''ਹਿੰਦੂ ਤਿਉਹਾਰਾਂ ''ਚ ਮੁਸਲਮਾਨਾਂ ਨੂੰ ਅਤੇ ਮੁਸਲਿਮ ਤਿਉਹਾਰਾਂ ''ਚ ਹਿੰਦੂਆਂ ਨੂੰ ਨਹੀਂ ਮਿਲੇਗੀ ਛੁੱਟੀ''

08/27/2016 2:02:38 PM

ਮੱਧ ਪ੍ਰਦੇਸ਼— ਇੱਥੋਂ ਦੀ ਸਰਕਾਰ ਨੇ ਇਕ ਅਜੀਬੋ-ਗਰੀਬ ਫੈਸਲਾ ਕੀਤਾ ਹੈ। ਖਬਰ ਹੈ ਕਿ ਹੁਣ ਮੱਧ ਪ੍ਰਦੇਸ਼ ''ਚ ਹਿੰਦੂ ਤਿਉਹਾਰਾਂ ਦੌਰਾਨ ਮੁਸਲਮਾਨਾਂ ਨੂੰ ਛੁੱਟੀ ਨਹੀਂ ਮਿਲੇਗੀ ਅਤੇ ਮੁਸਲਿਮ ਤਿਉਹਾਰਾਂ ਦੌਰਾਨ ਹਿੰਦੂਆਂ ਨੂੰ ਛੁੱਟੀ ਨਹੀਂ ਮਿਲੇਗੀ। 
ਇਹ ਆਦੇਸ਼ ਮੱਧ ਪ੍ਰਦੇਸ਼ ਰਾਜ ਓਪਨ ਬੋਰਡ ਨੇ ਆਪਣੇ ਕਰਮਚਾਰੀਆਂ ਲਈ ਜਾਰੀ ਕੀਤਾ ਹੈ। ਅੱਜ ਇਕ ਵਿਭਾਗ ਅਤੇ ਇਕ ਵਰਗ ਦੇ ਕਰਮਚਾਰੀਆਂ ਲਈ ਹੈ। ਸਫਲ ਰਿਹਾ ਤਾਂ ਕੱਲ ਪੂਰੇ ਮੱਧ ਪ੍ਰਦੇਸ਼ ਲਈ ਹੋਵੇਗਾ।

Disha

This news is News Editor Disha