ਵਪਾਰੀ ਨੂੰ ਆਨਲਾਈਨ ਜੂਆ ਖੇਡਣਾ ਪਿਆ ਭਾਰੀ, ਹੋਇਆ 58 ਕਰੋੜ ਰੁਪਏ ਦਾ ਨੁਕਸਾਨ

07/23/2023 1:13:38 PM

ਨਾਗਪੁਰ (ਵਾਰਤਾ)- ਮਹਾਰਾਸ਼ਟਰ 'ਚ ਨਾਗਪੁਰ ਪੁਲਸ ਨੇ ਆਨਲਾਈਨ ਜੂਏ 'ਚ 58 ਕਰੋੜ ਰੁਪਏ ਗੁਆਉਣ ਵਾਲੇ ਇਕ ਵਪਾਰੀ ਨੂੰ ਧੋਖਾ ਦੇਣ ਵਾਲੇ ਸੱਟੇਬਾਜ਼ ਦੇ ਘਰ ਤੋਂ 17 ਕਰੋੜ ਰੁਪਏ ਨਕਦ ਦੇ ਨਾਲ 14 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਅਨੰਤ ਉਰਫ਼ ਸੋਂਟੂ ਨਵਰਤਨ ਜੈਨ ਇਕ ਸੱਟੇਬਾਜ਼ ਹੈ, ਜਿਸ ਨੇ ਆਨਲਾਈਨ ਗੇਮਿੰਗ ਪਲੇਟਫਾਰਮ ਬਣਾਇਆ ਸੀ। ਜਿਸ ਬਾਰੇ ਸ਼ੱਕ ਹੈ ਕਿ ਉਹ ਨਾਗਪੁਰ ਤੋਂ 160 ਕਿਲੋਮੀਟਰ ਦੂਰ ਗੋਂਦੀਆ ਸ਼ਹਿਰ 'ਚ ਉਸ ਦੇ ਘਰ 'ਤੇ ਛਾਪੇ ਤੋਂ ਇਕ ਦਿਨ ਪਹਿਲਾਂ ਦੁਬਈ ਦੌੜ ਗਿਆ। ਜੈਨ ਨੇ ਸਪੱਸ਼ਟ ਰੂਪ ਨਾਲ ਸ਼ਿਕਾਇਤਕਰਤਾ ਯਾਨੀ ਉਸ ਵਪਾਰੀ ਨੂੰ ਪੈਸੇ ਕਮਾਉਣ ਦੇ ਇਕ ਆਕਰਸ਼ਕ ਰਸਤੇ ਵਜੋਂ ਆਨਲਾਈਨ ਜੂਏ ਦਾ ਪਤਾ ਲਗਾਉਣ ਲਈ ਮਨ੍ਹਾ ਲਿਆ। ਅਧਿਕਾਰੀ ਨੇ ਕਿਹਾ,''ਪਹਿਲਾਂ ਤਾਂ ਕਾਰੋਬਾਰੀ ਝਿਜਕ ਰਿਹਾ ਸੀ ਪਰ ਬਾਅਦ ਉਸ ਨੂੰ ਨਿਵੇਸ਼ ਲਈ ਮਨ੍ਹਾ ਲਿਆ ਗਿਆ ਅਤੇ ਉਸ ਨੇ ਇਕ ਹਵਾਲਾ ਏਜੰਟ ਰਾਹੀਂ 8 ਲੱਖ ਰੁਪਏ ਟਰਾਂਸਫਰ ਕਰ ਦਿੱਤੇ।''

ਉਨ੍ਹਾਂ ਦੱਸਿਆ ਕਿ ਜੈਨ ਨੇ ਵਪਾਰੀ ਨੂੰ ਆਨਲਾਈਨ ਜੂਆ ਖਾਤਾ ਖੋਲ੍ਹਣ ਲਈ ਵਟਸਐੱਪ 'ਤੇ ਇਕ ਲਿੰਕ ਦਿੱਤਾ। ਵਪਾਰੀ ਨੂੰ ਖਾਤੇ 'ਚ 8 ਲੱਖ ਰੁਪਏ ਜਮ੍ਹਾ ਮਿਲੇ ਅਤੇ ਉਸ ਨੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ। ਅਧਿਕਾਰੀ ਨੇ ਕਿਹਾ,''ਸ਼ੁਰੂਆਤੀ ਸਫ਼ਲਤਾ ਤੋਂ ਬਾਅਦ ਵਪਾਰੀ ਨੂੰ 58 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ, ਜਦੋਂ ਕਿ ਉਹ ਸਿਰਫ਼ 5 ਕਰੋੜ ਰੁਪਏ ਹੀ ਜਿੱਤ ਸਕਿਆ। ਲਗਾਤਾਰ ਘਾਟੇ 'ਚ ਜਾਣ ਤੋਂ ਬਾਅਦ ਵਪਾਰੀ ਨੂੰ ਸ਼ੱਕ ਹੋਇਆ ਅਤੇ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਪਰ ਜੈਨ ਨੇ ਇਨਕਾਰ ਕਰ ਦਿੱਤਾ। ਵਪਾਰੀ ਨੇ ਇਸ ਸੰਬੰਧ 'ਚ ਸਾਈਬਰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੇ ਅਧੀਨ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ। ਇਸ ਤੋਂ ਬਾਅਦ ਪੁਲਸ ਨੇ ਸ਼ਨੀਵਾਰ ਨੂੰ ਗੋਂਦੀਆ 'ਚ ਜੈਨ ਦੇ ਘਰ ਛਾਪਾ ਮਾਰਿਆ ਅਤੇ ਘਰ ਤੋਂ 17 ਕਰੋੜ ਰੁਪਏ ਨਕਦ ਸੋਨੇ ਦੇ ਬਿਸਕੁਟ ਅਤੇ ਗਹਿਣੇ ਵਜੋਂ 14 ਕਿਲੋਗ੍ਰਾਮ ਸੋਨਾ ਅਤੇ 200 ਕਿਲੋਗ੍ਰਾਮ ਚਾਂਦੀ ਬਰਾਮਦ ਕੀਤੀ। ਹਾਲਾਂਕਿ ਜੈਨ ਨੇ ਪੁਲਸ ਨੇ ਚਕਮਾ ਦੇ ਦਿੱਤਾ ਅਤੇ ਅਜਿਹਾ ਸ਼ੱਕ ਹੈ ਕਿ ਉਹ ਦੁਬਈ ਦੌੜ ਗਿਆ ਹੈ। ਅਧਿਕਾਰੀ ਨੇ ਕਿਹਾ,''ਜ਼ਬਤ ਕੀਤੀ ਗਈ ਜਾਇਦਾਦ ਦਾ ਕੁੱਲ ਮੁੱਲ ਅਜੇ ਤੱਕ ਤੈਅ ਨਹੀਂ ਕੀਤਾ ਗਿਆ ਹੈ।'' ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha