ਚਮਕੀ ਬੁਖਾਰ ਨਾਲ ਹੋਈਆਂ ਕਈ ਮੌਤਾ ਤੋਂ ਬਾਅਦ ਨੀਤੀਸ਼ ਸਰਕਾਰ ਦੀ ਪਹਿਲੀ ਕਾਰਵਾਈ

06/23/2019 10:01:43 AM

ਬਿਹਾਰ—ਮੁਜ਼ੱਫਰਪੁਰ 'ਚ ਚਮਕੀ ਬੁਖਾਰ ਨਾਲ 146 ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਹੁਣ ਸ਼੍ਰੀਕ੍ਰਿਸ਼ਣ ਮੈਡੀਕਲ ਕਾਲਜ ਐਂਡ ਹਸਪਤਾਲ (ਐੱਸ. ਕੇ. ਐੱਮ. ਸੀ. ਐੱਚ) ਦੇ ਸੀਨੀਅਰ ਰੈਜੀਡੈਂਟ ਡਾਕਟਰ ਭੀਮਸੇਨ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕੰਮ ਕਰਨ ਵਾਲੇ ਸਥਾਨ 'ਤੇ ਲਾਪਰਵਾਹੀ ਵਰਤਣ ਦੇ ਦੋਸ਼ 'ਚ ਮੁਅੱਤਲ ਕੀਤਾ ਗਿਆ ਹੈ। ਬਿਹਾਰ ਤੋਂ ਸਿਹਤ ਵਿਭਾਗ ਨੇ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਬਾਲ ਰੋਗ ਮਾਹਿਰ ਭੀਮਸੇਨ ਕੁਮਾਰ 19 ਜੂਨ ਨੂੰ ਐੱਸ. ਕੇ. ਐੱਮ. ਸੀ. ਐੱਚ 'ਚ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦੀ ਤਾਇਨਾਤੀ ਤੋਂ ਬਾਅਦ ਵੀ ਹਸਪਤਾਲ 'ਚ ਬੱਚਿਆਂ ਦੀ ਮੌਤਾਂ ਦਾ ਸਿਲਸਿਲਾ ਨਹੀਂ ਰੁਕਿਆ। ਬੱਚਿਆਂ ਦੀ ਮੌਤਾਂ ਹੁੰਦੀਆਂ ਰਹੀਆਂ ਹਨ।

ਦੱਸਿਆ ਜਾਂਦਾ ਹੈ ਕਿ ਚਮਕੀ ਬੁਖਾਰ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਪੂਰੇ ਦੇਸ਼ 'ਚ ਬਵਾਲ ਮੱਚਿਆ ਹੋਇਆ ਹੈ। ਲੋਕਾਂ ਇਸ ਨੂੰ ਗੁੱਸਾ ਸਰਕਾਰ ਅਤੇ ਸਿਹਤ ਵਿਭਾਗ 'ਤੇ ਕੱਢ ਰਹੇ ਹਨ। ਕੇਂਦਰ ਅਤੇ ਸੂਬਾ ਸਰਕਾਰ ਸਥਿਤੀ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਤੱਕ ਕੋਈ ਖਾਸ ਸਫਲਤਾ ਨਹੀਂ ਮਿਲ ਸਕੀ ਹੈ। ਬੱਚਿਆਂ ਦੀ ਮੌਤ ਜਾਰੀ ਹੈ। ਮੁਜ਼ੱਫਰਪੁਰ ਦੇ ਸ੍ਰੀਕ੍ਰਿਸ਼ਣ ਮੈਡੀਕਲ ਕਾਲਜ ਐਡ ਹਸਪਤਾਲ 'ਚ ਸਭ ਤੋਂ ਜ਼ਿਆਦਾ ਬੱਚਿਆਂ ਦੀ ਮੌਤਾਂ ਹੋਈਆਂ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਚਮਕੀ ਬੁਖਾਰ ਨਾਲ ਮੌਤਾਂ ਰੋਕੀਆਂ ਜਾ ਸਕਦੀਆਂ ਹਨ। ਜੇਕਰ ਮੁਜ਼ੱਫਰਪੁਰ ਜ਼ਿਲੇ 'ਚ ਗਰੀਬ ਪਰਿਵਾਰਾਂ ਕੋਲ ਚੰਗਾ ਖਾਣਾ, ਸਾਫ ਪਾਣੀ ਅਤੇ ਬਿਹਤਰ ਹਸਪਤਾਲ ਸੇਵਾਵਾਂ ਮਿਲਣ। ਇੰਸੇਫੇਲਾਈਟਿਸ, ਜਿਸ ਨੂੰ ਦਿਮਾਗੀ ਬੁਖਾਰ ਵੀ ਕਿਹਾ ਜਾਂਦਾ ਹੈ ਇਸ ਨਾਲ ਬਿਹਾਰ ਦੇ 16 ਜ਼ਿਲਿਆਂ 'ਚੋਂ 600 ਬੱਚੇ ਪ੍ਰਭਾਵਿਤ ਹਨ। ਹੁਣ ਤੱਕ ਇਸ ਨਾਲ 146 ਬੱਚਿਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਹਸਪਤਾਲਾਂ ਦਾ ਹਾਲ ਬੇਹਾਲ ਹੈ। ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਪ੍ਰਸ਼ਾਸਨ ਕੋਲ ਸਹੀ ਤਰੀਕੇ ਨਾਲ ਬੈੱਡ ਤੱਕ ਦੀ ਸਹੂਲਤ ਨਹੀਂ ਹੈ।

Iqbalkaur

This news is Content Editor Iqbalkaur