PM ਮੋਦੀ ਨੇ ਨਾਗਾਲੈਂਡ ਦੇ 57ਵੇਂ ਸਥਾਪਨਾ ਦਿਵਸ ਮੌਕੇ ਦਿੱਤੀ ਵਧਾਈ

12/01/2019 1:22:44 PM

ਕੋਹਿਮਾ—ਨਾਗਾਲੈਂਡ ਦਾ ਅੱਜ ਭਾਵ ਐਤਵਾਰ 57ਵਾਂ ਸਥਾਪਨਾ ਦਿਵਸ ਹੈ। ਪ੍ਰਧਾਨ ਮੰਤਰ ਨਰਿੰਦਰ ਮੋਦੀ ਨੇ ਨਾਗਾਲੈਂਡ ਦੇ ਸਥਾਪਨਾ ਦਿਵਸ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ 'ਚ ਲਿਖਿਆ, ''ਨਾਗਾਲੈਂਡ ਦੇ ਮੇਰੇ ਭਰਾ ਅਤੇ ਭੈਣਾਂ ਨੂੰ ਉਨ੍ਹਾਂ ਦੇ ਸੂਬੇ ਸਥਾਪਨਾ ਦਿਵਸ 'ਤੇ ਵਧਾਈ ਹੋਵੇ। ਇਹ ਸੂਬਾ ਆਪਣੇ ਮਹਾਨ ਸੱਭਿਆਚਾਰ ਦੇ ਲਈ ਜਾਣਿਆ ਜਾਂਦਾ ਹੈ। ਨਾਗਾਲੈਂਡ ਦੇ ਲੋਕ ਦਿਆਲੂ ਅਤੇ ਬਹਾਦਰ ਹੁੰਦੇ ਹਨ।" ਦੱਸ ਦੇਈਏ ਕਿ 1 ਦਸੰਬਰ 1963 ਨੂੰ ਨਾਗਾਲੈਂਡ ਭਾਰਤ ਦਾ 16ਵਾਂ ਸੂਬਾ ਬਣਿਆ ਸੀ।

PunjabKesari

ਦੱਸਣਯੋਗ ਹੈ ਕਿ 1963 'ਚ ਨਾਗਾਲੈਂਡ ਸੂਬੇ ਦੀ ਸਥਾਪਨਾ ਕੀਤੀ ਗਈ ਸੀ। ਨਾਗਾਲੈਂਡ ਭਾਰਤ ਦਾ ਉਤਰ-ਪੂਰਬੀ ਸੂਬਾ ਹੈ, ਜਿਸ ਦੀ ਰਾਜਧਾਨੀ ਕੋਹੀਮਾ ਹੈ। ਪਹਾੜੀਆਂ ਨਾਲ ਘਿਰੇ ਇਸ ਸੂਬੇ ਦੀ ਸਰਹੱਦ ਮਿਆਂਮਾਰ ਨਾਲ ਲੱਗਦੀ ਹੈ। ਇੱਥੇ ਆਦਿਵਾਸੀ ਸੱਭਿਆਚਾਰ ਅਹਿਮ ਹੈ, ਜਿਸ 'ਚ ਸਥਾਨਿਕ ਤਿਉਹਾਰ ਅਤੇ ਲੋਕ ਗੀਤ ਕਾਫੀ ਮਹੱਤਵਪੂਰਨ ਹਨ। 2012 ਦੀ ਜਨਗਣਨਾ ਮੁਤਾਬਕ ਇੱਥੋ ਦੀ ਆਬਾਦੀ 22.8 ਲੱਖ ਹੈ। ਮੌਜੂਦਾ ਮੁੱਖ ਮੰਤਰੀ ਦਾ ਨਾਂ ਨੈਫਿਯੂ ਰਿਓ ਹੈ।

PunjabKesari

ਮੁੱਖ ਮੰਤਰੀ ਰਿਓ ਨੇ ਵੀ ਸਥਾਪਨਾ ਦਿਵਸ 'ਤੇ ਟਵੀਟ ਕਰ ਕੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ,''ਬਹੁਤ ਖੁਸ਼ੀ ਦੇ ਨਾਲ ਮੈਂ ਨਾਗਾਲੈਂਡ ਦੇ 57ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਿਤ ਕਰਦਾ ਹਾਂ। ਭਾਰਤ ਦੇ ਉਸ ਸਮੇਂ ਦੇ ਰਾਸ਼ਟਰਪਤੀ ਡਾ.ਐੱਸ. ਰਾਧਾਕ੍ਰਿਸ਼ਣਨ ਨੇ 1 ਦਸੰਬਰ 1963 ਨੂੰ ਨਾਗਾਲੈਂਡ ਦਾ ਭਾਰਤ ਸੰਘ ਦੇ 16ਵੇਂ ਸੂਬੇ ਦੇ ਰੂਪ 'ਚ ਉਦਘਾਟਨ ਕੀਤਾ ਸੀ। ਉਨ੍ਹਾਂ ਨੇ ਅੱਗੇ ਕਿਹਾ, ''ਨਾਗਾ ਰਾਜਨੀਤਿਕ ਮੁੱਦਿਆਂ ਦੇ ਆਖਰੀ ਹੱਲ ਦੀ ਭਾਲ ਅੱਜ ਵੀ ਜਾਰੀ ਹੈ। ਵੱਖ ਵੱਖ ਨਾਗਾ ਰਾਜਨੀਤਿਕ ਸਮੂਹਾਂ ਅਤੇ ਭਾਰਤ ਸਰਕਾਰ ਵਿਚਾਲੇ ਗੱਲ ਬਾਤ ਸਮਾਪਤ ਹੋ ਗਈ ਹੈ। ਅਸੀਂ ਇਤਿਹਾਸ ਦੇ ਕਗਾਰ 'ਤੇ ਖੜੇ ਹਾਂ ਕਿਉਂਕਿ ਅਸੀਂ ਆਖਰੀ ਹੱਲ ਦੇ ਬਹੁਤ ਨੇੜੇ ਹਾਂ।


Iqbalkaur

Content Editor

Related News