''ਮੇਰੀ ਨੈਤਿਕਤਾ, ਕੰਮ ਦੇ ਅਨੁਕੂਲ ਨਹੀਂ'': ਚੋਣ ਕਮਿਸ਼ਨ ਦੇ ਵਕੀਲ ਨੇ ਦਿੱਤਾ ਅਸ‍ਤੀਫਾ

05/07/2021 8:45:55 PM

ਨਵੀਂ ਦਿੱਲੀ : ਸੁਪਰੀਮ ਕੋਰਟ ਵਿੱਚ ਚੋਣ ਕਮਿਸ਼ਨ ਦੀ ਨੁਮਾਇੰਦਗੀ ਕਰ ਰਹੇ ਇੱਕ ਵਕੀਲ ਨੇ ਕਮਿਸ਼ਨ ਦੇ ਵਕੀਲਾਂ ਦੇ ਪੈਨਲ ਤੋਂ ਅਸਤੀਫਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੁੱਲ ਚੋਣ ਕਮਿਸ਼ਨ ਦੇ ਮੌਜੂਦਾ ਕੰਮ ਦੇ ਅਨੁਕੂਲ ਨਹੀਂ ਹਨ। ਵਕੀਲ ਮੋਹਿਤ ਡੀ ਰਾਮ 2013 ਸੁਪਰੀਮ ਕੋਰਟ ਵਿੱਚ ਕਮਿਸ਼ਨ ਲਈ ਦੇ ਵਕੀਲ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਅਸਤੀਫਾ ਪੱਤਰ ਵਿੱਚ ਕਿਹਾ, ‘‘ਮੈਂ ਪਾਇਆ ਕਿ ਮੇਰੇ ਮੁੱਲ ਚੋਣ ਕਮਿਸ਼ਨ ਦੇ ਮੌਜੂਦਾ ਕੰਮ ਦੇ ਅੁਕੂਲ ਨਹੀਂ ਹਨ ਅਤੇ ਇਸ ਲਈ ਮੈਂ ਸੁਪਰੀਮ ਕੋਰਟ ਦੇ ਸਾਹਮਣੇ ਇਸਦੇ ਪੈਨਲ ਦੇ ਵਕੀਲ ਦੀਆਂ ਜ਼ਿੰਮੇਦਾਰੀਆਂ ਤੋਂ ਖੁਦ ਨੂੰ ਆਜ਼ਾਦ ਕਰਦਾ ਹਾਂ। ਉਨ੍ਹਾਂ ਕਿਹਾ, ‘‘ਮੈਂ ਆਪਣੇ ਦਫਤਰਾਂ ਵਿੱਚ ਸਾਰੇ ਪੈਂਡਿੰਗ ਮਾਮਲਿਆਂ ਵਿੱਚ ਫਾਈਲਾਂ,  ਐੱਨ.ਓ.ਸੀ. ਅਤੇ ‘ਵਕਾਲਤਨਾਮਿਆਂ' ਦਾ ਤਬਾਦਲਾ ਕਰਦਾ ਹਾਂ।

ਮੋਹਿਤ ਡੀ. ਰਾਮ ਦਾ ਅਸ‍ਤੀਫਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਮਦਰਾਸ ਹਾਈਕੋਰਟ ਦੀਆਂ ਟਿੱਪਣੀਆਂ ਖ਼ਿਲਾਫ਼ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ। ਕਮਿਸ਼ਨ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿੱਚ ਮਦਰਾਸ ਹਾਈ ਕੋਰਟ ਦੀ ਬਿਨਾਂ ਸੋਚੇ-ਸਮਝੇ, ਅਪਮਾਨਜਨਕ ਟਿੱਪਣੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਕਿਹਾ ਸੀ ਕਿ ਹਾਈ ਕੋਰਟ ਖੁਦ ਇੱਕ ਸੰਵਿਧਾਨਕ ਸੰਸਥਾ ਹੈ ਜਦੋਂ ਕਿ ਚੋਣ ਕਮਿਸ਼ਨ ਵੀ ਸੰਵਿਧਾਨਕ ਸੰਸਥਾ ਹੈ। ਇਸ ਲਈ ਹਾਈ ਕੋਰਟ ਨੂੰ ਅਜਿਹੀ ਟਿੱਪਣੀ ਨਹੀਂ ਕਰਣੀ ਚਾਹੀਦੀ ਸੀ। ਦਰਅਸਲ HC ਨੇ ਕਿਹਾ ਸੀ ਕਿ ECI 'ਤੇ ਸ਼ਾਇਦ ਹੱਤਿਆ ਦਾ ਮਾਮਲਾ ਚਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਰਾਜਨੀਤਕ ਦਲਾਂ ਨੇ ਰੈਲੀਆਂ ਵਿੱਚ COVID ਪ੍ਰੋਟੋਕਾਲ ਦੀਆਂ ਧੱਜੀਆਂ ਉੱਡੀਆਂ ਸਨ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati