ਫਤਵਾ : ਇਸਲਾਮ ਖਿਲਾਫ ਹੈ ਮੁਸਲਿਮ ਔਰਤਾਂ ਦਾ ਬਾਲ ਕਟਾਉਣਾ ਤੇ ਆਈਬ੍ਰੋ ਬਣਵਾਉਣਾ

Saturday, Oct 07, 2017 - 06:52 PM (IST)

ਸਹਾਰਨਪੁਰ— ਮੁਸਲਿਮ ਮਹਿਲਾਵਾਂ ਦੇ ਬਾਲ ਕਟਵਾਉਣ ਅਤੇ ਆਈਬ੍ਰੋ ਕਰਾਉਣ ਖਿਲਾਫ ਫਤਵਾ ਜਾਰੀ ਹੋਇਆ ਹੈ। ਇਹ ਫਤਵਾ ਦਾਰੂਲ ਉਲੂਮ ਦੇਵਬੰਦ ਨੇ ਜਾਰੀ ਕੀਤਾ ਹੈ। ਦੇਵਬੰਦ ਦੇ ਮੌਲਾਨਾ ਕਾਜਮੀ ਨੇ ਇਸ ਦੀ ਜਾਣਕਾਰੀ ਦਿੱਤੀ।
ਇਹ ਪਹਿਲਾ ਮੌਕਾ ਹੈ ਕਿ ਜਦੋਂ ਦੇਵਬੰਦ ਨੇ ਮਹਿਲਾਵਾਂ ਖਿਲਾਫ ਅਜਿਹਾ ਕੋਈ ਫਤਵਾ ਜਾਰੀ ਕੀਤਾ ਹੈ। ਇਸ ਨਾਲ ਪਹਿਲਾਂ ਅਪ੍ਰੈਲ 2017 'ਚ ਤੰਜੀਮ ਉਲੇਮਾ-ਏ-ਹਿੰਦ ਦੇ ਇਕ ਮੌਲਾਨਾ ਨੇ ਵਿਵਾਦਪੂਰਣ ਬਿਆਨ ਦਿੱਤਾ ਸੀ। ਮੌਲਾਨਾ ਨੇ ਆਪਣੇ ਬਿਆਨ 'ਚ ਮੁਸਲਿਮ ਮਹਿਲਾਵਾਂ ਦਾ ਨੌਕਰੀ ਕਰਨਾ ਇਸਲਾਮ ਦੇ ਖਿਲਾਫ ਦੱਸਿਆ ਸੀ।
ਤੰਜੀਮ ਉਲੇਮਾ-ਏ-ਹਿੰਦ ਦੇ ਪ੍ਰਦੇਸ਼ ਪ੍ਰਧਾਨ ਅਤੇ ਦੇਵਬੰਦ ਦੇ ਮੌਲਾਨਾ ਨਦੀਮ ਉਲ ਵਾਜਦੀ ਨੇ ਕਿਹਾ ਸੀ ਕਿ ਮਹਿਲਾਵਾਂ ਨੂੰ ਨੌਕਰੀ ਨਹੀਂ ਕਰਨੀ ਚਾਹੀਦੀ ਹੈ। ਇਹ ਇਸਲਾਮ ਖਿਲਾਫ ਹੈ, ਉਨ੍ਹਾਂ ਨੂੰ ਘਰ 'ਚ ਰਹਿ ਕੇ ਘਰ ਦੇ ਕੰਮ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਜੇਕਰ ਘਰ 'ਚ ਕੋਈ ਕਮਾਉਣ ਵਾਲਾ ਹੋਵੇ ਤਾਂ ਮਹਿਲਾ ਨੌਕਰੀਆਂ ਨਾ ਕਰਨ ਅਤੇ ਜੇਕਰ ਕਮਾਈ ਦੇ ਲਈ ਜਾਣਾ ਪਵੇ ਤਾਂ ਉਹ ਆਪਣਾ ਚਿਹਰਾ ਢੱਕ ਕੇ ਕੰਮ ਕਰਨ।
ਉਥੇ ਹੀ ਇਕ ਹੋਰ ਮੌਕੇ 'ਤੇ ਦੇਵਬੰਦ ਨੇ ਆਪਣੇ ਇਕ ਫਤਵੇ 'ਚ 'ਭਾਰਤ ਮਾਤਾ ਦੀ ਜੈ' ਕਹਿਣ ਨੂੰ ਵੀ ਗਲਤ ਕਰਾਰ ਦਿੱਤਾ ਸੀ ਅਤੇ ਨਾਲ ਹੀ ਤਲਾਕ ਨੂੰ ਲੈ ਕੇ ਕਿਹਾ ਸੀ ਕਿ ਇਸ ਦੇ ਲਈ ਮਹਿਲਾ ਦਾ ਮੌਜੂਦ ਹੋਣਾ ਜ਼ਰੂਰੀ ਨਹੀਂ ਹੈ।


Related News