ਉੱਪ ਰਾਸ਼ਟਰਪਤੀ ਨਾਇਡੂ ਦੇ ਪਰਿਵਾਰ ਨੇ ਰਾਮ ਮੰਦਰ ਲਈ ਦਾਨ ਦਿੱਤੇ 5 ਲੱਖ ਰੁਪਏ

08/05/2020 6:35:44 PM

ਨਵੀਂ ਦਿੱਲੀ (ਵਾਰਤਾ)— ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਉਨ੍ਹਾਂ ਦੇ ਪਰਿਵਾਰ ਨੇ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ 5 ਲੱਖ ਰੁਪਏ ਦਾ ਦਾਨ ਦਿੱਤਾ ਹੈ। ਉੱਪ ਰਾਸ਼ਟਰਪਤੀ ਦਫ਼ਤਰ ਨੇ ਬੁੱਧਵਾਰ ਨੂੰ ਦੱਸਿਆ ਕਿ ਨਾਇਡੂ ਨੇ ਆਪਣੇ ਪਰਿਵਾਰ ਨਾਲ 10 ਲੱਖ ਰੁਪਏ ਇਕੱਠੇ ਕੀਤੇ ਹਨ। ਇਨ੍ਹਾਂ ਪੈਸਿਆਂ 'ਚੋਂ 5 ਲੱਖ ਰੁਪਏ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਵਿਚ ਅਤੇ 5 ਲੱਖ ਰੁਪਏ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪੀ. ਐੱਮ. ਕੇਅਰਸ ਫੰਡ 'ਚ ਦਿੱਤੇ ਗਏ ਹਨ। 

ਇਹ ਵੀ ਪੜ੍ਹੋ: ਅਯੁੱਧਿਆ 'ਚ ਰਚਿਆ ਗਿਆ ਇਤਿਹਾਸ, ਪੀ. ਐੱਮ. ਮੋਦੀ ਨੇ ਰੱਖੀ ਰਾਮ ਮੰਦਰ ਦੀ ਨੀਂਹ

ਨਾਇਡੂ ਦੀ ਪਤੀ ਮੁਪਾਵਰਾਪੁ ਊਸ਼ਾਮਾ ਨਾਇਡੂ ਨੇ 10 ਲੱਖ ਰੁਪਏ ਦੀ ਇਹ ਰਾਸ਼ੀ ਆਪਣੇ ਪਰਿਵਾਰ- ਪੁੱਤਰ ਹਰਸ਼, ਨੂੰਹ ਰਾਧਾ ਮੁਪਾਵਰਾਪੁ, ਪੁੱਤਰੀ ਦੀਪਾ ਵੇਂਕਟ, ਜਵਾਈ ਵੇਂਕਟ ਇੰਮਾਨੀ ਅਤੇ ਆਪਣੇ ਚਾਰੋਂ ਪੋਤਿਆਂ ਦੇ ਯੋਗਦਾਨ ਨਾਲ ਇਕੱਠੀ ਕੀਤੀ ਹੈ। ਨਾਇਡੂ ਨੇ 5 ਲੱਖ ਰੁਪਏ ਦਾ ਚੈੱਕ ਪੀ. ਐੱਮ. ਕੇਅਰਸ ਫੰਡ ਅਤੇ 5 ਲੱਖ ਰੁਪਏ ਦਾ ਚੈੱਕ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਭੇਜ ਦਿੱਤਾ ਹੈ। ਦੱਸ ਦੇਈਏ ਕਿ ਨਾਇਡੂ ਨੇ ਮਾਰਚ ਮਹੀਨੇ ਵਿਚ ਆਪਣੀ ਇਕ ਮਹੀਨੇ ਦੀ ਤਨਖ਼ਾਹ ਪੀ. ਐੱਮ. ਕੇਅਰਸ ਫੰਡ 'ਚ ਦਿੱਤੀ ਸੀ। ਇਸ ਤੋਂ ਇਲਾਵਾ ਉਹ ਆਪਣੀ ਤਨਖ਼ਾਹ ਦਾ 30 ਫੀਸਦੀ ਹਿੱਸਾ ਵੀ ਪੀ. ਐੱਮ. ਕੇਅਰਸ ਫੰਡ 'ਚ ਦੇ ਰਹੇ ਹਨ।

ਇਹ ਵੀ ਪੜ੍ਹੋ: ਹਰੇ ਰੰਗ ਦੇ ਕੱਪੜੇ ਪਹਿਨੇ ਰਾਮ ਲਲਾ ਹੋਏ ਬਿਰਾਜਮਾਨ, ਦੇਖੋ ਪਹਿਲੀ ਝਲਕ


Tanu

Content Editor

Related News