੀ ਮਾਂ ਅਤੇ ਅਜੈ ਚੌਟਾਲਾ ਦੀ ਪਤਨੀ ਹੈ। ਅਜੈ ਚੌਟਾਲਾ ਫਿਲਹਾਲ ਹਰਿਆਣਾ 'ਚ ਸਿੱਖਿਆ ਭਰਤੀ ਘਪਲੇ ਮਾਮਲੇ 'ਚ ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਜੇਲ 'ਚ ਬੰਦ ਹੈ। ਹਾਲ ਹੀ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ 'ਚ ਨੈਨਾ ਨੇ ਬਾਢੜਾ ਸੀਟ ਤੋਂ ਕਾਂਗਰਸ ਉਮੀਦਵਾਰ ਰਣਬੀਰ ਸਿੰਘ ਮਹਿੰਦਰ ਨੂੰ 13,704 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਉਪ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਹੁਣ ਆਖਰੀ ਫੈਸਲਾ ਨਹੀਂ ਹੋਇਆ ਹੈ। ਭਾਜਪਾ ਨੇ ਸ਼ੁੱਕਰਵਾਰ ਨੂੰ ਹੀ ਜੇ.ਜੇ.ਪੀ ਨਾਲ ਮਿਲ ਕੇ ਸਰਕਾਰ ਬਣਾਉਣ ਅਤੇ ਪਾਰਟੀ ਨੂੰ ਹਰਿਆਣਾ ਦੀ ਅਗਲੀ ਸਰਕਾਰ 'ਚ ਉਪ ਮੁੱਖ ਮੰਤਰੀ ਅਹੁਦਾ ਦੇਣ ਦਾ ਵਾਅਦਾ ਕੀਤਾ ਸੀ। ਦੋਵਾਂ ਪਾਰਟੀਆਂ ਵਿਚਾਲੇ ਹੋਏ ਸਮਝੌਤੇ ਅਨੁਸਾਰ ਮੁੱਖ ਮੰਤਰੀ ਭਾਜਪਾ ਦਾ ਹੋਵੇਗਾ ਅਤੇ ਜਦਕਿ ਉਪ ਮੁੱਖ ਮੰਤਰੀ ਦਾ ਅਹੁਦਾ ਜੇ.ਜੇ.ਪੀ ਨੂੰ ਮਿਲੇਗਾ।

Iqbalkaur

This news is Content Editor Iqbalkaur