ਐੱਨ.ਡੀ.ਏ. ਵਲੋਂ ਵੇਂਕੈਯਾ ਨਾਇਡੂ ਉਪ ਰਾਸ਼ਟਰਪਤੀ ਉਮੀਦਵਾਰ ਐਲਾਨੇ

07/17/2017 7:46:06 PM

ਨਵੀਂ ਦਿੱਲੀ— ਉਪ ਰਾਸ਼ਟਰਪਤੀ ਅਹੁਦੇ ਲਈ ਰਾਜਦ ਦੇ ਉਮੀਦਵਾਰ ਦੇ ਤੌਰ 'ਤੇ ਵੇਂਕੈਯਾ ਨਾਇਡੂ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਦੀ ਸੰਸਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਨਾਇਡੂ ਦਾ ਨਾਂ ਇਸ ਅਹੁਦੇ ਲਈ ਸਭ ਤੋਂ ਅੱਗੇ ਚੱਲ ਰਿਹਾ ਹੈ। ਆਰ.ਐੱਸ.ਐੱਸ. ਉਪ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਸੱਤਾਧਾਰੀ ਐੱਨ.ਡੀ.ਏ. ਵਲੋਂ ਉੱਚੀ ਜਾਤੀ ਦੇ ਉਮੀਦਵਾਰ ਨੂੰ ਖੜ੍ਹੇ ਕਰਨ ਦੇ ਹੱਕ 'ਚ ਹਨ। ਮਹਾਰਾਸ਼ਟਰ ਦੇ ਰਾਜਪਾਲ ਸੀ. ਵਿਦਿਆਸਾਗਰ ਤੇ ਪੱਛਮੀ ਬੰਗਾਲ ਦੇ ਗਵਰਨਰ ਕੇਸਰੀ ਨਾਥ ਤ੍ਰਿਪਾਠੀ ਦੇ ਨਾਂ ਵੀ ਚਰਚਾ 'ਚ ਹਨ।