ਨਾਗਾਲੈਂਡ ''ਚ ਕੋਵਿਡ-19 ਦੇ 28 ਨਵੇਂ ਮਾਮਲੇ ਦਰਜ, ਕੁੱਲ ਪੀੜਤਾਂ ਦੀ ਗਿਣਤੀ 415

06/28/2020 10:49:36 PM

ਕੋਹਿਮਾ- ਨਾਗਾਲੈਂਡ ਵਿਚ ਐਤਵਾਰ ਨੂੰ ਹੋਰ 28 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਇੱਥੇ ਪੀੜਤਾ ਦੀ ਕੁੱਲ ਗਿਣਤੀ 415 ਹੋ ਗਈ ਹੈ। 

ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਐੱਸ. ਪੀ. ਫੋਮ ਨੇ ਦੱਸਿਆ ਕਿ 415 ਮਾਮਲਿਆਂ ਵਿਚੋਂ 251 ਮਰੀਜ਼ ਇਲਾਜ ਕਰਵਾ ਰਹੇ ਹਨ ਜਦਕਿ 164 ਲੋਕ ਬੀਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ 624 ਨਮੂਨਿਆਂ ਦਾ ਟੈਸਟ ਕੀਤਾ ਗਿਆ, ਜਿਨ੍ਹਾਂ ਵਿਚੋਂ 28 ਲੋਕ ਕੋਰੋਨਾ ਪਾਜ਼ੀਟਿਵ ਨਿਕਲੇ। 

ਸਿਹਤ ਮੰਤਰੀ ਨੇ ਦੱਸਿਆ ਕਿ 20 ਨਵੇਂ ਮਰੀਜ਼ ਦੀਮਾਪੁਰ ਤੋਂ ਆਏ ਹਨ ਜਦਕਿ ਕੋਹਿਮਾ ਜ਼ਿਲ੍ਹੇ ਅਤੇ ਮੋਨ ਜ਼ਿਲ੍ਹੇ ਵਿਚੋਂ 3-3 ਮਰੀਜ਼ਾਂ ਦੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ। 
ਇੱਥੋਂ ਦਾ ਦੀਮਾਪੁਰ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ, ਜਿਸ ਵਿਚ 183 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੇਰੇਨ ਤੋਂ 88, ਕੋਹਿਮਾ ਤੋਂ 94 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਕੁਝ ਖੇਤਰ ਅਜਿਹੇ ਵੀ ਹਨ, ਜਿੱਥੇ ਕੋਰੋਨਾ ਦੇ ਮਾਮਲੇ ਨਾ ਦੇ ਬਰਾਬਰ ਹਨ। ਫਿਰ ਵੀ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਲਗਾਉਣ ਦੇ ਹੁਕਮ ਦਿੱਤੇ ਗਏ ਹਨ। 
 

Sanjeev

This news is Content Editor Sanjeev