ਮੁਜ਼ੱਫਰਨਗਰ ਰੇਲ ਹਾਦਸਾ : ਹੁਣ ਤੱਕ 23 ਮੌਤਾਂ 26 ਦੀ ਹਾਲਤ ਗੰਭੀਰ, ਅੱਜ ਦੌਰਾ ਕਰ ਸਕਦੇ ਹਨ ਮੁੱਖ ਮੰਤਰੀ ਯੋਗੀ

08/21/2017 12:09:52 PM

ਮੁਜੱਫਰਨਗਰ — ਉੱਤਰ-ਪ੍ਰਦੇਸ਼ ਦੇ ਕੋਲ ਖਤੌਲੀ 'ਚ ਹੋਏ ਰੇਲ ਹਾਦਸੇ 'ਚ 23 ਲੋਕਾਂ ਦੀ ਮੌਤ ਅਤੇ 97 ਯਾਤਰੀ ਜ਼ਖਮੀ ਹੋ ਹਨ। ਰੇਲਵੇ ਨੇ ਇਕ ਬਿਆਨ 'ਚ ਕਿਹਾ ਹੈ 97 ਜ਼ਖਮੀਆਂ 'ਚੋਂ 26 ਦੀ ਹਾਲਤ ਨਾਜ਼ੁਕ ਹੈ ਅਤੇ 71 ਨੂੰ ਮਾਮੂਲਾ ਸੱਟਾਂ ਲੱਗੀਆਂ ਹਨ। ਕਈ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਐਤਵਾਰ ਨੂੰ ਘਟਨਾ ਵਾਲੇ ਸਥਾਨ ਦਾ ਦੌਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਉਹ ਹਸਪਤਾਲ 'ਚ ਜ਼ਖਮੀ ਯਾਤਰੀਆਂ ਨਾਲ ਮੁਲਾਕਾਤ ਵੀ ਕਰ ਸਕਦੇ ਹਨ।
ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਫਿਲਹਾਲ ਮੁੱਖ ਮੰਤਰੀ ਦਫਤਰ ਵਲੋਂ ਉਨ੍ਹਾਂ ਦੇ ਜਾਣ ਦੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ। ਦੂਸਰੇ ਪਾਸੇ ਯੋਗੀ ਰੇਲ ਹਾਦਸੇ ਦੀ ਘਟਨਾ 'ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਰਾਹਤ ਅਤੇ ਬਚਾਓ ਕਾਰਜਾਂ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਹੋਣ ਦੀ ਗੱਲ ਆਪਣੇ ਟਵੀਟ 'ਤੇ ਕੀਤੀ ਹੈ।
ਜ਼ਿਕਰਯੋਗ ਹੈ ਕਿ ਉਤਕਲ ਐਕਸਪ੍ਰੈਸ ਦੇ 14 ਡੱਬੇ ਕੱਲ੍ਹ ਪਟਰੀ ਤੋਂ ਉਤਰ ਗਏ ਸਨ ਅਤੇ ਉਨ੍ਹਾਂ 'ਚੋਂ ਇਕ ਡੱਬਾ ਖਤੌਲੀ 'ਚ ਪਟਰੀ ਦੇ ਨਜ਼ਦੀਕ ਸਥਿਤ ਇਕ ਘਰ 'ਚ ਵੱਜਾ ਹੈ। ਉੱਤਰ ਪ੍ਰਦੇਸ਼ ਪੁਲਸ ਨੇ ਦੱਸਿਆ ਕਿ ਹਾਦਸਾ ਮੁਜੱਫਰਨਗਰ ਤੋਂ 40 ਕਿਲੋਮੀਟਰ ਦੂਰ ਖਤੌਲੀ 'ਚ ਸ਼ਾਮ 5:45 ਵਜੇ ਹੋਇਆ। ਸਹਾਰਨਪੁਰ ਡਵੀਜ਼ਨ ਦੇ ਸੁਪਰਡੰਟ ਦੀਪਕ ਅਗਰਵਾਲ ਅਤੇ ਮੁਜ਼ੱਫਰਨਗਰ ਦੇ ਜ਼ਿਲਾ ਮੈਜਿਸਟ੍ਰੇਟ ਜੀ ਐਸ ਪ੍ਰਿਅਦਰਸ਼ੀ ਨੇ ਦੱਸਿਆ ਕਿ ਲਾਸ਼ ਘਰ 'ਚ 21 ਲਾਸ਼ਾਂ ਸਨ। ਰੇਲ ਓਡੀਸ਼ਾ ਦੇ ਪੁਰੀ ਤੋਂ ਆ ਰਹੀ ਸੀ ਅਤੇ ਹਰਿਦੁਆਰ ਜਾ ਰਹੀ ਸੀ।