ਗੇ ਹੈ ਮੇਰਾ ਪਤੀ, ਪੁਲਸ ਥਾਣੇ ''ਚ ਦਰਜ ਕਰਵਾਈ ਸ਼ਿਕਾਇਤ

12/12/2017 5:33:52 AM

ਹੈਦਰਾਬਾਦ— ਹੈਦਰਾਬਾਦ ਵਿਚ ਇਕ ਔਰਤ ਨੇ ਸੈਦਾਬਾਦ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਉਸ ਤੋਂ ਦੂਰ ਰਹਿੰਦਾ ਹੈ। ਉਸ ਨੂੰ ਸ਼ੱਕ ਹੈ ਕਿ ਪਤੀ ਦੇ ਕਿਸੇ ਦੂਸਰੇ ਮਰਦ ਨਾਲ ਸੰਬੰਧ ਹਨ। ਪੀੜਤਾ ਅਸਿਸਟੈਂਟ ਪ੍ਰੋਫੈਸਰ ਰਹਿ ਚੁੱਕੀ ਹੈ। ਸੈਦਾਬਾਦ ਪੁਲਸ ਸਟੇਸ਼ਨ ਵਿਚ ਔਰਤ ਨੇ ਕਿਹਾ ਕਿ ਮੇਰਾ ਵਿਆਹ ਲੱਗਭਗ ਸਾਢੇ ਤਿੰਨ ਸਾਲ ਪਹਿਲਾਂ ਅੰਕੁਸ਼ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਦੇ ਵਿਵਹਾਰ ਵਿਚ ਬਦਲਾਅ ਆਉਣ ਲੱਗਾ। ਉਹ ਮੇਰੇ ਕੋਲੋਂ ਜ਼ਿਆਦਾਤਰ ਦੂਰ ਰਹਿੰਦਾ ਸੀ। ਉਸ ਨੇ ਕਦੇ ਨਹੀਂ ਦੱਸਿਆ ਕਿ ਉਸ ਦਾ ਆਖਿਰ ਕਾਰਨ ਕੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਮੈਨੂੰ ਲੱਗਾ ਕਿ ਉਸ ਦੇ ਕਿਸੇ ਹੋਰ ਔਰਤ ਨਾਲ ਸਬੰਧ ਹਨ ਪਰ ਬਾਅਦ ਵਿਚ ਪਤਾ ਲੱਗਾ ਕਿ ਉਹ ਗੇ ਹੈ ਅਤੇ ਮਰਦਾਂ ਪ੍ਰਤੀ ਆਕਰਸ਼ਿਤ ਹੁੰਦਾ ਹੈ।