ਮੁਜ਼ੱਫਰਨਗਰ ਦੇ ਚਰਚਿਤ ਕਵਾਲ ਦੋਹਰੇ ਕਤਲਕਾਂਡ ''ਚ 7 ਦੋਸ਼ੀਆਂ ਨੂੰ ਉਮਰ ਕੈਦ

02/08/2019 5:51:39 PM

ਮੁਜ਼ੱਫਰਨਗਰ— ਪੱਛਮੀ ਉੱਤਰ ਪ੍ਰਦੇਸ਼ 'ਚ ਮੁਜ਼ੱਫਰਨਗਰ ਨੂੰ ਸਤੰਬਰ 2013 'ਚ ਦੰਗੇ ਦੀ ਅੱਗ 'ਚ ਧੱਕਣ ਵਾਲੇ ਚਰਚਿਤ ਕਵਾਲ ਕਤਲਕਾਂਡ ਮਾਮਲੇ 'ਚ ਜ਼ਿਲਾ ਅਤੇ ਸੈਸ਼ਨ ਜੱਜ ਹਿਮਾਂਸ਼ੂ ਭਟਨਾਗਰ ਨੇ ਸ਼ੁੱਕਰਵਾਰ ਨੂੰ ਸਾਰੇ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਸਾਰਿਆਂ ਨੂੰ 2-2 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਕਿਹਾ ਕਿ ਜ਼ੁਰਮਾਨੇ ਦੀ ਰਾਸ਼ੀ 'ਚੋਂ 80 ਫੀਸਦੀ ਧਨ ਰਾਸ਼ੀ ਪੀੜਤ ਪਰਿਵਾਰਾਂ ਨੂੰ ਦਿੱਤੀ ਜਾਵੇਗੀ। 2013 'ਚ ਗੌਰਵ ਅਤੇ ਸਚਿਨ ਦੇ ਕਤਲ ਅਤੇ ਕਵਾਲ ਪਿੰਡ 'ਚ ਦੰਗਿਆਂ ਦੇ ਮਾਮਲੇ 'ਚ ਕੋਰਟ ਨੇ 7 ਦੋਸ਼ੀਆਂ ਮੁਜਸਿਮ, ਮੁਜਮਿਲ, ਫੁਰਕਾਨ, ਨਦੀਮ, ਜਹਾਂਗੀਰ, ਇਕਬਾਲ ਅਤੇ ਅਫਜ਼ਾਲ ਨੂੰ ਦੋਸ਼ੀ ਠਹਿਰਾਇਆ ਸੀ। ਪਿਛਲੀ ਸੁਣਵਾਈ 'ਚ ਕੋਰਟ ਨੇ ਅੱਜ ਦੀ ਤਾਰੀਕ ਤੈਅ ਕੀਤੀ ਸੀ।

ਕਰੀਬ ਸਾਢੇ 5 ਸਾਲ ਪਹਿਲਾਂ 27 ਅਗਸਤ 2013 ਨੂੰ ਕਵਾਲ ਪਿੰਡ ਤੋਂ ਬਾਅਦ ਮੁਜ਼ੱਫਰਨਗਰ ਅਤੇ ਸ਼ਾਮਲੀ 'ਚ ਫਿਰਕੂ ਦੰਗੇ ਭੜਕ ਗਏ ਸਨ। ਇਸ 'ਚ 60 ਤੋਂ ਵਧ ਲੋਕਾਂ ਦੀ ਮੌਤ ਹੋਈ ਸੀ ਅਤੇ ਸੈਂਕੜੇ ਪਰਿਵਾਰ ਬੇਘਰ ਹੋਏ ਸਨ। ਮਾਮਲੇ 'ਚ ਸਰਕਾਰੀ ਵਕੀਲ ਆਸ਼ੀਸ਼ ਕੁਮਾਰ ਤਿਆਗੀ ਨੇ ਦੱਸਿਆ ਕਿ ਸਾਲ 2013 'ਚ ਸਚਿਨ ਅਤੇ ਗੌਰਵ ਨਾਂ ਦੇ 2 ਨੌਜਵਾਨਾਂ ਅਤੇ ਦੋਸ਼ੀਆਂ 'ਚ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਵਿਵਾਦ ਹੋ ਗਿਆ ਸੀ। ਇਸ 'ਚ ਦੋਹਾਂ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀ ਪੱਖ ਦੇ ਸ਼ਾਹਨਵਾਜ ਦੀ ਵੀ ਇਸ ਦੌਰਾਨ ਮੌਤ ਹੋ ਗਈ ਸੀ। ਇਸ ਦੇ ਬਾਅਦ ਤੋਂ ਮੁਜ਼ੱਫਰਨਗਰ ਅਤੇ ਸ਼ਾਮਲੀ 'ਚ ਫਿਰਕੂ ਦੰਗਾ ਭੜਕ ਗਿਆ ਸੀ।

ਮ੍ਰਿਤਕ ਗੌਰਵ ਦੇ ਪਿਤਾ ਨੇ ਜਾਨਸਠ ਕੋਤਵਾਲੀ 'ਚ ਕਵਾਲ ਦੇ ਮੁਜਸਿਮ, ਮੁਜਮਿਲ, ਫੁਰਕਾਨ, ਨਦੀਮ, ਜਹਾਂਗੀਰ, ਅਫਜ਼ਾਲ ਅਤੇ ਇਕਬਾਲ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਸੀ। ਉੱਥੇ ਹੀ ਮ੍ਰਿਤਕ ਸ਼ਾਹਨਵਾਜ ਦੇ ਪਿਤਾ ਨੇ ਵੀ ਸਚਿਨ ਅਤੇ ਗੌਰਵ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ। ਹਾਲਾਂਕਿ ਸਪੈਸ਼ਲ ਇਨਵੈਸਟੀਗੇਸ਼ਨ ਸੈੱਲ ਨੇ ਜਾਂਚ ਤੋਂ ਬਾਅਦ ਸ਼ਾਹਨਵਾਜ ਕਤਲਕਾਂਡ 'ਚ ਐੱਫ.ਆਰ. (ਫਾਈਨਲ ਰਿਪੋਰਟ) ਲੱਗਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਯੂ.ਪੀ. ਸਰਕਾਰ ਨੇ ਸਾਲ 2013 'ਚ ਹੋਏ ਮੁਜ਼ੱਫਰਨਗਰ ਦੰਗਿਆਂ ਦੇ 38 ਅਪਰਾਧਕ ਮਾਮਲਿਆਂ ਨੂੰ ਵਾਪਸ ਲੈਣ ਦੀ ਸਿਫ਼ਾਰਿਸ਼ ਕੀਤੀ ਸੀ। ਇਨ੍ਹਾਂ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਸੰਸਕ੍ਰਿਤੀ ਰਿਪੋਰਟ 29 ਜਨਵਰੀ ਨੂੰ ਮੁਜ਼ੱਫਰਨਗਰ ਜ਼ਿਲਾ ਕੋਰਟ ਨੂੰ ਭੇਜੀ ਗਈ ਸੀ। ਯੂ.ਪੀ. ਸਰਕਾਰ ਨੇ ਪਿਛਲੀ 10 ਜਨਵਰੀ ਨੂੰ ਇਨ੍ਹਾਂ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਮਨਜ਼ੂਰੀ ਦਿੱਤੀ ਸੀ।


DIsha

Content Editor

Related News